ETV Bharat / entertainment

'ਕਪਿਲ ਸ਼ਰਮਾ ਸ਼ੋਅ' ਵਿੱਚ ਪਹੁੰਚੇ 'ਦੀਦਾਰ-ਰਾਬੀਆ', ਦਿੱਤੀ ਲੋਹੜੀ ਦੀ ਵਧਾਈ

author img

By

Published : Jan 13, 2023, 9:49 AM IST

ਅਦਾਕਾਰਾ ਨੀਰੂ ਬਾਜਵਾ-ਸਤਿੰਦਰ ਸਰਤਾਜ ਦੀ 3 ਫ਼ਰਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਫਿਲਮ 'ਕਲੀ ਜੋਟਾ' ਦੇ ਪ੍ਰਮੋਸ਼ਨ ਲਈ 'ਦਿ ਕਪਿਲ ਸ਼ਰਮਾ' ਸ਼ੋਅ 'ਚ ਪਹੁੰਚੇ। ਉਨ੍ਹਾਂ ਨੇ ਸ਼ੋਅ ਦੀਆਂ ਤਸਵੀਰਾਂ ਇੰਸਟਾਗ੍ਰਾਮ ਉਤੇ ਪੋਸਟ ਕੀਤੀਆਂ ਹਨ। ਦੇਖੋ...।

Neeru Bajwa arrived on Kapil Sharma show
Neeru Bajwa arrived on Kapil Sharma show

ਚੰਡੀਗੜ੍ਹ: ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ-ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਲੀ ਜੋਟਾ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਸਿਲਸਿਲੇ 'ਚ ਉਹ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' 'ਚ ਪਹੁੰਚੇ। ਉਨ੍ਹਾਂ ਨੇ ਸ਼ੋਅ ਦੀਆਂ ਤਸਵੀਰਾਂ ਇੰਸਟਾਗ੍ਰਾਮ ਉਤੇ ਪੋਸਟ ਕੀਤੀਆਂ ਹਨ। ਸ਼ੋਅ 'ਚ ਅਦਾਕਾਰਾਂ ਦੇ ਨਾਲ ਫਿਲਮ ਦੀ ਟੀਮ ਦੇ ਕਾਫ਼ੀ ਮੈਂਬਰ ਮੌਜੂਦ ਸੀ। ਸਤਿੰਦਰ ਸਰਤਾਜ ਨੇ ਕਪਿਲ ਸ਼ਰਮਾ, ਕ੍ਰਿਸ਼ਨਾ ਅਭਿਸ਼ੇਕ, ਅਰਚਨਾ ਪੂਰਨ ਸਿੰਘ, ਕੀਕੂ ਸ਼ਾਰਦਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।




Satinder Sartaj and Neeru Bajwa arrived on Kapil Sharma show
Satinder Sartaj and Neeru Bajwa arrived on Kapil Sharma show





ਸ਼ੋਅ 'ਦਿ ਕਪਿਲ ਸ਼ਰਮਾ' 'ਚ ਪਹੁੰਚੇ ਅਦਾਕਾਰਾ ਨੀਰੂ ਨੇ ਕਾਲੇ ਰੰਗ ਦੀ ਡਰੈੱਸ ਪਹਿਨੀ ਹੋਈ ਸੀ ਅਤੇ ਸਰਤਾਜ ਨੇ ਗੁਲਾਬੀ ਰੰਗ ਦਾ ਪੈਂਟ ਕੋਟ ਅਤੇ ਗੁਲਾਬੀ ਰੰਗ ਦੀ ਪੱਗ ਬੰਨੀ ਹੋਈ ਸੀ। ਇਸ ਦੌਰਾਨ ਉਹ ਸ਼ੋਅ 'ਚ ਕਲਾਕਾਰਾਂ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਸਨ। ਸ਼ੋਅ 'ਚ ਸਰਤਾਜ ਅਤੇ ਕਪਿਲ ਸ਼ਰਮਾ ਵਿਚਾਲੇ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ। ਦੋਵਾਂ ਨੇ ਇਕੱਠੇ ਕਈ ਪੋਜ਼ ਦਿੱਤੇ।











ਇਸ ਦੇ ਨਾਲ ਹੀ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਪਿਲ ਸ਼ਰਮਾ ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਉਸ ਨੇ ਪੋਸਟ ਦਾ ਕੈਪਸ਼ਨ ਦਿੱਤਾ '@kapilsharma ਜੀ ਅਤੇ ਟੀਮ ਦਾ ਬਹੁਤ ਬਹੁਤ ਧੰਨਵਾਦ!'।










ਦੱਸ ਦਈਏ ਕਿ ਫਿਲਮ ਦਾ ਇੱਕ 'ਗੀਤ ਨਿਹਾਰ ਲੈਣਦੇ' ਅਤੇ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ, ਦੋਵਾਂ ਨੂੰ ਹੀ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਹੈ। ਫਿਲਮ ਦੀ ਕਹਾਣੀ ਨੀਰੂ ਅਤੇ ਸਤਿੰਦਰ ਉਰਫ਼ ਰਾਬੀਆ ਅਤੇ ਦੀਦਾਰ ਦੀ ਪ੍ਰੇਮ ਕਹਾਣੀ ਨੂੰ ਬਿਆਨ ਕਰਦੀ ਹੈ। ਇਹ ਉਹਨਾਂ ਦੇ ਪਿਆਰੇ ਪਲਾਂ, ਛੁਪੀਆਂ ਨਜ਼ਰਾਂ ਅਤੇ ਨਿੱਘ ਨੂੰ ਕੈਪਚਰ ਕਰਦਾ ਹੈ। ਇਸ ਤੋਂ ਇਲਾਵਾ ਟ੍ਰਲੇਰ ਵਿੱਚ ਵਾਮਿਕਾ ਗੱਬੀ ਵੀ ਖਾਸ ਭੂਮਿਕਾ ਨਿਭਾਉਂਦੀ ਨਜ਼ਰ ਆਈ। ਟ੍ਰੇਲਰ ਤੋਂ ਬਾਅਦ ਪ੍ਰਸ਼ੰਸਕ ਨੀਰੂ ਬਾਜਵਾ ਦੀ ਤਾਰੀਫ਼ ਕਰਦੇ ਥੱਕਦੇ ਨਹੀਂ ਹਨ।





Satinder Sartaj and Neeru Bajwa arrived on Kapil Sharma show
Satinder Sartaj and Neeru Bajwa arrived on Kapil Sharma show





ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਸਟਾਰਰ ਫਿਲਮ 'ਕਲੀ ਜੋਟਾ' 3 ਫ਼ਰਵਰੀ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਅਤੇ ਪ੍ਰੋਡਿਊਸ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸ਼ੁਭਾਸ ਦੁਆਰਾ ਕੀਤਾ ਗਿਆ। ਫਿਲਮ ਨੂੰ ਹਰਇੰਦਰ ਕੌਰ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਸੀ।

ਇਹ ਵੀ ਪੜ੍ਹੋ:ਪੰਜਾਬੀ ਦੇ ਇਸ ਗੀਤ ਉਤੇ ਠੁੰਮਕੇ ਲਾਉਂਦੀ ਦਿਸੀ ਸੁਨੰਦਾ ਸ਼ਰਮਾ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.