ETV Bharat / entertainment

Tiger 3 Song Ruaan Out: 'ਟਾਈਗਰ 3' ਦਾ ਨਵਾਂ ਗੀਤ 'Ruaan' ਹੋਇਆ ਰਿਲੀਜ਼, ਅਰਿਜੀਤ ਸਿੰਘ ਦੀ ਆਵਾਜ਼ ਜਿੱਤ ਲਏਗੀ ਦਿਲ

author img

By ETV Bharat Entertainment Team

Published : Nov 7, 2023, 10:05 AM IST

Updated : Nov 7, 2023, 11:11 AM IST

Tiger 3 Song Ruaan Out: 'ਟਾਈਗਰ 3' ਦਾ ਦੂਜਾ ਗੀਤ ਹੁਣ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਨਵੇਂ ਟ੍ਰੈਕ ਦਾ ਨਾਂ 'Ruaan' ਹੈ, ਜਿਸ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ।

Tiger 3 Song Ruaan Out
Tiger 3 Song Ruaan Out

ਮੁੰਬਈ (ਬਿਊਰੋ): ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਟਾਈਗਰ 3' ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਦੂਜੇ ਟਾਈਟਲ 'Ruaan' ਨਾਲ ਰਿਲੀਜ਼ ਹੋਏ ਗੀਤ ਨੂੰ ਅਰਿਜੀਤ ਸਿੰਘ (Tiger 3 Song Ruaan Out) ਨੇ ਗਾਇਆ ਹੈ। ਇਸ ਗੀਤ ਤੋਂ ਪਹਿਲਾਂ ਫਿਲਮ ਨਿਰਮਾਤਾਵਾਂ ਨੇ ਅਰਿਜੀਤ ਸਿੰਘ ਦੀ ਆਵਾਜ਼ 'ਚ 'ਲੇਕੇ ਪ੍ਰਭੁ ਕਾ ਨਾਮ' ਰਿਲੀਜ਼ ਕੀਤਾ ਸੀ।

ਸਲਮਾਨ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਦੇ ਨਵੇਂ ਗੀਤ Ruaan ਦੀ ਕਲਿੱਪ (Tiger 3 Song Ruaan Out) ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ 'ਚ ਦੱਸਿਆ ਹੈ ਕਿ ਇਹ ਇਕ ਲਿਰਿਕਲ ਵੀਡੀਓ ਹੈ। ਕੈਟਰੀਨਾ ਨੇ ਗੀਤ ਨੂੰ ਸ਼ੇਅਰ ਕਰਦੇ ਹੋਏ ਇਸ ਨੂੰ 'a soulful melody' ਦੱਸਿਆ ਹੈ। ਵੀਡੀਓ 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੇ ਦੋ ਪੋਜ਼ ਸ਼ੇਅਰ ਕੀਤੇ ਗਏ ਹਨ। ਕੈਟਰੀਨਾ ਇਕ ਪੋਜ਼ 'ਚ ਕੁਰਸੀ 'ਤੇ ਬੈਠੀ ਨਜ਼ਰ ਆ ਰਹੀ ਹੈ। ਸਲਮਾਨ ਉਸ ਦੇ ਪਿੱਛੇ ਖੜ੍ਹੇ ਨਜ਼ਰ ਆ ਰਹੇ ਹਨ। ਦੂਜੇ ਪੋਜ਼ 'ਚ ਭਾਈਜਾਨ ਆਪਣੀ ਹੀਰੋਇਨ ਦੇ ਮੱਥੇ ਨੂੰ ਪਿਆਰ ਨਾਲ ਚੁੰਮਦੇ ਨਜ਼ਰ ਆ ਰਹੇ ਹਨ।

ਇਸ ਗੀਤ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਅਰਿਜੀਤ ਅਤੇ ਸਲਮਾਨ ਵਿਚਕਾਰ ਚਮਤਕਾਰ ਹੋ ਰਿਹਾ ਹੈ।' ਜਦਕਿ ਇੱਕ ਨੇ ਲਿਖਿਆ ਹੈ, 'ਵਧੀਆ ਗੀਤ ਹੈ।'

ਜ਼ਿਕਰਯੋਗ ਹੈ ਕਿ ਟਾਈਗਰ 3 ਦਾ ਪਹਿਲਾਂ ਗੀਤ (Tiger 3 Song Ruaan Out) 'ਲੇਕੇ ਪ੍ਰਭੁ ਕਾ ਨਾਮ' ਚਾਰਟਬਸਟਰ ਸਾਬਤ ਹੋਇਆ ਹੈ। ਅੱਜਕੱਲ੍ਹ ਇਹ ਗੀਤ ਲੋਕਾਂ ਦੇ ਦਿਲਾਂ-ਦਿਮਾਗ਼ਾਂ ਉਤੇ ਛਾਇਆ ਹੋਇਆ ਹੈ। ਇਸ ਗੀਤ ਨੂੰ ਯੂਟਿਊਬ 'ਤੇ 70 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਟਾਈਗਰ 3 12 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।

ਇਸ ਦੌਰਾਨ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਫਿਲਮ ਤੋਂ ਬਾਅਦ ਸਲਮਾਨ ਜਲਦੀ ਹੀ ਸੂਰਜ ਬੜਜਾਤਿਆ ਦੀ ਫਿਲਮ ਅਤੇ ਵਿਸ਼ਨੂੰ ਵਰਧਨ ਦੀ ਫਿਲਮ 'ਚ ਨਜ਼ਰ ਆਉਣਗੇ, ਜੋ ਕਿ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਨ ਜਾ ਰਹੀ ਹੈ।

Last Updated : Nov 7, 2023, 11:11 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.