ETV Bharat / entertainment

Bina Band Chal England Trailer: ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਰੌਸ਼ਨ ਪ੍ਰਿੰਸ ਦੀ ਫਿਲਮ 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' ਦਾ ਟ੍ਰੇਲਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼

author img

By ETV Bharat Punjabi Team

Published : Oct 31, 2023, 1:42 PM IST

Roshan Prince New Film Bina Band Chal England: ਹਾਲ ਹੀ ਵਿੱਚ ਰੌਸ਼ਨ ਪ੍ਰਿੰਸ ਦੀ ਨਵੀਂ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਬਿਨ੍ਹਾਂ ਬੈਂਡ ਚੱਲ ਇੰਗਲੈਂਡ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

Bina Band Chal England Trailer
Bina Band Chal England Trailer

ਚੰਡੀਗੜ੍ਹ: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਰੌਸ਼ਨ ਪ੍ਰਿੰਸ-ਸਾਇਰਾ ਦੀ ਫਿਲਮ ਬਿਨ੍ਹਾਂ ਬੈਂਡ ਚੱਲ ਇੰਗਲੈਂਡ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਇਹ ਇੱਕ ਕਾਮੇਡੀ ਡਰਾਮਾ ਫਿਲਮ ਹੈ, ਜੋ ਅਗਲੇ ਮਹੀਨੇ ਦੀ 17 ਤਾਰੀਖ਼ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਮੁੱਖ ਕਲਾਕਾਰਾਂ ਇਲਾਵਾ ਫਿਲਮ ਵਿੱਚ ਸੁੱਖੀ ਚਾਹਲ, ਰੁਪਿੰਦਰ ਰੂਪੀ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਹਾਰਬੀ ਸੰਘਾ, ਗੁਰਜੀਤ ਕੌਰ, ਬੀਐਨ ਸ਼ਰਮਾ ਵਰਗੇ ਮੰਝੇ ਹੋਏ (Bina Band Chal England Trailer OUT) ਕਲਾਕਾਰ ਹਨ।

  • " class="align-text-top noRightClick twitterSection" data="">

ਬਿਨ੍ਹਾਂ ਬੈਂਡ ਚੱਲ ਇੰਗਲੈਂਡ ਦੀ ਕਹਾਣੀ (Bina Band Chal England Trailer OUT) ਅਤੇ ਸਕ੍ਰੀਨਪਲੇ ਡਾਇਲਾਗਸ ਰਾਜੂ ਵਰਮਾ ਦੁਆਰਾ ਲਿਖੇ ਗਏ ਹਨ। ਫਿਲਮ ਦਾ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਨੇ ਕੀਤਾ ਹੈ, ਇਹ ਫਿਲਮ 'ਵੀਆਈਪੀ ਮੋਸ਼ਨ ਪਿਕਚਰਜ਼', 'ਪਲਟਾ ਐਂਟਰਟੇਨਮੈਂਟ' ਦੇ ਬੈਨਰ ਹੇਠ ਬਲਵਿੰਦਰ ਹੀਰ, ਰਮਨ ਪਲਟਾ ਅਤੇ ਹਰਸ਼ ਵਿਰਕ ਦੁਆਰਾ ਨਿਰਮਿਤ ਹੈ। ਫਿਲਮ ਦਾ ਟ੍ਰੇਲਰ ਇੱਕ ਮੁੰਡਾ-ਕੁੜੀ ਦੇ ਵਿਆਹ ਨੂੰ ਲੈ ਕੇ ਹੋਏ ਵਿਵਾਦ ਦੁਆਲੇ ਘੁੰਮਦਾ ਨਜ਼ਰ ਆਉਂਦਾ ਹੈ। ਟ੍ਰੇਲਰ ਵਿੱਚ ਕਈ ਤਰ੍ਹਾਂ ਦੇ ਡਾਇਲਾਗ ਪ੍ਰਸ਼ੰਸਕਾਂ ਨੂੰ ਜ਼ੋਰ-ਜ਼ੋਰ ਨਾਲ ਹੱਸਣ ਲਈ ਮਜ਼ਬੂਰ ਕਰ ਦਿੰਦੇ ਹਨ।

ਉਲੇਖਯੋਗ ਹੈ ਕਿ ਰੌਸ਼ਨ ਪ੍ਰਿੰਸ ਅਤੇ ਸਾਇਰਾ ਦੀ ਆਨ-ਸਕਰੀਨ ਕੈਮਿਸਟਰੀ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਰੌਸ਼ਨ ਪ੍ਰਿੰਸ ਜਿੱਥੇ ਇੰਡਸਟਰੀ ਵਿੱਚ ਇੱਕ ਸਥਾਪਿਤ ਨਾਮ ਹੈ, ਉੱਥੇ ਹੀ ਸਾਇਰਾ ਆਪਣੀ ਪੰਜਾਬੀ ਫਿਲਮ ਬਿਨ੍ਹਾਂ ਬੈਂਡ ਚੱਲ ਇੰਗਲੈਂਡ ਨਾਲ ਡੈਬਿਊ ਕਰ ਰਹੀ ਹੈ।

ਟ੍ਰੇਲਰ ਨੂੰ ਦੇਖ ਕੇ ਲੋਕਾਂ ਦੀ ਪ੍ਰਤੀਕਿਰਿਆ: ਜਿਵੇਂ ਹੀ ਫਿਲਮ ਦਾ ਟ੍ਰੇਲਰ ਸ਼ੋਸਲ ਮੀਡੀਆ ਉਤੇ ਛੱਡਿਆ ਗਿਆ, ਪ੍ਰਸ਼ੰਸਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇੱਕ ਪ੍ਰਸ਼ੰਸਕ ਨੇ ਕਿਹਾ, 'ਇੱਕ ਬਲਾਕਬਸਟਰ ਫਿਲਮ ਵਰਗੀ ਲੱਗਦੀ ਹੈ...ਬੀਐੱਨ ਸ਼ਰਮਾ, ਘੁੱਗੀ ਗੁਰਪ੍ਰੀਤ, ਰੁਪਿੰਦਰ ਰੂਪੀ ਅਤੇ ਹੋਰ ਸਾਰੀ ਸਟਾਰ ਕਾਸਟ ਨੂੰ ਮੁਬਾਰਕਾਂ।' ਇੱਕ ਹੋਰ ਨੇ ਲਿਖਿਆ, 'ਸੋਹਣੀ ਵੀਡੀਓ, ਸੋਹਣੀ ਐਕਟਿੰਗ, ਫੁੱਲ ਹਾਸਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ।' ਹੁਣ ਤੱਕ ਫਿਲਮ ਦੇ ਇਸ ਟ੍ਰੇਲਰ ਨੂੰ 3 ਲੱਖ ਤੋਂ ਜਿਆਦਾ ਲੋਕਾਂ ਨੇ ਦੇਖ ਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.