ETV Bharat / entertainment

Richest Stars of Punjabi Cinema: ਇਹ ਨੇ ਪੰਜਾਬੀ ਦੇ ਸਭ ਤੋਂ ਜਿਆਦਾ ਅਮੀਰ ਸਿਤਾਰੇ, ਕਰੋੜਾਂ ਦੀ ਜਾਇਦਾਦ ਦੇ ਨੇ ਮਾਲਕ

author img

By ETV Bharat Punjabi Team

Published : Oct 17, 2023, 3:41 PM IST

Richest Stars of Punjabi Cinema
Richest Stars of Punjabi Cinema

Punjabi Cinema: ਅੱਜ ਅਸੀਂ ਪੰਜਾਬੀ ਦੇ ਸਭ ਤੋਂ ਅਮੀਰ ਸਿਤਾਰਿਆਂ ਦੀ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਦਿਲਜੀਤ ਦੁਸਾਂਝ ਤੋਂ ਲੈ ਕੇ ਗਿੱਪੀ ਗਰੇਵਾਲ ਤੱਕ ਦੇ ਨਾਂ ਸ਼ਾਮਿਲ ਹਨ।

ਚੰਡੀਗੜ੍ਹ: ਬਹੁਤ ਸਾਰੇ ਪੰਜਾਬੀ ਸਿਤਾਰੇ ਅਜਿਹੇ ਹਨ, ਜੋ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੀ ਅਲੱਗ ਪਹਿਚਾਣ ਬਣਾ ਚੁੱਕੇ ਹਨ, ਇਹਨਾਂ ਸਿਤਾਰਿਆਂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾਂ ਬਣਾ ਲਈ ਹੈ। ਇਸ ਤਰ੍ਹਾਂ ਹੀ ਅੱਜ ਅਸੀਂ ਅਜਿਹੇ ਪੰਜਾਬੀ ਕਲਾਕਾਰਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਪੰਜਾਬੀ ਸਿਨੇਮਾ ਦੇ ਸਭ ਤੋਂ ਅਮੀਰ ਸਿਤਾਰੇ ਹਨ, ਜਿਹਨਾਂ ਦੀ ਜਾਇਦਾਦ ਲੱਖਾਂ ਜਾਂ ਹਜ਼ਾਰਾਂ ਵਿੱਚ ਨਹੀਂ ਸਗੋਂ ਕਰੋੜਾਂ ਵਿੱਚ ਹੈ। ਆਓ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ...।

ਦਿਲਜੀਤ ਦੁਸਾਂਝ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਅਤੇ ਵਿਦੇਸ਼ਾਂ ਵਿੱਚ ਵੀ ਆਪਣੀ ਅਲੱਗ ਪਹਿਚਾਣ ਬਣਾ ਲਈ ਹੈ। ਦਿਲਜੀਤ ਪੰਜਾਬੀ ਸਿਨੇਮਾ ਦੇ ਅਜਿਹੇ ਅਦਾਕਾਰ ਹਨ, ਜੋ ਅਮੀਰ ਸਿਤਾਰਿਆਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਹਨ, ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ ਦੁਸਾਂਝ ਕੋਲ ਜੁਲਾਈ 2023 ਤੱਕ 205 ਕਰੋੜ ਰੁਪਏ ਦੀ ਜਾਇਦਾਦ ਹੈ।

ਐਮੀ ਵਿਰਕ: ਜਦੋਂ ਵੀ ਐਮੀ ਵਿਰਕ ਦਾ ਨਾਂ ਲਿਆ ਜਾਂਦਾ ਹੈ ਤਾਂ ਪੰਜਾਬੀ ਪ੍ਰਸ਼ੰਸਕਾਂ ਦੀਆਂ ਅੱਖਾਂ ਸਾਹਮਣੇ 'ਕਿਸਮਤ', 'ਮੌੜ' ਵਰਗੀਆਂ ਫਿਲਮਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਐਮੀ ਵਿਰਕ ਕੇਵਲ ਪਾਲੀਵੁੱਡ ਹੀ ਨਹੀਂ ਬਲਕਿ ਬਾਲੀਵੁੱਡ ਵਿੱਚ ਵੀ ਮਸ਼ਹੂਰ ਅਦਾਕਾਰ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜੁਲਾਈ 2023 ਤੱਕ ਐਮੀ ਵਿਰਕ ਕੋਲ 131 ਕਰੋੜ ਦੀ ਜਾਇਦਾਦ ਹੈ।

ਅਮਰਿੰਦਰ ਗਿੱਲ: ਅਮਰਿੰਦਰ ਗਿੱਲ ਗਾਇਕੀ ਤੋਂ ਇਲਾਵਾ ਅਦਾਕਾਰੀ ਨਾਲ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਮਾਹਿਰ ਹਨ। ਅਦਾਕਾਰ-ਗਾਇਕ ਅਮੀਰ ਸਿਤਾਰਿਆਂ ਦੇ ਲਿਸਟ ਵਿੱਚ ਤੀਜੇ ਸਥਾਨ ਉਤੇ ਹੈ, ਮੀਡੀਆ ਰਿਪੋਰਟਾਂ ਮੁਤਾਬਕ ਜੁਲਾਈ 2023 ਤੱਕ ਅਮਰਿੰਦਰ ਗਿੱਲ 163 ਕਰੋੜ ਦੀ ਜਾਇਦਾਦ ਦੇ ਮਾਲਕ ਹਨ।

ਗਿੱਪੀ ਗਰੇਵਾਲ: ਗਿੱਪੀ ਗਰੇਵਾਲ ਪੰਜਾਬੀ ਦੇ ਅਜਿਹੇ ਸਿਤਾਰੇ ਹਨ, ਜੋ ਇੰਨੀਂ ਦਿਨੀਂ ਪੰਜਾਬੀ ਸਿਨੇਮਾ ਨੂੰ ਲਗਾਤਾਰ ਹਿੱਟ ਫਿਲਮਾਂ ਦੇ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਗਿੱਪੀ ਗਰੇਵਾਲ ਕੋਲ 147 ਕਰੋੜ ਦੀ ਜਾਇਦਾਦ ਹੈ।

ਜ਼ਿੰਮੀ ਸ਼ੇਰਗਿੱਲ: ਜ਼ਿੰਮੀ ਸ਼ੇਰਗਿੱਲ ਨੇ ਪਾਲੀਵੁੱਡ ਨੂੰ ਹੀ ਨਹੀਂ ਬਲਕਿ ਹਿੰਦੀ ਸਿਨੇਮਾ ਨੂੰ ਵੀ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਜ਼ਿੰਮੀ ਸ਼ੇਰਗਿੱਲ ਵੀ ਇਸ ਲਿਸਟ ਵਿੱਚ ਸ਼ਾਮਿਲ ਹਨ, ਅਦਾਕਾਰ ਕੋਲ 122 ਕਰੋੜ ਦੀ ਜਾਇਦਾਦ ਹੈ।

ਹਰੀਸ਼ ਵਰਮਾ: ਪੰਜਾਬੀ ਸਿਨੇਮਾ ਨੂੰ ਕਈ ਬਿਹਤਰੀਨ ਕਾਮੇਡੀ ਫਿਲਮਾਂ ਦੇਣ ਵਾਲੇ ਅਦਾਕਾਰ ਹਰੀਸ਼ ਵਰਮਾ ਇੰਨੀ ਦਿਨੀਂ ਆਪਣੀ ਫਿਲਮ 'ਐਨੀ ਹਾਓ ਮਿੱਟੀ ਪਾਓ' ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਦਾਕਾਰ ਕੋਲ 73 ਕਰੋੜ ਦੀ ਜਾਇਦਾਦ ਹੈ।

ਦੇਵ ਖਰੌੜ: 'ਕਾਕਾ ਜੀ', 'ਰੁਪਿੰਦਰ ਗਾਂਧੀ' ਅਤੇ 'ਮੌੜ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਅਦਾਕਾਰ ਦੇਵ ਖਰੌੜ ਵੀ 65 ਕਰੋੜ ਦੀ ਜਾਇਦਾਦ ਨਾਲ ਇਸ ਲਿਸਟ ਵਿੱਚ ਸ਼ਾਮਿਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.