'ਮਨਸੂਬਾ' ਫਿਲਮ ਨਾਲ ਬਤੌਰ ਨਿਰਦੇਸ਼ਕ ਸਾਹਮਣੇ ਆਉਣਗੇ ਰਾਣਾ ਰਣਬੀਰ, ਫਿਲਮ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼

author img

By ETV Bharat Entertainment Desk

Published : Nov 14, 2023, 3:46 PM IST

Rana Ranbir

Rana Ranbir Upcoming Film: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਰਾਣਾ ਰਣਬੀਰ ਦੀ ਫਿਲਮ ਮਨਸੂਬਾ ਦਾ ਪਹਿਲਾਂ ਲੁੱਕ ਰਿਲੀਜ਼ ਹੋ ਗਿਆ ਹੈ, ਇਹ ਫਿਲਮ ਇਸ ਸਾਲ ਦਸੰਬਰ ਵਿੱਚ ਰਿਲੀਜ਼ ਹੋਵੇਗੀ।

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿੱਚ ਬਤੌਰ ਅਦਾਕਾਰ ਅਤੇ ਲੇਖਕ ਮਾਣਮੱਤੀ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਰਾਣਾ ਰਣਬੀਰ, ਜੋ ਹੁਣ ਨਾਟਕਕਾਰ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਵੀ ਨਵੇਂ ਆਯਾਮ ਸਿਰਜਣ ਵੱਲ ਅੱਗੇ ਵੱਧ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਕ ਵਜੋਂ ਬਣਾਈ ਆਪਣੀ ਨਵੀਂ ਪੰਜਾਬੀ ਫਿਲਮ 'ਮਨਸੂਬਾ' ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।

'ਅਨਸ ਪ੍ਰੋਡੋਕਸ਼ਨ', 'ਫਰਸਾਈਟ ਸਟੂਡਿਓਜ਼' ਦੇ ਬੈਨਰ ਹੇਠ ਅਤੇ 'ਓਮ ਜੀ ਸਿਨੇ ਵਰਲਡ' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਅਰਥ-ਭਰਪੂਰ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਣਾ ਰਣਬੀਰ ਵੱਲੋਂ ਕੀਤਾ ਗਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖੇਤਰ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ 'ਤੇ ਸਟਾਰਟ ਟੂ ਫਿਨਿਸ਼ ਸ਼ਡਿਊਲ ਅਧੀਨ ਫਿਲਮਬੱਧ ਕੀਤੀ ਗਈ ਇਸ ਅਰਥ-ਭਰਪੂਰ ਫਿਲਮ ਦੀ ਸਟਾਰ-ਕਾਸਟ ਵਿੱਚ ਸਰਦਾਰ ਸੋਹੀ, ਮਲਕੀਤ ਰੋਣੀ, ਨਵਦੀਪ ਸਿੰਘ, ਮਨਜੋਤ ਢਿੱਲੋਂ ਅਤੇ ਰਾਜਵੀਰ ਬੋਪਾਰਾਏ ਸ਼ਾਮਿਲ ਹਨ।

ਮਨਸੂਬਾ ਦੀ ਸ਼ੂਟਿੰਗ ਦੌਰਾਨ
ਮਨਸੂਬਾ ਦੀ ਸ਼ੂਟਿੰਗ ਦੌਰਾਨ

ਪੰਜਾਬੀ ਸਿਨੇਮਾ ਦੀਆਂ ਚਰਚਿਤ ਅਪਕਮਿੰਗ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਵਾਲੀ ਇਸ ਆਫ ਬੀਟ ਫਿਲਮ ਦੇ ਕੈਮਰਾਮੈਨ ਹਰਜੋਤ ਸਿੰਘ, ਐਸੋਸੀਏਟ ਨਿਰਦੇਸ਼ਕ ਜੀਵਾ, ਸੰਪਾਦਕ ਹਨੀ ਸੇਠੀ, ਸੰਗੀਤਕਾਰ ਗੁਰੀ, ਮੰਨਾ ਮੰਡ ਅਤੇ ਮਨੀ ਹਨ, ਜਿੰਨਾਂ ਵੱਲੋਂ ਸੰਗੀਤਬੱਧ ਕੀਤੇ ਗਾਣਿਆਂ ਦੇ ਬੋਲ ਡਾ. ਬਲਵਿੰਦਰ ਸਿੰਘ, ਰਾਣਾ ਰਣਬੀਰ ਨੇ ਰਚੇ ਹਨ, ਜਦਕਿ ਇਹਨਾਂ ਨੂੰ ਪਿੱਠ ਵਰਤੀ ਆਵਾਜ਼ਾਂ ਨਿੰਜਾ, ਮਨਜੋਤ ਢਿੱਲੋਂ ਅਤੇ ਗੁਰਪ੍ਰੀਤ ਮਾਨ ਨੇ ਦਿੱਤੀਆਂ ਹਨ।

ਮਨਸੂਬਾ ਦੀ ਸ਼ੂਟਿੰਗ ਦੌਰਾਨ
ਮਨਸੂਬਾ ਦੀ ਸ਼ੂਟਿੰਗ ਦੌਰਾਨ

ਹਾਲ ਵਿੱਚ ਨਿਰਦੇਸ਼ਕ ਵਜੋਂ ਰਿਲੀਜ਼ ਹੋਈ ਆਪਣੀ ਪੰਜਾਬੀ ਫਿਲਮ 'ਪੋਸਤੀ' ਨੂੰ ਲੈ ਕੇ ਵੀ ਅਥਾਹ ਚਰਚਾ ਵਿੱਚ ਰਹੇ ਰਾਣਾ ਰਣਵੀਰ ਅਨੁਸਾਰ ਉਹਨਾਂ ਦੀ ਨਵੀਂ ਫਿਲਮ ਵੀ ਸਮਾਜਿਕ ਸਰੋਕਾਰਾਂ ਨੂੰ ਪ੍ਰਮੁੱਖਤਾ ਦਿੰਦੀ ਨਜ਼ਰ ਆਵੇਗੀ, ਜਿਸ ਦੀ ਕਹਾਣੀ ਆਪਸੀ ਰਿਸ਼ਤਿਆਂ ਅਤੇ ਇਹਨਾਂ ਵਿਚਕਾਰ ਲਾਲਚੀ ਰਸਤੇ ਉਤੇ ਚਲਦਿਆਂ ਪੈਦਾ ਹੋਣ ਵਾਲੀਆਂ ਉਲਝਨਾਂ ਦੁਆਲੇ ਬਣੀ ਗਈ ਹੈ।

ਮਨਸੂਬਾ ਦੀ ਸ਼ੂਟਿੰਗ ਦੌਰਾਨ
ਮਨਸੂਬਾ ਦੀ ਸ਼ੂਟਿੰਗ ਦੌਰਾਨ

ਉਹਨਾਂ ਅੱਗੇ ਦੱਸਿਆ ਕਿ ਆਧੁਨਿਕਤਾ ਦੇ ਇਸ ਦੌਰ ਵਿੱਚ ਆਪਸੀ ਸਾਂਝਾ ਆਪਣਾ ਮਹੱਤਵ ਗਵਾਉਂਦੀਆਂ ਜਾ ਰਹੀਆਂ ਹਨ, ਜਿੰਨਾਂ 'ਤੇ ਹਾਵੀ ਹੋ ਰਿਹਾ ਲਾਲਚ ਹੀ ਕਈ ਤਰ੍ਹਾਂ ਦੇ ਮਨਸੂਬਿਆਂ ਨੂੰ ਅੰਜ਼ਾਮ ਦੇ ਰਿਹਾ ਹੈ, ਜਿਸ ਸੰਬੰਧੀ ਹੀ ਅਸਲੀਅਤ ਬਿਆਨ ਕਰੇਗੀ ਇਹ ਫਿਲਮ, ਜਿਸ ਵਿੱਚ ਭਾਵਨਾਤਮਕਤਾ ਭਰੇ ਕਈ ਪੁੱਟ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

ਮਨਸੂਬਾ ਦੀ ਸ਼ੂਟਿੰਗ ਦੌਰਾਨ
ਮਨਸੂਬਾ ਦੀ ਸ਼ੂਟਿੰਗ ਦੌਰਾਨ

ਉਧਰ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਰਾਣਾ ਰਣਬੀਰ ਕਈ ਵੱਡੀਆਂ ਪੰਜਾਬੀ ਫਿਲਮਾਂ ਵਿੱਚ ਬਤੌਰ ਅਦਾਕਾਰ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਜਿੰਨਾਂ ਵਿੱਚ 'ਜੱਟ ਐਂਡ ਜੂਲੀਅਟ 3' ਵੀ ਸ਼ਾਮਿਲ ਹੈ, ਜਿਸ ਦੀ ਸ਼ੂਟਿੰਗ ਇੰਨੀਂ ਦਿਨੀਂ ਲੰਦਨ ਵਿਖੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.