ETV Bharat / entertainment

ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਲਈ ਤਿਆਰ ਹੈ ਰਕੁਲ ਪ੍ਰੀਤ ਸਿੰਘ, ਇਸ ਦਿਨ ਲਏਗੀ ਸੱਤ ਫੇਰੇ

author img

By ETV Bharat Entertainment Team

Published : Jan 1, 2024, 5:24 PM IST

Rakul Preet Singh Jackky Bhagnani: ਅਦਾਕਾਰਾ ਰਕੁਲ ਪ੍ਰੀਤ ਸਿੰਘ ਜਲਦ ਹੀ ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਇੱਥੇ ਜਾਣੋ ਕਿਸ ਮਹੀਨੇ ਵਿੱਚ ਇਹ ਅਦਾਕਾਰਾ ਵਿਆਹ ਕਰੇਗੀ।

Rakul Preet Singh Jackky Bhagnani
Rakul Preet Singh Jackky Bhagnani

ਮੁੰਬਈ: ਨਵੇਂ ਸਾਲ ਦੀ ਸ਼ੁਰੂਆਤ ਫਿਲਮ ਇੰਡਸਟਰੀ ਤੋਂ ਵੱਡੀ ਖ਼ਬਰ ਨਾਲ ਹੋਈ ਹੈ। ਜੀ ਹਾਂ...ਅਦਾਕਾਰ ਰਣਦੀਪ ਹੁੱਡਾ-ਲਿਨ ਲੈਸ਼ਰਾਮ ਦੇ ਹਾਲ ਹੀ ਵਿੱਚ ਹੋਏ ਵਿਆਹ ਤੋਂ ਬਾਅਦ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਸ਼ਹਿਨਾਈ ਵੱਜਣ ਦੀ ਤਿਆਰੀ ਹੋ ਰਹੀ ਹੈ।

ਅਦਾਕਾਰਾ ਰਕੁਲ ਪ੍ਰੀਤ ਸਿੰਘ ਜਲਦ ਹੀ ਆਪਣੇ ਬੁਆਏਫ੍ਰੈਂਡ ਅਤੇ ਫਿਲਮ ਮੇਕਰ ਜੈਕੀ ਭਗਨਾਨੀ ਨਾਲ ਵਿਆਹ ਕਰਨ ਜਾ ਰਹੀ ਹੈ। ਰਿਪੋਰਟ ਮੁਤਾਬਕ ਅਦਾਕਾਰਾ ਅਗਲੇ ਮਹੀਨੇ ਫਰਵਰੀ 'ਚ ਵਿਆਹ ਕਰ ਸਕਦੀ ਹੈ। ਹਾਲਾਂਕਿ, ਅਦਾਕਾਰਾ ਨੇ ਅਜੇ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਨਵੇਂ ਸਾਲ ਦੀ ਸ਼ੁਰੂਆਤ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਨਿਰਮਾਤਾ ਬੁਆਏਫ੍ਰੈਂਡ ਜੈਕੀ ਭਗਨਾਨੀ ਲਈ ਖੁਸ਼ੀਆਂ ਲੈ ਕੇ ਆਈ ਹੈ। ਰਕੁਲ ਪ੍ਰੀਤ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ ਵਿਆਹ ਕਰਨ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਦੋਵੇਂ 22 ਫਰਵਰੀ ਨੂੰ ਗੋਆ 'ਚ ਵਿਆਹ ਕਰਨਗੇ। ਦੋਵਾਂ ਨੇ ਡੇਸਟੀਨੇਸ਼ਨ ਵੈਡਿੰਗ ਦੀ ਯੋਜਨਾ ਬਣਾਈ ਹੈ, ਜੋ ਗੋਆ 'ਚ ਹੋਵੇਗੀ। ਰਿਪੋਰਟ ਮੁਤਾਬਕ ਜੈਕੀ ਬੈਂਕਾਕ 'ਚ ਆਪਣੀ ਬੈਚਲਰ ਪਾਰਟੀ ਦਾ ਆਨੰਦ ਲੈ ਰਹੇ ਹਨ। ਇਸ ਦੌਰਾਨ ਰਕੁਲ ਥਾਈਲੈਂਡ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

ਹਾਲ ਹੀ 'ਚ ਰਕੁਲ ਨੇ ਜੈਕੀ ਭਗਨਾਨੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਇੱਕ ਪਿਆਰੀ ਪੋਸਟ ਨਾਲ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਿੰਨ ਤਸਵੀਰਾਂ 'ਚ ਦੋਵੇਂ ਰੁਮਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਵਰਕਫਰੰਟ 'ਤੇ ਜੈਕੀ ਭਗਨਾਨੀ 'ਬੜੇ ਮੀਆਂ ਛੋਟੇ ਮੀਆਂ' ਦੇ ਨਾਲ-ਨਾਲ ਸ਼ਾਹਿਦ ਕਪੂਰ ਨਾਲ ਇੱਕ ਅਨਟਾਈਟਲ ਫਿਲਮ ਵਿੱਚ ਵਿਅਸਤ ਹੈ। ਇਸ ਦੇ ਨਾਲ ਹੀ ਰਕੁਲ ਪ੍ਰੀਤ ਜਲਦ ਹੀ ਸਾਊਥ ਦੇ ਸੁਪਰਸਟਾਰ ਕਮਲ ਹਾਸਨ, ਅਰਜੁਨ ਕਪੂਰ ਅਤੇ ਅਜੇ ਦੇਵਗਨ ਨਾਲ ਸਕ੍ਰੀਨ 'ਤੇ ਨਜ਼ਰ ਆਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.