ETV Bharat / entertainment

Ragneeti Wedding: ਸਾਬਕਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਪਰਿਣੀਤੀ ਚੋਪੜਾ ਨੂੰ ਭੇਜੀਆ ਵਿਆਹ ਦੀਆਂ ਸ਼ੁੱਭਕਾਮਨਾਵਾਂ, ਨਵਰਾਜ ਹੰਸ ਨੇ ਲਗਾਈਆ ਸੰਗੀਤ 'ਤੇ ਰੌਣਕਾਂ

author img

By ETV Bharat Punjabi Team

Published : Sep 24, 2023, 1:38 PM IST

Raghav Chadha And parineeti chopra Wedding
Ragneeti Wedding

Raghav Chadha And parineeti chopra Wedding: ਅੱਜ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਤੋਂ ਪਹਿਲਾ ਸਾਬਕਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਉਨ੍ਹਾਂ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਮੁੰਬਈ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਉਦੈਪੁਰ ਦੇ ਲੀਲਾ ਪੈਲੇਸ 'ਚ ਆਪ ਨੇਤਾ ਰਾਘਵ ਚੱਢਾ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ। ਚੂੜਾ, ਹਲਦੀ ਅਤੇ ਸੰਗੀਤ ਤੋਂ ਬਾਅਦ ਅਦਾਕਾਰਾ ਦੀ ਅੱਜ ਸ਼ਾਮ ਨੂੰ ਵਿਦਾਈ ਹੋਣ ਵਾਲੀ ਹੈ। ਕਈ ਮਸ਼ਹੂਰ ਸਿਤਾਰੇ ਵਿਆਹ 'ਚ ਸ਼ਾਮਲ ਹੋਣ ਲਈ ਲੀਲਾ ਪੈਲੇਸ ਪਹੁੰਚ ਚੁੱਕੇ ਹਨ। ਅਜਿਹੇ 'ਚ ਖਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੀ ਇਸ ਵਿਆਹ 'ਚ ਸ਼ਾਮਲ ਹੋਵੇਗੀ। ਪਰ ਹੁਣ ਸਾਨੀਆ ਮਿਰਜ਼ਾ ਨੇ ਪਰਿਣੀਤੀ ਚੋਪੜਾ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਭੇਜੀਆ ਹਨ।

ਪਰਿਣੀਤੀ ਚੋਪੜਾ ਦੇ ਵਿਆਹ 'ਚ ਜਾਵੇਗੀ ਸਾਨੀਆ ਮਿਰਜ਼ਾ: ਸਾਨੀਆ ਮਿਰਜ਼ਾ ਨੇ 23 ਸਤੰਬਰ ਦੀ ਰਾਤ ਨੂੰ ਆਪਣੀ ਇੰਸਟਾਗ੍ਰਾਮ ਪੋਸਟ 'ਤੇ ਪਰਿਣੀਤੀ ਚੋਪੜਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ। ਜਿਸ 'ਚ ਉਨ੍ਹਾਂ ਨੇ ਪਰਿਣੀਤੀ ਨੂੰ ਫੜਿਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਕੇ ਸਾਨੀਆ ਮਿਰਜ਼ਾ ਨੇ ਲਿਖਿਆ," ਬਿਊਟੀਫੁੱਲ ਗਰਲ ਨੂੰ ਸ਼ੁੱਭਕਾਮਨਾਵਾਂ ਅਤੇ ਤੁਹਾਨੂੰ ਜਾਦੂ ਦੀ ਜੱਫੀ ਦੇਣ ਦੀ ਮੇਰੀ ਵਾਰੀ, ਪਰਿਣੀਤੀ ਚੋਪੜਾ। ਇਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਸਾਨੀਆ ਮਿਰਜ਼ਾ ਵਿਆਹ 'ਚ ਸ਼ਾਮਲ ਹੋਵੇਗੀ।

ਸੰਗੀਤ ਨਾਈਟ 'ਚ ਨਵਰਾਜ ਹੰਸ ਨੇ ਲਗਾਈਆ ਰੌਣਕਾਂ: ਉਦੈਪੁਰ ਦੇ ਲੀਲਾ ਪੈਲੇਸ 'ਚ ਹੋਈ ਸੰਗੀਤ ਨਾਈਟ 'ਚ ਗਾਇਕ ਨਵਰਾਜ ਹੰਸ ਨੇ ਰੌਣਕਾਂ ਲਗਾ ਦਿੱਤੀਆ। ਨਵਰਾਜ ਹੰਸ ਨੇ ਪੰਜਾਬੀ ਗੀਤਾਂ ਅਤੇ 90 ਦੇ ਦਹਾਕੇ ਦੇ ਗੀਤਾਂ ਨਾਲ ਡਾਂਸ ਦਾ ਮੌਹੋਲ ਬਣਾਇਆ।

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦਾ ਸ਼ੈਡਿਊਲ:

  • ਦੁਪਹਿਰ 1 ਵਜੇ- ਸੇਹਰਾਬੰਦੀ
  • ਦੁਪਹਿਰ 2 ਵਜੇ- ਬਾਰਾਤ
  • ਦੁਪਹਿਰ 3.30 ਵਜੇ- ਜੈਮਾਲਾ
  • ਸ਼ਾਮ 4 ਵਜੇ- ਵਿਆਹ ਦੇ ਸੱਤ ਫੇਰੇ
  • ਸ਼ਾਮ 6.30 ਵਜੇ- ਵਿਦਾਈ
  • ਸ਼ਾਮ 8.30 ਵਜੇ- ਰਿਸੈਪਸ਼ਨ
ETV Bharat Logo

Copyright © 2024 Ushodaya Enterprises Pvt. Ltd., All Rights Reserved.