ETV Bharat / entertainment

Raghav Juyal: ਸ਼ਹਿਨਾਜ਼ ਗਿੱਲ ਨੂੰ ਡੇਟ ਕਰਨ ਦੀਆਂ ਖ਼ਬਰਾਂ 'ਤੇ ਰਾਘਵ ਜੁਆਲ ਨੇ ਤੋੜੀ ਚੁੱਪੀ, ਜਾਣੋ ਕੀ ਬੋਲੇ ਅਦਾਕਾਰ

author img

By

Published : Apr 18, 2023, 1:00 PM IST

ਰਾਘਵ ਜੁਆਲ ਅਤੇ ਸ਼ਹਿਨਾਜ਼ ਗਿੱਲ ਦੀਆਂ ਡੇਟਿੰਗ ਦੀਆਂ ਅਫਵਾਹਾਂ ਨੇ ਉਦੋਂ ਤੇਜ਼ੀ ਫੜੀ ਜਦੋਂ ਸਲਮਾਨ ਖਾਨ ਨੇ ਸ਼ਹਿਨਾਜ਼ ਨੂੰ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਟ੍ਰੇਲਰ ਲਾਂਚ 'ਤੇ 'ਮੂਵ ਆਨ' ਕਰਨ ਲਈ ਕਿਹਾ। ਹੁਣ ਇਸ ਨੂੰ ਲੈ ਕੇ ਰਾਘਵ ਨੇ ਚੁੱਪੀ ਤੋੜ ਦਿੱਤੀ ਹੈ।

ਰਾਘਵ ਜੁਆਲ ਅਤੇ ਸ਼ਹਿਨਾਜ਼ ਗਿੱਲ
ਰਾਘਵ ਜੁਆਲ ਅਤੇ ਸ਼ਹਿਨਾਜ਼ ਗਿੱਲ

ਹੈਦਰਾਬਾਦ: ਡਾਂਸਰ ਅਤੇ ਅਦਾਕਾਰ ਰਾਘਵ ਜੁਆਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਪਹਿਲੀ ਵਾਰ ਉਹ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਸਕ੍ਰੀਨ ਸਪੇਸ ਸਾਂਝੀ ਕਰੇਗਾ, ਜਿਸ ਵਿੱਚ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਵੀ ਹੈ। ਰਾਘਵ ਅਤੇ ਸ਼ਹਿਨਾਜ਼ ਵਿਚਕਾਰ ਡੇਟਿੰਗ ਦੀਆਂ ਅਫਵਾਹਾਂ ਨੇ KBKJ ਦੇ ਟ੍ਰੇਲਰ ਲਾਂਚ ਮੌਕੇ ਹੋਰ ਜ਼ੋਰ ਫੜ ਲਿਆ, ਜਦੋਂ ਸਲਮਾਨ ਖਾਨ ਨੇ ਸ਼ਹਿਨਾਜ਼ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਕਿਹਾ ਸੀ।

ਉਨ੍ਹਾਂ ਦੇ ਕੰਮ ਅਤੇ ਨਿੱਜੀ ਜੀਵਨ ਨੂੰ ਲੈ ਕੇ ਡੇਟਿੰਗ ਦੀਆਂ ਖਬਰਾਂ ਬਾਰੇ ਰਾਘਵ ਨੇ ਆਖਰਕਾਰ ਜਵਾਬ ਦਿੱਤਾ। ਰਾਘਵ ਨੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ''ਮੈਂ ਡਬਲ ਸ਼ਿਫਟ 'ਚ ਕੰਮ ਕਰ ਰਿਹਾ ਹਾਂ। ਇਸ ਸਮੇਂ ਮੇਰੀ ਹਾਲਤ ਅਜਿਹੀ ਹੈ ਕਿ ਮੇਰੇ ਕੋਲ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਸਮਾਂ ਨਹੀਂ ਹੈ।' ਰਾਘਵ ਚਾਹੁੰਦਾ ਹੈ ਕਿ ਉਸਦਾ ਕੰਮ ਖੁਦ ਬੋਲੇ।

ਰਾਘਵ ਨੇ ਕਿਹਾ "ਮੈਂ ਫਿਲਮ ਕੇ ਲੀਏ ਆਇਆ ਹੂੰ" ਅਤੇ 'ਮੈਂ ਚਾਹੁੰਦਾ ਹਾਂ ਕਿ ਲੋਕ ਮੈਨੂੰ ਇੱਕ ਡਾਂਸਰ, ਇੱਕ ਐਕਟਰ ਅਤੇ ਇੱਕ ਹੋਸਟ ਦੇਖਣ। ਬਸ, ਮੇਰਾ ਕੰਮ ਬੋਲੇ! ਬਾਕੀ ਇਹ ਸਭ ਚੀਜ਼ਾਂ (ਡੇਟਿੰਗ ਦੀਆਂ ਅਫਵਾਹਾਂ) ਹਨ। ਕਿਉਂਕਿ ਮੇਰੇ ਪਾਸ ਵਕਤ ਨਹੀਂ ਹੈ। ਕੰਮ ਤੋਂ ਇਲਾਵਾ ਮੇਰੇ ਕੋਲ ਲਿੰਕ-ਅਪਸ ਵਰਗੀਆਂ ਹੋਰ ਚੀਜ਼ਾਂ ਲਈ ਸਮਾਂ ਨਹੀਂ ਹੈ। ਮੈਂ ਡਬਲ ਸ਼ਿਫਟਾਂ 'ਤੇ ਕੰਮ ਕਰ ਰਿਹਾ ਹਾਂ ਅਤੇ ਮੇਰੇ ਕਰੀਅਰ ਦੇ ਇਸ ਮੌਕੇ 'ਤੇ ਇਸ ਸਭ ਲਈ ਸਮਾਂ ਨਹੀਂ ਹੈ।"

ਤੁਹਾਨੂੰ ਦੱਸ ਦਈਏ ਟ੍ਰੇਲਰ ਲਾਂਚ ਦੇ ਦੌਰਾਨ ਸਲਮਾਨ ਨੇ ਸ਼ਹਿਨਾਜ਼ ਨੂੰ "ਅੱਗੇ ਵਧਣ" ਲਈ ਕਿਹਾ, ਜਿਸ 'ਤੇ ਅਦਾਕਾਰਾ ਨੇ ਜਵਾਬ ਦਿੱਤਾ "ਵੱਧ ਗਈ।" ਇਹ ਛੇਤੀ ਹੀ ਮੰਨਿਆ ਗਿਆ ਸੀ ਕਿ ਉਹ ਰਾਘਵ ਨੂੰ ਡੇਟ ਕਰ ਰਹੀ ਸੀ ਅਤੇ ਸਲਮਾਨ ਨੇ ਉਨ੍ਹਾਂ ਦੇ ਰਿਸ਼ਤੇ ਦਾ ਸੰਕੇਤ ਦਿੱਤਾ। ਹਾਲਾਂਕਿ ਸ਼ਹਿਨਾਜ਼ ਨੇ ਅਜੇ ਤੱਕ ਫੈਲ ਰਹੀਆਂ ਅਫਵਾਹਾਂ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਫਰਹਾਦ ਸਾਮਜੀ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਜੱਸੀ ਗਿੱਲ, ਸਿਧਾਰਥ ਨਿਗਮ, ਭੂਮਿਕਾ ਚਾਵਲਾ, ਜਗਪਤੀ ਬਾਬੂ ਅਤੇ ਵੈਂਕਟੇਸ਼ ਦੱਗੂਬਾਤੀ ਹਨ।

ਰਾਘਵ ਜੁਆਲ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਹੈ। ਉਹ ਆਪਣੀ ਮੇਜ਼ਬਾਨੀ ਰਾਹੀਂ ਲੋਕਾਂ ਦਾ ਕਾਫੀ ਮੰਨੋਰੰਜਨ ਵੀ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ‘ਕਿਸੀ ਕੀ ਭਾਈ ਕਿਸੀ ਕੀ ਜਾਨ’ ਵਿੱਚ ਉਹ ਅਤੇ ਸ਼ਹਿਨਾਜ਼ ਇੱਕ ਦੂਜੇ ਦੇ ਉਲਟ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਰਾਘਵ ਕਈ ਹੋਰ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਜਦਕਿ ਇਹ ਸ਼ਹਿਨਾਜ਼ ਦੀ ਬਾਲੀਵੁੱਡ ਡੈਬਿਊ ਫਿਲਮ ਹੈ। 21 ਅਪ੍ਰੈਲ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: Sukhbir Singh: ਗੀਤ 'ਓ ਬੱਲੇ ਬੱਲੇ' ਲਈ ਪੰਜਾਬੀ ਗਾਇਕ ਸੁਖਬੀਰ ਨੇ ਕੀਤੀ ਸੁਪਰਸਟਾਰ ਸਲਮਾਨ ਖਾਨ ਦੀ ਤਾਰੀਫ਼

ETV Bharat Logo

Copyright © 2024 Ushodaya Enterprises Pvt. Ltd., All Rights Reserved.