ETV Bharat / entertainment

ਅੱਗੇ ਨਹੀਂ ਵਧੀ 'ਪੁਸ਼ਪਾ 2' ਦੀ ਰਿਲੀਜ਼ ਮਿਤੀ, ਸੁਤੰਤਰਤਾ ਦਿਵਸ 'ਤੇ ਕਰੇਗੀ 'ਸਿੰਘਮ ਅਗੇਨ' ਨਾਲ ਟੱਕਰ

author img

By ETV Bharat Entertainment Team

Published : Jan 11, 2024, 12:50 PM IST

Pushpa 2 Not Postponed: ਦੱਖਣ ਦੇ ਸੁਪਰਸਟਾਰ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ 'ਪੁਸ਼ਪਾ 2' ਦੀ ਰਿਲੀਜ਼ ਡੇਟ ਅੱਗੇ ਨਹੀਂ ਵਧੀ ਹੈ। ਹੁਣ ਬਾਕਸ ਆਫਿਸ 'ਤੇ 'ਪੁਸ਼ਪਾ' ਅਤੇ 'ਸਿੰਘਮ' ਵਿਚਾਲੇ ਟੱਕਰ ਹੋਵੇਗੀ।

Pushpa 2 Not Postponed
Pushpa 2 Not Postponed

ਮੁੰਬਈ: ਸਾਊਥ ਫਿਲਮ ਇੰਡਸਟਰੀ ਦੀ 'ਪੁਸ਼ਪਾ' ਯਾਨੀ ਅੱਲੂ ਅਰਜੁਨ ਪਿਛਲੇ ਸਾਲ 2023 'ਚ ਇੱਕ ਵੀ ਫਿਲਮ 'ਚ ਨਜ਼ਰ ਨਹੀਂ ਆਏ ਸਨ। ਹੁਣ ਸਾਲ 2024 ਉਨ੍ਹਾਂ ਦੇ ਨਾਂ ਹੋਣ ਜਾ ਰਿਹਾ ਹੈ। ਮੌਜੂਦਾ ਸਾਲ 'ਚ ਅੱਲੂ ਅਰਜੁਨ ਦੀ ਕਾਫੀ ਉਡੀਕੀ ਜਾ ਰਹੀ ਫਿਲਮ 'ਪੁਸ਼ਪਾ 2' ਰਿਲੀਜ਼ ਹੋਣ ਜਾ ਰਹੀ ਹੈ।

ਕੁੱਝ ਸਮਾਂ ਪਹਿਲਾਂ ਮੇਕਰਸ ਨੇ ਫਿਲਮ ਤੋਂ ਅੱਲੂ ਅਰਜੁਨ ਦਾ ਪਹਿਲਾਂ ਲੁੱਕ ਜਾਰੀ ਕਰਕੇ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਸੀ। ਇਸ ਦੇ ਨਾਲ ਹੀ ਪਿਛਲੇ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਪੁਸ਼ਪਾ 2 ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਹੁਣ ਤਾਜ਼ਾ ਜਾਣਕਾਰੀ ਮੁਤਾਬਕ ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ। ਫਿਲਮ ਪੁਸ਼ਪਾ 2 ਦੀ ਰਿਲੀਜ਼ ਡੇਟ ਅੱਗੇ ਨਹੀਂ ਵਧੀ ਹੈ। ਅਦਾਕਾਰ ਦੇ ਪ੍ਰਸ਼ੰਸਕਾਂ ਲਈ ਇਹ ਖੁਸ਼ਖਬਰੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਅੱਜ 11 ਜਨਵਰੀ ਨੂੰ ਪੁਸ਼ਪਾ ਦੇ ਨਿਰਦੇਸ਼ਕ ਸੁਕੁਮਾਰ ਦਾ ਜਨਮ ਦਿਨ ਹੈ।

ਜੀ ਹਾਂ, ਪ੍ਰਸਿੱਧ ਫਿਲਮ ਟ੍ਰੇਂਡ ਐਨਾਲਿਸਟ ਤਰਨ ਆਦਰਸ਼ ਅਤੇ 'ਪੁਸ਼ਪਾ 2' ਦੇ ਨਿਰਮਾਤਾ ਦੋਸਤੀ ਮੂਵੀ ਮੇਕਰਸ ਦੀ ਨਵੀਂ ਪੋਸਟ ਤੋਂ ਪਤਾ ਲੱਗਿਆ ਹੈ ਕਿ 'ਪੁਸ਼ਪਾ 2' ਦੀ ਰਿਲੀਜ਼ ਡੇਟ ਅੱਗੇ ਨਹੀਂ ਵਧੀ ਹੈ। ਦਰਅਸਲ, 'ਪੁਸ਼ਪਾ 2' ਦੇ ਮੇਕਰਸ ਨੇ ਫਿਲਮ ਦੇ ਨਿਰਦੇਸ਼ਕ ਸੁਕੁਮਾਰ ਬੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ, ਜਿਸ ਦੇ ਕੈਪਸ਼ਨ 'ਚ ਸਾਫ ਲਿਖਿਆ ਹੈ ਕਿ ਫਿਲਮ ਚਾਲੂ ਸਾਲ ਦੇ ਸੁਤੰਤਰਤਾ ਦਿਵਸ (15 ਅਗਸਤ) ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

'ਸਿੰਘਮ' ਦੀ ਹੋਵੇਗੀ 'ਪੁਸ਼ਪਾ' ਨਾਲ ਟੱਕਰ: ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ੈੱਟੀ ਦੀ ਐਕਸ਼ਨ ਫਿਲਮ ਸਿੰਘਮ ਅਗੇਨ ਵੀ ਬਾਲੀਵੁੱਡ 'ਚ 15 ਅਗਸਤ ਨੂੰ ਰਿਲੀਜ਼ ਹੋਵੇਗੀ। ਅਜੇ ਦੇਵਗਨ, ਅਕਸ਼ੈ ਕੁਮਾਰ, ਕਰੀਨਾ ਕਪੂਰ, ਦੀਪਿਕਾ ਪਾਦੁਕੋਣ, ਰਣਵੀਰ ਸਿੰਘ ਅਤੇ ਟਾਈਗਰ ਸ਼ਰਾਫ ਵਰਗੇ ਸਿਤਾਰਿਆਂ ਵਾਲੀ ਫਿਲਮ 'ਸਿੰਘਮ ਅਗੇਨ' ਦੀ ਹੁਣ ਬਾਕਸ ਆਫਿਸ 'ਤੇ 'ਪੁਸ਼ਪਾ 2' ਨਾਲ ਟੱਕਰ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.