ETV Bharat / entertainment

Nirmal Sidhu New Song: 'ਵਿੱਦਿਆ ਦਾ ਦਾਨ’ ਲੈ ਕੇ ਸਰੋਤਿਆਂ ਦੇ ਸਨਮੁੱਖ ਹੋਏ ਲੋਕ ਗਾਇਕ ਨਿਰਮਲ ਸਿੱਧੂ

author img

By

Published : Apr 20, 2023, 1:54 PM IST

ਪੰਜਾਬੀ ਗਾਇਕ ਨਿਰਮਲ ਸਿੱਧੂ ਦਾ ਨਵਾਂ ਗੀਤ ‘ਵਿੱਦਿਆ ਦਾ ਦਾਨ’ ਰਿਲੀਜ਼ ਹੋ ਗਿਆ ਹੈ, ਇਹ ਗੀਤ ਵਿੱਦਿਆ ਨਾਲ ਸੰਬੰਧਿਤ ਕਈ ਪਹਿਲੂਆਂ ਉਤੇ ਚਾਨਣਾ ਪਾਏਗਾ।

Nirmal Sidhu New song
Nirmal Sidhu New song

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿਚ ਕਾਫੀ ਨਾਮਣਾ ਖੱਟ ਚੁੱਕੇ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਆਪਣੀ ਲੋਕ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਫ਼ਨਕਾਰ ਨਿਰਮਲ ਸਿੱਧੂ ਹੁਣ ਆਪਣਾ ਨਵਾਂ ਗੀਤ ‘ਵਿੱਦਿਆ ਦਾ ਦਾਨ’ ਲੈ ਕੇ ਸਰੋਤਿਆਂ ਦੇ ਸਨਮੁੱਖ ਹੋਏ ਹਨ। ਜੋ ਪੜ੍ਹਾਈ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਨਾਲ ਨਾਲ ਲੜਕੀਆਂ ਨੂੰ ਲੜਕਿਆਂ ਬਰਾਬਰ ਸਮਾਜਿਕ-ਪਰਿਵਾਰਿਕ ਮਾਨ ਸਨਮਾਨ ਦੇਣ ਲਈ ਵੀ ਪ੍ਰੇਰਿਤ ਕਰ ਰਿਹਾ ਹੈ।

ਇਸ ਨਵੇਂ ਗੀਤ ਸੰਬੰਧੀ ਗਾਇਕ ਨਿਰਮਲ ਸਿੱਧੂ ਦੱਸਦੇ ਹਨ ਕਿ ਅਜੋਕੇ ਸਮੇਂ ਚਾਹੇ ਅਸੀਂ ਬਹੁਤ ਸਾਰੇ ਆਧੁਨਿਕ ਰਾਹਾਂ ਦੇ ਪਾਂਧੀ ਹੋ ਗਏ ਹਨ, ਪਰ ਇਸ ਦੇ ਬਾਵਜੂਦ ਦੇਸ਼ ਅਤੇ ਸਮਾਜ ਦੇ ਕਈ ਪਹਿਲੂ ਅਜਿਹੇ ਹਨ, ਜਿੰਨ੍ਹਾਂ ਵਿਚ ਲੜਕੀਆਂ ਨੂੰ ਅੱਜ ਵੀ ਉਹ ਰੁਤਬਾ, ਮੁਕਾਮ ਦੇਣ ਤੋਂ ਟਾਲਾ ਵੱਟਿਆ ਜਾਂਦਾ ਹੈ, ਜਿਸ ਦੀਆਂ ਅਸਲ ਵਿਚ ਉਹ ਹੱਕਦਾਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬਰਾਬਰਤਾ ਤੋਂ ਵਾਂਝੀਆਂ ਰਹਿ ਰਹੀਆਂ ਲੜਕੀਆਂ ਨੂੰ ਇਸ ਦਿਸ਼ਾ ਵਿਚ ਖੁਦ ਜਾਗਰੂਕ ਹੋਣਾ ਪਵੇਗਾ ਅਤੇ ਅਜਿਹੀ ਹੀ ਉਸਾਰੂ ਸੋਚ ਲੈ ਕੇ ਉਨ੍ਹਾਂ ਵਲੋਂ ਸਿਰਜਿਆ ਗਿਆ ਹੈ ਇਹ ਗੀਤ।

  • " class="align-text-top noRightClick twitterSection" data="">

ਉਨ੍ਹਾਂ ਕਿਹਾ ਕਿ ਦੇਸ਼ ਦੇ ਗਰੀਬ ਵਰਗ ਦੀ ਤਰਜ਼ਮਾਨੀ ਕਰਦੇ ਪਰਿਵਾਰਾਂ ਵਿਚ ਵੀ ਸਿੱਖਿਆ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ, ਜਿਸ ਦੇ ਮੱਦੇਨਜ਼ਰ ਅਜਿਹੇ ਖਿੱਤਿਆਂ ਵਿਚ ਲੜਕੀਆਂ ਹੁਣ ਵੀ ਅਨਪੜ੍ਹਾ ਵਾਂਗ ਅਤੇ ਮਿਹਨਤ ਮਜ਼ਦੂਰੀ ਕਰਕੇ ਹੀ ਆਪਣਾ ਜੀਵਨ ਬਤੀਤ ਕਰਨ ਲਈ ਮਜ਼ਬੂਰ ਹੋ ਰਹੀਆਂ ਹਨ, ਜਿੰਨ੍ਹਾਂ ਦਾ ਅਨਮੋਲ ਜੀਵਨ ਰੂੜੀਆਂ ਦੇ ਢੇਰਾਂ ਰੋਜ਼ਮਰ੍ਹਾਂ ਦੀ ਜ਼ਰੂਰਤਾਂ ਤਾਲਾਸ਼ਣ ਵਿਚ ਹੀ ਗੁਆਚ ਰਿਹਾ ਹੈ।

ਗਾਇਕ ਨਿਰਮਲ ਸਿੱਧੂ
ਗਾਇਕ ਨਿਰਮਲ ਸਿੱਧੂ

ਉਨ੍ਹਾਂ ਕਿਹਾ ਕਿ ਆਪਣੇ ਹਿੱਤਾਂ ਲਈ ਅਭੋਲ ਜਿਹੀਆਂ ਬੱਚੀਆਂ ਨੂੰ ਸਿੱਖਿਆ ਤੋਂ ਦੂਰ ਕਰ ਰਹੇ ਅਜਿਹੇ ਪਰਿਵਾਰਾਂ ਅਤੇ ਉਨ੍ਹਾਂ ਦੀ ਸੋਚ ਲਈ ਵੀ ਇਕ ਕਰਾਰੀ ਚੋਟ ਬਣ ਕੇ ਸਾਹਮਣੇ ਆਵੇਗਾ ਉਨ੍ਹਾਂ ਦਾ ਇਹ ਨਵਾਂ ਟਰੈਕ, ਜੋ ਸੰਗੀਤ ਮਾਰਕੀਟ ਅਤੇ ਵੱਖ ਵੱਖ ਪਲੇਟਫ਼ਾਰਮਜ਼ 'ਤੇ ਜਾਰੀ ਕਰ ਦਿੱਤਾ ਗਿਆ ਹੈ।

ਗਾਇਕ ਨਿਰਮਲ ਸਿੱਧੂ
ਗਾਇਕ ਨਿਰਮਲ ਸਿੱਧੂ

ਉਨ੍ਹਾਂ ਕਿਹਾ ਕਿ ਭਾਵਪੂਰਨ ਸ਼ਬਦਾਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਨੂੰ ਜਿੱਥੇ ਗਾਇਕੀ ਪੱਖੋਂ ਉਨ੍ਹਾਂ ਬਾਕਮਾਲ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਇਸ ਦਾ ਮਿਊਜ਼ਿਕ ਵੀਡੀਓਜ਼ ਨੂੰ ਵੀ ਬਹੁਤ ਹੀ ਪ੍ਰਭਾਵੀ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ ਤਾਂ ਕਿ ਇਸ ਦੀ ਮਹੱਤਤਾ ਦੂਰ ਦੂਰ ਤੱਕ ਆਪਣਾ ਅਸਰ ਵਿਖਾਏ।

ਉਨ੍ਹਾਂ ਦੱਸਿਆ ਕਿ ਇਸ ਗੀਤ ਦੁਆਰਾ ਪੰਜਾਬ ਦੇ ਨੌਜਵਾਨਾਂ ਨੂੰ ਵੀ ਵਿੱਦਿਆ ਨਾਲ ਜੋੜਨ ਅਤੇ ਨਸ਼ਿਆ ਤੋਂ ਛੁਟਕਾਰਾ ਦਿਵਾਉਣ ਲਈ ਹੋਕਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਹ ਪੂਰੀ ਉਮੀਦ ਹੈ ਕਿ ਇਹ ਟਰੈਕ ਉਨ੍ਹਾਂ ਦੇ ਕਰੀਅਰ ਦਾ ਇਕ ਹੋਰ ਉਸਾਰੂ ਗੀਤ ਹੋਣ ਦਾ ਮਾਣ ਹਾਸਿਲ ਕਰੇਗਾ।

ਇਹ ਵੀ ਪੜ੍ਹੋ:Film Jatt Nu Chudail Takri: 'ਜੱਟ ਨੂੰ ਚੁੜੇਲ ਟੱਕਰੀ' ਦੀ ਟੀਮ ਨੇ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਸਾਂਝੀ ਕੀਤੀ ਨਿਰਮਲ ਰਿਸ਼ੀ ਦੀ ਇਹ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.