ETV Bharat / entertainment

ਆਸਟ੍ਰੇਲੀਆ-ਨਿਊਜ਼ੀਲੈਂਡ ’ਚ ਪਹਿਲੇ ਲਾਈਵ ਸੋਅਜ਼ ਦਾ ਹਿੱਸਾ ਬਣੇਗੀ ਪੰਜਾਬੀ ਸਿਨੇਮਾ ਕੁਈਨ ਸਰਗੁਣ ਮਹਿਤਾ

author img

By

Published : May 9, 2023, 4:34 PM IST

ਪਾਲੀਵੁੱਡ ਵਿੱਚ ਧਮਾਲਾਂ ਪਾਉਣ ਵਾਲੀ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਹੁਣ ਲਾਈਵ ਸ਼ੋਅਜ਼ ਕਰਨ ਜਾ ਰਹੀ ਹੈ, ਇਹ ਸ਼ੋਅ ਸਤੰਬਰ ਅਕਤੂਬਰ ਵਿੱਚ ਆਯੋਜਿਤ ਕੀਤੇ ਗਏ ਹਨ।

Sargun Mehta
Sargun Mehta

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਉਚਕੋਟੀ ਅਤੇ ਬਾਕਮਾਲ ਅਦਾਕਾਰਾ ਅਤੇ ਟੈਲੀਵਿਜ਼ਨ ਦੀ ਨਿਰਮਾਤਾ ਵਜੋਂ ਤੇਜ਼ੀ ਨਾਲ ਆਪਣਾ ਦਾਇਰਾ ਵਿਸ਼ਾਲ ਕਰਦੀ ਜਾ ਰਹੀ ਸਰਗੁਣ ਮਹਿਤਾ ਹੁਣ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਪਹਿਲੇ ਲਾਈਵ ਸੋਅਜ਼ ਲੜ੍ਹੀ ਦਾ ਹਿੱਸਾ ਬਣਨ ਜਾ ਰਹੀ ਹੈ, ਜੋ ਸਤੰਬਰ ਅਤੇ ਅਕਤੂਬਰ ਮਹੀਨੇ ਵਿੱਚ ਹੋਣ ਜਾ ਰਹੇ ਇੰਨ੍ਹਾਂ ਵੱਡੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਕਰੇਗੀ।

‘ਮਾਸਟਰ ਮਾਰਕੇਟਰਜ਼ ਆਸਟ੍ਰੇਲੀਆ‘ ਦੁਆਰਾ ਕਰਵਾਏ ਜਾ ਰਹੇ ਇੰਨ੍ਹਾਂ ਲਾਈਵ ਸੋਅਜ਼ ਦੀ ਸ਼ੁਰੂਆਤ ਸਤੰਬਰ ਵਿੱਚ ਨਿਊਜ਼ੀਲੈਂਡ ਤੋਂ ਹੋਵੇਗੀ, ਜਿੱਥੇ ਪਹਿਲੇ ਸ਼ੋਅ ਉਪਰੰਤ ਦੂਜਾ ਸ਼ੋਅ ਲਾਈਵ ਸਿਡਨੀ ਵਿਖੇ 30 ਸਤੰਬਰ ਅਤੇ ਤੀਸਰਾ 1 ਅਕਤੂਬਰ ਨੂੰ ਆਸਟ੍ਰੇਲੀਆ ਦੇ ਹੀ ਮੈਲਬੌਰਨ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।

ਸਰਗੁਣ ਮਹਿਤਾ
ਸਰਗੁਣ ਮਹਿਤਾ

ਉਕਤ ਲਾਈਵ ਸੋਅਜ਼ ਅਧੀਨ ਪਹਿਲੀ ਵਾਰ ਆਸਟ੍ਰੇਲੀਆ-ਨਿਊਜ਼ੀਲੈਂਡ ਵਿਖੇ ਆਲੀਸ਼ਾਨ ਲਾਈਵ ਸੋਅਜ਼ ਲੜੀ ਕਰਨ ਜਾ ਰਹੀ ਅਦਾਕਾਰਾ ਸਰਗੁਣ ਮਹਿਤਾ ਜਿੱਥੇ ਆਪਣੇ ਇੰਨ੍ਹਾਂ ਪ੍ਰੋਗਰਾਮਾਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਉਥੇ ਪ੍ਰਬੰਧਕਾਂ ਅਨੁਸਾਰ ਉਥੇ ਵੱਸਦੇ ਪ੍ਰਵਾਸੀ ਭਾਰਤੀਆਂ ਖਾਸ ਕਰ ਨੌਜਵਾਨ ਪੀੜ੍ਹੀ ’ਚ ਇੰਨ੍ਹਾਂ ਸੋਅਜ਼ ਨੂੰ ਲੈ ਕੇ ਕਾਫ਼ੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।

ਸਰਗੁਣ ਮਹਿਤਾ
ਸਰਗੁਣ ਮਹਿਤਾ
  1. ਚਿਪਕੀ ਡਰੈੱਸ 'ਚ ਸੋਨਮ ਬਾਜਵਾ ਨੇ ਦਿੱਤੇ ਬੋਲਡ ਪੋਜ਼, ਪ੍ਰਸ਼ੰਸਕ ਬੋਲੇ-'ਜਲਪਰੀ'
  2. ਰਿਲੀਜ਼ ਲਈ ਤਿਆਰ ਪੰਜਾਬੀ ਫਿਲਮ ‘ਕਾਲੀ ਸਰਹਦ’, ਸੰਦੀਪ ਬੇਦੀ ਨਿਭਾਉਣਗੇ ਮੁੱਖ ਕਿਰਦਾਰ
  3. ਐਂਕਰਿੰਗ ਤੋਂ ਬਾਅਦ ਹੁਣ ਸਿਲਵਰ ਸਕਰੀਨ 'ਤੇ ਡੈਬਿਊ ਕਰੇਗੀ ਸਾਇਰਾ, ਰੌਸ਼ਨ ਪ੍ਰਿੰਸ ਦੇ ਨਾਲ ਨਿਭਾ ਰਹੀ ਹੈ ਕਿਰਦਾਰ
ਸਰਗੁਣ ਮਹਿਤਾ
ਸਰਗੁਣ ਮਹਿਤਾ

ਇਸੇ ਲਾਈਵ ਸੋਅਜ਼ ਲੜ੍ਹੀ ਦੇ ਮੁੱਖ ਪ੍ਰਬੰਧਕ ਵਿੱਕੀ ਪਾਲ ਪੰਜਾਬੀ ਫਿਲਮ ਡਿਸਟੀਬਿਊਸ਼ਨ ਨਾਲ ਸਬੰਧਤ ਇਕ ਸਤਿਕਾਰਿਤ ਸਿਨੇਮਾ ਪਰਿਵਾਰ ਨਾਲ ਸੰਬੰਧ ਰੱਖਦੇ ਹਨ, ਜਿੰਨ੍ਹਾਂ ਦੇ ਪਿਤਾ ਧਰਮ ਪਾਲ ਜਲੰਧਰ ਦੇ ਮੰਨੇ ਪ੍ਰਮੰਨੇ ਫਿਲਮ ਡਿਸਟੀਬਿਊਸ਼ਨ ਵਜੋਂ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਵੱਲੋਂ ਪੰਜਾਬੀ ਸਿਨੇਮਾ ਦੀ ਸ਼ੁਰੂਆਤੀ ਮੁੱਢ ਬੰਨਣ ਵਿਚ ਵੀ ਬਹੁਤ ਸਾਲਾਂ ਤੱਕ ਅਹਿਮ ਭੂਮਿਕਾ ਨਿਭਾਈ ਗਈ ਹੈ।

ਸਰਗੁਣ ਮਹਿਤਾ
ਸਰਗੁਣ ਮਹਿਤਾ

ਉਨ੍ਹਾਂ ਦੇ ਹੀ ਨਕਸ਼ੇ ਕਦਮ 'ਤੇ ਅੱਗੇ ਵਧਦਿਆਂ ਦੇਸ਼ਾਂ, ਵਿਦੇਸ਼ਾਂ ਖਾਸ ਕਰ ਆਸਟ੍ਰੇਲੀਆਂ ਖਿੱਤੇ ਵਿਚ ਪੰਜਾਬੀਅਤ ਸਿਨੇਮਾ ਅਤੇ ਮੰਨੋਰੰਜਨ ਉਦਯੋਗ ਨੂੰ ਨਵੇਂ ਆਯਾਮ ਦੇਣ ਵਿਚ ਵੀ ਲਗਾਤਾਰ ਯਤਨਸ਼ੀਲ ਹਨ ਵਿੱਕੀ ਪਾਲ। ਜਿੰਨ੍ਹਾਂ ਦੀ ਸੁਚੱਜੀ ਰਹਿਨੁਮਾਈ ਹੇਠ ਹੀ ਉਕਤ ਲਾਈਵ ਸੋਅਜ਼ ਦਾ ਆਯੋਜਨ ਵੱਡੇ ਪੱਧਰ 'ਤੇ ਹੋਣ ਜਾ ਰਿਹਾ ਹੈ।

ਓਧਰ ਜੇਕਰ ਅਦਾਕਾਰਾ ਸਰਗੁਣ ਮਹਿਤਾ ਦੇ ਹਾਲੀਆ ਸਿਨੇਮਾ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਨਵੀਂ ਫਿਲਮ ‘ਸਿੱਧੂਜ਼ ਆਫ਼ ਸਾਊਥਾਲ’ ਰਿਲੀਜ਼ ਲਈ ਤਿਆਰ ਹੈ, ਜਿਸ ਦਾ ਨਿਰਮਾਣ ‘ਵਾਈਟ ਹਿੱਲ ਪ੍ਰੋਡੋਕਸ਼ਨ’ ਵੱਲੋਂ ਕੀਤਾ ਗਿਆ ਹੈ, ਜਦਕਿ ਲੇਖਨ ਇੰਦਰਪਾਲ ਸਿੰਘ ਦਾ ਹੈ। ਪੰਜਾਬੀ ਸਿਨੇਮਾ ਦੀ ਆਗਾਮੀ ਚਰਚਿਤ ਫਿਲਮਾਂ ਵਿਚ ਸ਼ਾਮਿਲ ਇਸ ਫਿਲਮ ਵਿਚ ਅਦਾਕਾਰਾ ਸਰਗੁਣ ਮਹਿਤਾ ਲੀਡ ਭੂਮਿਕਾ ਵਿਚ ਹੈ, ਜਿੰਨ੍ਹਾਂ ਨਾਲ ਅਜੇ ਸਰਕਾਰੀ, ਪ੍ਰਿੰਸ ਕੰਵਲਜੀਤ ਸਿੰਘ, ਬੀ.ਐਨ ਸ਼ਰਮਾ, ਇਫ਼ਤਕਾਰ ਠਾਕੁਰ, ਅਮਰ ਨੂਰੀ, ਜਤਿੰਦਰ ਕੌਰ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.