ETV Bharat / entertainment

Project K: 'ਬਾਹੂਬਲੀ' ਪ੍ਰਭਾਸ ਨੇ 'ਪ੍ਰੋਜੈਕਟ ਕੇ' ਲਈ ਲਏ ਨੇ 150 ਕਰੋੜ, ਜਾਣੋ ਬਿੱਗ ਬੀ, ਕਮਲ ਹਸਨ ਅਤੇ ਦੀਪਿਕਾ ਪਾਦੂਕੋਣ ਦੀ ਫੀਸ

author img

By

Published : Jun 27, 2023, 12:01 PM IST

Updated : Jun 27, 2023, 12:07 PM IST

ਨਾਗ ਅਸ਼ਵਿਨ ਦੀ ਆਉਣ ਵਾਲੀ ਫਿਲਮ 'ਪ੍ਰੋਜੈਕਟ ਕੇ' ਇਕ ਮੈਗਾ ਬਜਟ ਫਿਲਮ ਹੋਵੇਗੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਿਲਮ 'ਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਮੋਟੀ ਫੀਸ ਦਿੱਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 'ਪ੍ਰੋਜੈਕਟ ਕੇ' ਲਈ ਪ੍ਰਭਾਸ ਨੂੰ 150 ਕਰੋੜ ਦਿੱਤੇ ਜਾਣਗੇ।

Project K
Project K

ਮੁੰਬਈ: ਨਿਰਦੇਸ਼ਕ ਨਾਗ ਅਸ਼ਵਿਨ ਆਪਣੀ ਆਉਣ ਵਾਲੀ ਸਾਇੰਸ ਫਿਕਸ਼ਨ ਐਕਸ਼ਨ ਫਿਲਮ ਮੈਗਾਬਜਟ ਨਾਲ ਬਣਾਉਣ ਜਾ ਰਹੇ ਹਨ। ਰਿਪੋਰਟਾਂ ਮੁਤਾਬਕ 'ਪ੍ਰੋਜੈਕਟ ਕੇ' ਦਾ ਬਜਟ 600 ਕਰੋੜ ਰੁਪਏ ਹੈ ਅਤੇ 200 ਕਰੋੜ ਰੁਪਏ ਸਿਰਫ਼ ਅਦਾਕਾਰਾਂ ਦੀ ਫੀਸ 'ਤੇ ਹੀ ਖਰਚ ਕੀਤੇ ਜਾ ਰਹੇ ਹਨ। ਨਾਗ ਅਸ਼ਵਿਨ ਦੀ ਇਹ ਮੈਗਾਬਜਟ ਅਤੇ ਮੈਗਾਸਟਾਰਰ ਫਿਲਮ ਦੋ ਹਿੱਸਿਆਂ ਵਿੱਚ ਰਿਲੀਜ਼ ਹੋਵੇਗੀ। 'ਪ੍ਰੋਜੈਕਟ ਕੇ' 12 ਜਨਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਅਤੇ ਕਿਉਂਕਿ ਇਸਨੂੰ ਦੋ ਭਾਗਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਲਈ ਫਿਲਮ ਨਿਰਮਾਤਾਵਾਂ ਨੇ ਪੂਰੀ ਫਿਲਮ ਨੂੰ ਇਕੱਠੇ ਸ਼ੂਟ ਕਰਨ ਦਾ ਫੈਸਲਾ ਕੀਤਾ, ਫਿਲਮ ਦਾ 80 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ।

ਪ੍ਰਭਾਸ ਦੀ ਹਾਲ ਹੀ 'ਚ ਰਿਲੀਜ਼ ਹੋਈ 'ਆਦਿਪੁਰਸ਼' ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਪਰ ਫਿਰ ਵੀ ਦੂਜੇ ਨਿਰਮਾਤਾ ਉਨ੍ਹਾਂ 'ਤੇ ਕਰੋੜਾਂ ਰੁਪਏ ਖਰਚ ਕਰਨ ਤੋਂ ਝਿਜਕਦੇ ਨਹੀਂ ਹਨ। 'ਰਾਧੇ ਸ਼ਿਆਮ' ਸਟਾਰ ਕੋਲ ਕੁਝ ਹੋਰ ਵੱਡੇ ਬਜਟ ਦੀਆਂ ਫਿਲਮਾਂ ਹਨ ਅਤੇ ਉਨ੍ਹਾਂ 'ਚੋਂ ਇਕ 'ਮਹਾਨਤੀ' ਨਿਰਦੇਸ਼ਕ ਨਾਗ ਅਸ਼ਵਿਨ ਦੀ 'ਪ੍ਰੋਜੈਕਟ ਕੇ' ਹੈ। ਸਟਾਰ ਕਾਸਟ ਵਿੱਚ ਪਹਿਲਾਂ ਹੀ ਪ੍ਰਭਾਸ, ਦੀਪਿਕਾ ਪਾਦੂਕੋਣ ਅਤੇ ਅਮਿਤਾਭ ਬੱਚਨ ਸ਼ਾਮਲ ਸਨ ਅਤੇ ਹੁਣ ਕਮਲ ਹਸਨ ਨੂੰ ਵੀ ਸਾਈਨ ਕੀਤਾ ਗਿਆ ਹੈ। ਅਜਿਹੇ 'ਚ ਫਿਲਮ ਦਾ ਬਜਟ ਵਧਣ ਦੀ ਪੂਰੀ ਸੰਭਾਵਨਾ ਹੈ।

ਰਿਪੋਰਟਾਂ ਮੁਤਾਬਕ 'ਪ੍ਰੋਜੈਕਟ ਕੇ' ਦਾ ਬਜਟ ਹੁਣ 600 ਕਰੋੜ ਰੁਪਏ ਹੋ ਗਿਆ ਹੈ ਅਤੇ ਇਸ 600 ਕਰੋੜ ਰੁਪਏ ਦਾ ਬਜਟ ਹੈਰਾਨੀਜਨਕ ਹੈ, ਰਿਪੋਰਟਾਂ ਮੁਤਾਬਕ ਪ੍ਰਭਾਸ ਨੇ ਇਸ ਫਿਲਮ ਲਈ 150 ਕਰੋੜ ਰੁਪਏ ਦੀ ਭਾਰੀ ਫੀਸ ਲਈ ਹੈ। ਇਸ ਦੇ ਨਾਲ ਹੀ ਫਿਲਮ ਦੇ ਹੋਰ ਕਲਾਕਾਰ ਅਮਿਤਾਭ ਬੱਚਨ ਅਤੇ ਦੀਪਿਕਾ ਪਾਦੂਕੋਣ ਨੂੰ 10-10 ਕਰੋੜ ਰੁਪਏ ਦਿੱਤੇ ਜਾਣਗੇ। ਜਦਕਿ ਕਮਲ ਹਸਨ ਨੂੰ ਬਹੁਤ ਘੱਟ ਦਿਨਾਂ ਦੀ ਸ਼ੂਟਿੰਗ ਲਈ 25 ਕਰੋੜ ਰੁਪਏ ਦਿੱਤੇ ਜਾਣਗੇ। ਫਿਲਮ ਨਿਰਮਾਤਾਵਾਂ ਨੇ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

Last Updated : Jun 27, 2023, 12:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.