ETV Bharat / entertainment

ਇਸ ਮਿਊਜ਼ਿਕ ਵੀਡੀਓ 'ਚ ਨਜ਼ਰ ਆਵੇਗੀ ਇਹ ਚਰਚਿਤ ਅਦਾਕਾਰਾ, ਗੀਤ ਜਲਦ ਹੋਵੇਗਾ ਰਿਲੀਜ਼

author img

By ETV Bharat Entertainment Team

Published : Jan 11, 2024, 1:11 PM IST

Harshita Singh Upcoming Song: ਚਰਚਿਤ ਅਦਾਕਾਰਾ ਹਰਸ਼ਿਤਾ ਸਿੰਘ ਇਸ ਸਮੇਂ ਆਪਣੇ ਕਈ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਵਿੱਚ ਹੈ, ਇਹਨਾਂ ਵਿੱਚੋਂ ਹੀ ਇੱਕ ਅਦਾਕਾਰਾ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ।

Harshita Singh
Harshita Singh

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਚਰਚਿਤ ਨਾਂਅ ਬਣਦੀ ਜਾ ਰਹੀ ਹੈ ਅਦਾਕਾਰਾ ਹਰਸ਼ਿਤਾ ਸਿੰਘ, ਜੋ ਰਿਲੀਜ਼ ਹੋਣ ਜਾ ਰਹੇ ਮਿਊਜ਼ਿਕ ਵੀਡੀਓ 'ਮਾਹੌਲ' ਵਿੱਚ ਫੀਚਰਿੰਗ ਕਰਦੀ ਨਜ਼ਰ ਆਵੇਗੀ, ਜਿਸ ਨੂੰ ਜਲਦ ਹੀ ਵੱਖ-ਵੱਖ ਪਲੇਟਫਾਰਮ 'ਤੇ ਜਾਰੀ ਕੀਤਾ ਜਾਵੇਗਾ।

'ਮੋਟੀਵੇਟ ਮਿਊਜ਼ਿਕ' ਅਤੇ 'ਤਰਨਜੀਤ ਵਿਰਕ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਮਿਊਜ਼ਿਕਲ ਪ੍ਰੋਜੈਕਟ ਨੂੰ ਆਵਾਜ਼ ਉਭਰਦੇ ਪੰਜਾਬੀ ਗਾਇਕ ਮਸਤਾਨ ਨੇ ਦਿੱਤੀ ਹੈ ਜਦਕਿ ਇਸ ਦੇ ਨੌਜਵਾਨੀ ਮਨਾਂ ਦੀ ਤਰਜ਼ਮਾਨੀ ਕਰਦੇ ਬੋਲ ਜੱਸ ਸੰਧੂ ਨੇ ਲਿਖੇ ਹਨ, ਜਿਸ ਨੂੰ ਸ਼ਾਨਦਾਰ ਸੰਗੀਤਕ ਸੁਮੇਲ ਨਾਲ ਸ਼ਿੰਗਾਰਿਆਂ ਹੈ ਟਰਬਨ ਬੀਟਸ ਨੇ, ਜਿੰਨਾਂ ਵੱਲੋਂ ਸੰਗੀਤਬੱਧ ਕੀਤੇ ਬੇਸ਼ੁਮਾਰ ਗਾਣੇ ਸੰਗੀਤਕ ਸਫਾਂ ਵਿੱਚ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਚੰਡੀਗੜ੍ਹ-ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਏ ਵਿਸ਼ੇਸ਼ ਅਤੇ ਵਿਸ਼ਾਲ ਸੈੱਟਸ 'ਤੇ ਫਿਲਮਾਏ ਗਏ ਉਕਤ ਮਿਊਜ਼ਿਕ ਵੀਡੀਓ ਦੇ ਨਿਰਦੇਸ਼ਕ ਅਨਮੋਲ ਗੁਰੂ ਹਨ ਜਦਕਿ ਇਸ ਦੇ ਨਿਰਮਾਤਾ ਤਰਨਜੀਤ ਵਿਰਕ ਅਤੇ ਅਮਨ ਵਿਰਕ ਹਨ, ਜਿੰਨਾਂ ਵੱਲੋਂ ਤਕਨੀਕੀ ਅਤੇ ਫਿਲਮਾਂਕਣ ਪੱਖੋਂ ਉਮਦਾ ਰੂਪ ਵਿੱਚ ਸਾਹਮਣੇ ਲਿਆਂਦਾ ਜਾ ਰਿਹਾ ਹੈ ਇਹ ਮਿਊਜ਼ਿਕ ਵੀਡੀਓ, ਜਿਸ ਨੂੰ ਅਗਲੇ ਦਿਨਾਂ ਵਿੱਚ ਵੱਡੇ ਪੱਧਰ ਉੱਪਰ ਇਸ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈਨਲਜ਼ ਉਪਰ ਜਾਰੀ ਕੀਤਾ ਜਾਵੇਗਾ।

ਉਕਤ ਇੱਕ ਹੋਰ ਸ਼ਾਨਦਾਰ ਵੀਡੀਓ ਤਾਂ ਅਹਿਮ ਹਿੱਸਾ ਬਣੀ ਮਾਡਲ ਅਤੇ ਅਦਾਕਾਰਾ ਹਰਸ਼ਿਤਾ ਸਿੰਘ ਮੂਲ ਰੂਪ ਵਿੱਚ 'ਦਾ ਬਿਊਟੀਫੁੱਲ ਸਿਟੀ' ਚੰਡੀਗੜ੍ਹ ਨਾਲ ਸੰਬੰਧਤ ਹੈ, ਜੋ ਹਾਲ ਵਿੱਚ ਰਿਲੀਜ਼ ਹੋਏ ਗਾਇਕ ਚੰਦਰਾ ਬਰਾੜ ਦੇ ਸੁਪਰ ਹਿੱਟ ਰਹੇ ਮਿਊਜ਼ਿਕ ਵੀਡੀਓ 'ਵੀਰੇ' ਦਾ ਵੀ ਪ੍ਰਭਾਵੀ ਹਿੱਸਾ ਰਹੀ ਹੈ, ਜਿਸ ਵਿੱਚ ਉਸ ਵੱਲੋਂ ਕੀਤੀ ਫੀਚਰਿੰਗ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ।

ਹੁਣ ਇੱਕ ਨਵੇਂ ਉਤਸ਼ਾਹ ਨਾਲ ਇਸ ਖਿੱਤੇ ਵਿੱਚ ਕੁਝ ਹੋਰ ਨਿਵੇਕਲਾ ਕਰਨ ਲਈ ਯਤਨਸ਼ੀਲ ਨਜ਼ਰ ਆ ਰਹੀ ਇਹ ਖੂਬਸੂਰਤ ਅਦਾਕਾਰਾ ਜਿੰਨਾਂ ਦੱਸਿਆ ਕਿ ਉਨਾਂ ਦੇ ਕੁਝ ਹੋਰ ਅਹਿਮ ਮਿਊਜ਼ਿਕ ਵੀਡੀਓ ਪ੍ਰੋਜੈਕਟਸ ਦੀ ਵੀ ਸ਼ੂਟਿੰਗ ਸੰਪੂਰਨ ਹੋ ਚੁੱਕੀ ਹੈ, ਜੋ ਸਾਰੇ ਵੱਖੋ ਵੱਖਰੇ ਸੰਗੀਤਕ ਰੰਗਾਂ ਨਾਲ ਸੰਬੰਧਤ ਹਨ ਅਤੇ ਇੰਨਾਂ ਨੂੰ ਵੱਡੇ ਕੈਨਵਸ ਅਧੀਨ ਸ਼ੂਟ ਕੀਤਾ ਗਿਆ ਹੈ।

ਹੁਣ ਤੱਕ ਦੇ ਆਪਣੇ ਕਰੀਅਰ ਦੌਰਾਨ ਚੁਣਿੰਦਾ ਅਤੇ ਮਿਆਰੀ ਪ੍ਰੋਜੈਕਟਸ ਕਰਨ ਨੂੰ ਤਰਜ਼ੀਹ ਦਿੰਦੀ ਆ ਰਹੀ ਇਹ ਹੋਣਹਾਰ ਅਦਾਕਾਰਾ ਨੇ ਆਪਣੇ ਅਗਾਮੀ ਪ੍ਰੋਜੈਕਟਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਲਦ ਹੀ ਉਹ ਕੁਝ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਵੀ ਪ੍ਰਭਾਵਸ਼ਾਲੀ ਹਿੱਸਾ ਬਣਨ ਜਾ ਰਹੀ ਹੈ, ਜਿੰਨਾਂ ਵਿੱਚ ਲੀਡਿੰਗ ਕਿਰਦਾਰਾਂ ਦੁਆਰਾ ਉਹ ਦਰਸ਼ਕਾਂ ਦੇ ਸਨਮੁੱਖ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.