ETV Bharat / entertainment

ਗਾਇਕ ਅਲਫਾਜ਼ 'ਤੇ ਹੋਇਆ ਜਾਨਲੇਵਾ ਹਮਲਾ, ਇੱਕ ਵਿਅਕਤੀ ਗ੍ਰਿਫ਼ਤਾਰ

author img

By

Published : Oct 3, 2022, 9:20 AM IST

Updated : Oct 3, 2022, 1:22 PM IST

ਗਾਇਕ ਅਲਫਾਜ਼ ਉਤੇ ਜਾਨਲੇਵਾ ਹਮਲਾ(punjabi singer alfaaz injured ) ਹੋਣ ਦੀ ਖਬਰ ਸਾਹਮਣੇ ਆਈ ਹੈ। ਗਾਇਕ ਹੁਣ ਹਸਪਤਾਲ ਵਿੱਚ ਭਰਤੀ ਹਨ।

Etv Bharat
Etv Bharat

ਚੰਡੀਗੜ੍ਹ: ਪੰਜਾਬੀ ਗਾਇਕ ਅਲਫਾਜ਼ ਉਤੇ ਹਮਲਾ(punjabi singer alfaaz injured ) ਹੋਣ ਦੀ ਖਬਰ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰ ਗਾਇਕ ਅਲਫਾਜ਼ ਬਨੂੜ ਲਾਂਡਰਾਂ ਹਾਈਵੇ 'ਤੇ ਇੱਕ ਢਾਬੇ ਦੇ ਬਾਹਰ ਸੜਕ ਦੇ ਕਿਨਾਰੇ ਖੜ੍ਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਬਾਬਤ ਵਿੱਕੀ ਵਾਸੀ ਰਾਏਪੁਰ ਰਾਣੀ ਪੰਚਕੂਲਾ ਹਰਿਆਣਾ ਨੂੰ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗਾਇਕ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਐਸਪੀ ਮੋਹਾਲੀ ਅਕਾਸ਼ਦੀਪ ਨੇ ਦੱਸਿਆ ਕਿ 'ਅਲਫਾਜ਼ ਹਸਪਤਾਲ ਵਿੱਚ ਦਾਖਲ ਹੈ। ਉਹ ਹੁਣ ਖਤਰੇ ਤੋਂ ਬਾਹਰ ਹੈ। ਅਸੀਂ ਉਸ ਦੇ ਬਿਆਨ ਲੈ ਲਏ ਹਨ, ਐਫਆਈਆਰ ਦਰਜ ਕਰ ਲਈ ਹੈ ਅਤੇ ਆਰੋਪੀ ਦੀ ਪਛਾਣ ਵਿੱਕੀ ਵਜੋਂ ਹੋਈ ਹੈ। ਅਗਲੇਰੀ ਜਾਂਚ ਜਾਰੀ ਹੈ।

  • Punjab | On Oct 1,singer Alfaaz along with his friends went to a Dhaba. An employee of the dhaba was having a dispute with the owner.When Alfaaz went to the washroom, the employee tried to run away with the owner's vehicle&during that time the vehicle hit Alfaaz: Mohali (City) SP pic.twitter.com/vApFXtg4dF

    — ANI (@ANI) October 3, 2022 " class="align-text-top noRightClick twitterSection" data=" ">

ਪੂਰੀ ਘਟਨਾ: ਗਾਇਕ ਅਲਫਾਜ਼ ਆਪਣੇ ਦੋਸਤਾਂ ਨਾਲ ਢਾਬੇ 'ਤੇ ਗਿਆ ਸੀ। ਢਾਬੇ ਦੇ ਇੱਕ ਮੁਲਾਜ਼ਮ ਦਾ ਮਾਲਕ ਨਾਲ ਝਗੜਾ ਹੋ ਰਿਹਾ ਸੀ। ਮੁਲਾਜ਼ਮ ਨੇ ਮਾਲਕ ਦੀ ਗੱਡੀ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਗੱਡੀ ਨੇ ਅਲਫਾਜ਼ ਨੂੰ ਟੱਕਰ ਮਾਰ ਦਿੱਤੀ।

ਸਾਥੀ ਪੰਜਾਬੀ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਲੈ ਕੇ ਹਸਪਤਾਲ ਤੋਂ 'ਹੇ ਮੇਰਾ ਦਿਲ' ਗਾਇਕ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ, "ਬੀਤੀ ਰਾਤ ਮੇਰੇ ਭਰਾ @itsaslialfaaz 'ਤੇ ਹਮਲਾ ਹੋਇਆ ਹੈ, ਜਿਸਨੇ ਵੀ ਇਸ ਦੀ ਯੋਜਨਾ ਬਣਾਈ ਸੀ, ਮੈਂ ਤੁਹਾਨੂੰ ਜਾਣ ਨਹੀਂ ਦੇਵਾਂਗਾ !! ਮੇਰੇ ਸ਼ਬਦਾਂ ਨੂੰ ਮੰਨੋ !! ਹਰ ਕੋਈ ਉਸ ਲਈ ਪ੍ਰਾਰਥਨਾ ਕਰੇ।" ਬਾਅਦ 'ਚ ਉਸ ਨੇ ਆਪਣੇ ਅਕਾਊਂਟ ਤੋਂ ਆਪਣੀ ਪੋਸਟ ਡਿਲੀਟ ਕਰ ਦਿੱਤੀ।

attacking singer Alfaz
attacking singer Alfaz

ਪੋਸਟ ਨੂੰ ਡਿਲੀਟ ਕਰਨ ਤੋਂ ਕੁਝ ਘੰਟਿਆਂ ਬਾਅਦ, ਯੋ ਯੋ ਹਨੀ ਸਿੰਘ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਅਲਫਾਜ਼ ਦੀ ਸਿਹਤ ਅਪਡੇਟ ਨੂੰ ਸਾਂਝਾ ਕੀਤਾ ਅਤੇ ਲਿਖਿਆ, "ਮੁਹਾਲੀ ਪੁਲਿਸ ਦਾ ਵਿਸ਼ੇਸ਼ ਧੰਨਵਾਦ ਜਿਸ ਨੇ ਅਲਫਾਜ਼ ਨੂੰ ਸੜਕ 'ਤੇ ਟੈਂਪੋ ਟਰੈਵਲਰ ਨਾਲ ਟੱਕਰ ਮਾਰਨ ਵਾਲੇ ਦੋਸ਼ੀਆਂ ਨੂੰ ਫੜਿਆ @itsaslialfaaz ਹੁਣ ਖ਼ਤਰੇ ਤੋਂ ਬਾਹਰ ਹੈ।"

ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਪੂਰੀ ਪੰਜਾਬੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬੀਆਂ ਦੇ ਹਜੇ ਇਹ ਜਖਮ ਭਰੇ ਨਹੀਂ ਹਨ।

ਗਾਇਕ ਬਾਰੇ: ਅਲਫਾਜ਼ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਅਨਜੋਤ ਸਿੰਘ ਪੰਨੂ ਹੈ। ਉਸਨੇ ਹਨੀ ਸਿੰਘ ਦੀ ਐਲਬਮ ਹੀ ਮੇਰਾ ਦਿਲ ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਉਸਨੇ ਬਾਲੀਵੁੱਡ ਵਿੱਚ ਬਰਥੇ ਬੈਸ਼ ਗੀਤ ਵੀ ਗਾਇਆ। ਅਲਫਾਜ਼ ਸਾਲ 2013 'ਚ ਫਿਲਮ ਜੱਟ ਏਅਰਵੇਜ਼ 'ਚ ਵੀ ਨਜ਼ਰ ਆਇਆ ਸੀ। ਉਸਨੇ 14 ਸਾਲ ਦੀ ਉਮਰ ਵਿੱਚ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ।

ਇਹ ਵੀ ਪੜ੍ਹੋ:ਮੁਆਫੀ ਮੰਗਣ ਆਏ ਗਾਇਕ ਜੀ ਖਾਨ ਤਾਂ ਹੋ ਗਿਆ ਇਹ ਕਾਰਾ ! ਦੇਖੋ ਵੀਡੀਓ

Last Updated : Oct 3, 2022, 1:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.