ETV Bharat / entertainment

'ਬੜੇ ਮੀਆਂ ਛੋਟੇ ਮੀਆਂ' 'ਤੇ ਪੈਸੇ ਵਹਾ ਰਹੇ ਹਨ ਮੇਕਰਜ਼, ਇੰਨੇ ਕਰੋੜ ਤੱਕ ਪਹੁੰਚਿਆ ਬਜਟ

author img

By

Published : Apr 26, 2022, 5:30 PM IST

Updated : Apr 27, 2022, 8:48 AM IST

ਫਿਲਮ 'ਬੜੇ ਮੀਆਂ ਛੋਟੇ ਮੀਆਂ' ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਫਿਲਮ ਦੇ ਨਿਰਦੇਸ਼ਕ ਅਲੀ ਅੱਬਾਸ ਅਤੇ ਫਿਲਮ ਦੀ ਕ੍ਰਿਏਟਿਵ ਟੀਮ ਨੇ ਇਸ ਨੂੰ ਹਾਈ ਓਕਟੇਨ ਐਕਸ਼ਨ-ਥ੍ਰਿਲਰ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ
'ਬੜੇ ਮੀਆਂ ਛੋਟੇ ਮੀਆਂ' 'ਤੇ ਪੈਸੇ ਵਹਾ ਰਹੇ ਹਨ ਮੇਕਰਜ਼, ਇੰਨੇ ਕਰੋੜ ਤੱਕ ਪਹੁੰਚਿਆ ਬਜਟ

ਹੈਦਰਾਬਾਦ: ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਸਟਾਰਰ ਆਉਣ ਵਾਲੀ ਫਿਲਮ 'ਬੜੇ ਮੀਆਂ ਛੋਟੇ ਮੀਆਂ' 'ਤੇ ਕੰਮ ਚੱਲ ਰਿਹਾ ਹੈ। ਇਸ ਐਕਸ਼ਨ ਅਤੇ ਥ੍ਰਿਲਰ ਫਿਲਮ 'ਚ ਪਹਿਲੀ ਵਾਰ ਅਕਸ਼ੈ ਅਤੇ ਟਾਈਗਰ ਦੀ ਜੋੜੀ ਨਜ਼ਰ ਆਵੇਗੀ। ਫਿਲਮ ਦੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਇਹ ਫਿਲਮ ਸਾਲ 2023 'ਚ ਕ੍ਰਿਸਮਸ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਹੈ। ਹੁਣ ਨਿਰਮਾਤਾ ਫਿਲਮ 'ਤੇ ਪੈਸਾ ਵਹਾਉਣ ਤੋਂ ਵੀ ਨਹੀਂ ਝਿਜਕ ਰਹੇ ਹਨ। ਫਿਲਮ ਦਾ ਬਜਟ 300 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਫਿਲਮ ਦਾ ਨਿਰਮਾਣ ਵਾਸ਼ੂ ਅਤੇ ਜੈਕੀ ਭਗਨਾਨੀ (ਪਿਓ-ਪੁੱਤ) ਦੁਆਰਾ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਨੂੰ ਲੈ ਕੇ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਫਿਲਮ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਅਤੇ ਫਿਲਮ ਦੀ ਕ੍ਰਿਏਟਿਵ ਟੀਮ ਨੇ ਇਸ ਨੂੰ ਹਾਈ ਓਕਟੇਨ ਐਕਸ਼ਨ-ਥ੍ਰਿਲਰ ਫਿਲਮ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਮੀਡੀਆ ਮੁਤਾਬਕ ਫਿਲਮ ਦੀ ਪ੍ਰੋਡਕਸ਼ਨ ਲਾਗਤ 120 ਕਰੋੜ ਰੁਪਏ ਹੋ ਗਈ ਹੈ ਅਤੇ ਅਕਸ਼ੈ ਕੁਮਾਰ ਦੀ ਇਹ ਪਹਿਲੀ ਅਜਿਹੀ ਫਿਲਮ ਹੈ, ਜਿਸ ਦੀ ਪ੍ਰੋਡਕਸ਼ਨ ਲਾਗਤ ਇੰਨੀ ਜ਼ਿਆਦਾ ਹੈ।

  • " class="align-text-top noRightClick twitterSection" data="">

ਇਸ ਤੋਂ ਪਹਿਲਾਂ ਅਕਸ਼ੈ ਦੀ ਫਿਲਮ 2.0 ਦੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਲਾਗਤ ਸੀ ਹਾਲਾਂਕਿ ਇਹ ਤਾਮਿਲ ਫਿਲਮ ਸੀ। ਤੁਹਾਨੂੰ ਦੱਸ ਦੇਈਏ ਫਿਲਮ ਦੇ ਖਾਸ ਐਕਸ਼ਨ ਸੀਨ ਤਿਆਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਅਕਸ਼ੇ ਅਤੇ ਟਾਈਗਰ ਨੂੰ ਧਿਆਨ 'ਚ ਰੱਖਦੇ ਹੋਏ ਫਿਲਮ 'ਚ ਸਟੰਟ ਤਿਆਰ ਕੀਤੇ ਜਾ ਰਹੇ ਹਨ।

ਇਸ ਫਿਲਮ ਦੇ ਨਾਂ ਤੋਂ ਹੀ ਪਤਾ ਚੱਲ ਰਿਹਾ ਸੀ ਕਿ ਇਹ ਗੋਵਿੰਦਾ ਅਤੇ ਅਮਿਤਾਭ ਬੱਚਨ ਸਟਾਰਰ ਫਿਲਮ 'ਬੜੇ ਮੀਆਂ-ਛੋਟੇ ਮੀਆਂ' ਦਾ ਰੀਮੇਕ ਜਾਂ ਸੀਕਵਲ ਹੈ, ਪਰ ਅਜਿਹਾ ਨਹੀਂ ਹੈ।

ਅਲੀ ਨੇ ਫਿਲਮ ਦੀ ਕਹਾਣੀ ਨੂੰ ਨਵੇਂ ਤਰੀਕੇ ਨਾਲ ਤਿਆਰ ਕੀਤਾ ਹੈ। ਅਜਿਹੇ 'ਚ ਫਿਲਮ ਦਾ ਕੁੱਲ ਬਜਟ 350 ਕਰੋੜ ਨੂੰ ਪਾਰ ਕਰ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਪੈਨ ਇੰਡੀਆ ਫਿਲਮ ਹੈ, ਜੋ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: ਤ੍ਰਿਧਾ ਚੌਧਰੀ ਦੀਆਂ ਹੌਟ ਫੋਟੋਆਂ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ...ਉਫ਼! ਗਰਮੀ

Last Updated : Apr 27, 2022, 8:48 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.