ETV Bharat / entertainment

Year Ender 2023: ਇਸ ਸਾਲ ਨੇ ਬਦਲੀ ਇੰਨਾ ਸਿਤਾਰਿਆਂ ਦੀ ਕਿਸਮਤ, ਇੱਕ ਨੂੰ ਮਿਲੀ 32 ਫਿਲਮਾਂ ਤੋਂ ਬਾਅਦ ਹਿੱਟ ਫਿਲਮ

author img

By ETV Bharat Entertainment Team

Published : Dec 18, 2023, 3:26 PM IST

Updated : Dec 18, 2023, 7:14 PM IST

Year Ender 2023
Year Ender 2023

Hit Movies In 2023: ਸਾਲ 2023 ਬਾਲੀਵੁੱਡ ਲਈ ਕਾਫੀ ਖਾਸ ਰਿਹਾ ਹੈ। ਇਸ ਸਾਲ ਕਈ ਅਜਿਹੇ ਸਿਤਾਰਿਆਂ ਦੀਆਂ ਫਿਲਮਾਂ ਹਿੱਟ ਹੋਈਆਂ ਹਨ, ਜਿਨ੍ਹਾਂ ਨੇ ਲੰਮੇ ਸਮੇਂ ਬਾਅਦ ਵੱਡੇ ਪਰਦੇ ਉਤੇ ਵਾਪਸੀ ਕੀਤੀ ਹੈ।

ਚੰਡੀਗੜ੍ਹ: 2023 ਆਪਣੇ ਅੰਤ ਵੱਲ ਵੱਧ ਰਿਹਾ ਹੈ, ਇਹ ਸਾਲ ਸਿਨੇਮਾ ਪ੍ਰੇਮੀਆਂ ਲਈ ਕਾਫੀ ਵਿਸ਼ੇਸ਼ ਰਿਹਾ ਹੈ। ਸਾਲ ਨੇ ਕਈ ਅਜਿਹੇ ਸਿਤਾਰਿਆਂ ਦੀ ਕਿਸਮਤ ਬਦਲੀ ਹੈ ਜੋ ਲੰਮੇ ਸਮੇਂ ਤੋਂ ਸਫ਼ਲਤਾ ਦੀ ਤਲਾਸ਼ ਕਰ ਰਹੇ ਸਨ। ਇਸ ਸਾਲ ਲੰਮੇ ਸਮੇਂ ਤੋਂ ਬਾਕਸ ਆਫਿਸ ਉਤੇ ਫਲਾਪ ਚੱਲ਼ ਰਹੇ ਸਿਤਾਰਿਆਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਹਨਾਂ ਸਿਤਾਰਿਆਂ ਵਿੱਚ ਸ਼ਾਹਰੁਖ ਖਾਨ, ਸੰਨੀ ਦਿਓਲ ਦੇ ਨਾਂ ਮੁੱਖ ਹਨ। ਹੁਣ ਇਥੇ ਅਸੀਂ ਅਜਿਹੇ ਸਿਤਾਰਿਆਂ ਦੀ ਸੂਚੀ ਤਿਆਰ ਕੀਤੀ ਹੈ, ਜਿੰਨ੍ਹਾਂ ਨੇ ਲੰਮੇ ਸਮੇਂ ਬਾਅਦ ਵਾਪਸੀ ਕਰਕੇ ਹਿੰਦੀ ਸਿਨੇਮਾ ਨੂੰ ਹਿੱਟ ਫਿਲਮਾਂ ਦਿੱਤੀਆਂ ਹਨ।

ਸ਼ਾਹਰੁਖ ਖਾਨ: ਇਸ ਲਿਸਟ ਵਿੱਚ ਪਹਿਲਾਂ ਨਾਂ 'ਕਿੰਗ ਆਫ ਰੁਮਾਂਸ' ਯਾਨੀ ਕਿ ਸ਼ਾਹਰੁਖ ਖਾਨ ਦਾ ਹੈ, ਅਦਾਕਾਰ 2018 ਤੋਂ ਵੱਡੇ ਪਰਦੇ ਤੋਂ ਦੂਰ ਸਨ, ਪਰ ਇਸ ਸਾਲ ਅਦਾਕਾਰ ਨੇ ਬੈਕ-ਟੂ-ਬੈਕ ਦੋ ਫਿਲਮਾਂ ਸੁਪਰਹਿੱਟ ਦਿੱਤੀਆਂ ਹਨ। ਦੋਵਾਂ ਫਿਲਮਾਂ ਨੇ ਬਾਕਸ ਆਫਿਸ ਉਤੇ 1000-1000 ਕਰੋੜ ਤੋਂ ਜਿਆਦਾ ਦੀ ਕਮਾਈ ਕੀਤੀ ਹੈ। ਇਸ ਸਾਲ ਰਿਲੀਜ਼ ਹੋਈ ਸ਼ਾਹਰੁਖ ਦੀ ਪਹਿਲੀ ਫਿਲਮ ਪਠਾਨ ਸੀ, ਇਸ ਤੋਂ ਬਾਅਦ ਰਿਲੀਜ਼ ਹੋਈ ਕਿੰਗ ਖਾਨ ਦੀ ਜਵਾਨ ਸੀ। ਤੀਜੀ ਫਿਲਮ ਡੰਕੀ ਵੀ ਰਿਲੀਜ਼ ਲਈ ਤਿਆਰ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਵੀ ਹਿੱਟ ਫਿਲਮਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਜਾਵੇਗੀ।

ਸੰਨੀ ਦਿਓਲ: ਇਹ ਸਾਲ ਅਦਾਕਾਰ ਸੰਨੀ ਦਿਓਲ ਲਈ ਵੀ ਕਾਫੀ ਖਾਸ ਰਿਹਾ ਹੈ। 2001 ਵਿੱਚ ਰਿਲੀਜ਼ ਹੋਈ ਸੰਨੀ ਦਿਓਲ ਦੀ ਫਿਲਮ 'ਇੰਡੀਅਨ' ਤੋਂ ਬਾਅਦ ਇਸ ਸਾਲ ਰਿਲੀਜ਼ ਹੋਈ 'ਗਦਰ 2' ਹਿੱਟ ਰਹੀ ਹੈ। ਇਸ ਫਿਲਮ ਨੇ ਬਾਕਸ ਆਫਿਸ ਉਤੇ 550 ਕਰੋੜ ਦੀ ਕਮਾਈ ਕੀਤੀ ਹੈ। ਇਹ ਹਿੱਟ ਫਿਲਮ ਅਦਾਕਾਰ ਨੂੰ ਰਿਲੀਜ਼ ਹੋਈਆਂ 32 ਫਿਲਮਾਂ ਤੋਂ ਬਾਅਦ ਮਿਲੀ ਹੈ।

ਬੌਬੀ ਦਿਓਲ: ਇਸ ਸੂਚੀ ਵਿੱਚ ਦਿਓਲ ਪਰਿਵਾਰ ਦਾ ਇੱਕ ਹੋਰ ਨਾਂ ਬੌਬੀ ਦਿਓਲ ਵੀ ਸ਼ਾਮਿਲ ਹੈ, ਅਦਾਕਾਰ ਨੇ ਪਿਛਲੇ 28 ਸਾਲ ਵਿੱਚ ਬਹੁਤ ਘੱਟ ਫਿਲਮਾਂ ਹੀ ਹਿੱਟ ਦਿੱਤੀਆਂ ਹਨ। ਪਰ 1 ਦਸੰਬਰ ਨੂੰ ਰਿਲੀਜ਼ ਹੋਈ ਅਦਾਕਾਰ ਦੀ ਫਿਲਮ ਐਨੀਮਲ ਨੇ ਪੂਰੀ ਦੁਨੀਆਂ ਵਿੱਚ ਬੌਬੀ ਨੂੰ ਪ੍ਰਸਿੱਧ ਕਰ ਦਿੱਤਾ। ਦਿਲਚਸਪ ਗੱਲ਼ ਇਹ ਵੀ ਹੈ ਕਿ ਫਿਲਮ ਵਿੱਚ ਅਦਾਕਾਰ ਦਾ ਕੋਈ ਵੀ ਡਾਇਲਾਗ ਨਹੀਂ ਹੈ। ਇਸ ਤੋਂ ਇਲਾਵਾ ਸੀਨ ਵੀ ਜਿਆਦਾ ਨਹੀਂ ਬਸ 3 ਹੀ ਹਨ।

ਆਯੁਸ਼ਮਾਨ ਖੁਰਾਣਾ: ਇਸ ਸੂਚੀ ਵਿੱਚ ਅੰਤਿਮ ਨਾਂ ਖੂਬਸੂਰਤ ਅਦਾਕਾਰ ਆਯੁਸ਼ਮਾਨ ਖੁਰਾਣਾ ਦਾ ਹੈ। ਆਯੁਸ਼ਮਾਨ ਖੁਰਾਣਾ ਨੇ ਵੀ ਲਗਾਤਾਰ ਚਾਰ ਫਲਾਪ ਫਿਲਮਾਂ ਦਿੱਤੀਆਂ ਹਨ ਪਰ ਸਾਲ 2023 ਨੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਸ ਸਾਲ ਉਨ੍ਹਾਂ ਦੀ ਫਿਲਮ 'ਡ੍ਰੀਮ ਗਰਲ 2' ਜੋ ਕਿ ਕਈ ਬਲਾਕਬਸਟਰ ਫਿਲਮਾਂ ਦੇ ਵਿਚਕਾਰ ਰਿਲੀਜ਼ ਹੋਈ ਸੀ, ਉਸ ਨੇ ਅਦਾਕਾਰ ਦੀ ਫਲਾਪ ਲਿਸਟ ਨੂੰ ਤੋੜ ਦਿੱਤਾ। ਇਸ ਫਿਲਮ ਨੇ ਬਾਕਸ ਆਫਿਸ 'ਤੇ 104.9 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

Last Updated :Dec 18, 2023, 7:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.