ETV Bharat / entertainment

ਵੀਡੀਓ ਸ਼ੇਅਰ ਕਰਕੇ ਆਸਕਰ ਨੇ ਲਾਲ ਸਿੰਘ ਚੱਢਾ ਦੀ ਕੀਤੀ ਤਾਰੀਫ਼

author img

By

Published : Aug 13, 2022, 4:20 PM IST

ਆਮਿਰ ਖਾਨ ਦੀ ਨਵੀਂ ਰਿਲੀਜ਼ ਹੋਈ ਫਿਲਮ ਲਾਲ ਸਿੰਘ ਚੱਢਾ ਦੀ ਚਾਲ ਭਾਵੇਂ ਧੀਮੀ ਚੱਲ ਰਹੀ ਹੈ. ਪਰ ਦਿ ਅਕੈਡਮੀ ਦੇ ਅਧਿਕਾਰਤ ਹੈਂਡਲਜ਼ ਨੇ ਸ਼ਨੀਵਾਰ ਨੂੰ ਫੋਰੈਸਟ ਗੰਪ ਅਤੇ ਲਾਲ ਸਿੰਘ ਚੱਢਾ ਦਾ ਇੱਕ ਵੀਡੀਓ ਕੋਲਾਜ ਸਾਂਝਾ ਕੀਤਾ. ਜਿਸ ਤੋਂ ਬਾਅਦ ਨੇਟੀਜ਼ਨ ਅਕੈਡਮੀ ਉਤੇ ਆਮਿਰ ਸਟਾਰਰ ਫਿਲਮ ਲਈ ਪੀਆਰ ਏਜੰਸੀ ਵਾਂਗ ਕੰਮ ਕਰਨ ਦਾ ਇਲਜ਼ਾਮ ਲਗਾ ਰਹੇ ਹਨ.

ਲਾਲ ਸਿੰਘ ਚੱਢਾ
ਲਾਲ ਸਿੰਘ ਚੱਢਾ

ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਲਾਲ ਸਿੰਘ ਚੱਢਾ ਗਿਆਰਾਂ ਅਗਸਤ ਨੂੰ ਸਿਨੇਮਾਘਰਾਂ ਵਿੱਚ ਆ ਗਈ ਹੈ, ਜਿਸ ਤੋਂ ਬਾਅਦ ਵੀ ਫਿਲਮ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਹਨ। ਇਹ ਫਿਲਮ ਹਾਲੀਵੁੱਡ ਦੀ ਅਵਾਰਡ ਜੇਤੂ ਫਿਲਮ ਫੋਰੈਸਟ ਗੰਪ ਦੀ ਰੀਮੇਕ ਹੈ। ਸ਼ੁਰੂ ਵਿੱਚ ਫਿਲਮ ਦੀ ਚਾਲ ਧੀਮੀ ਚੱਲ ਰਹੀ ਹੈ ਪਰ ਫਿਲਮ ਨੂੰ ਦਿ ਅਕੈਡਮੀ ਵੱਲ਼ੋ ਸ਼ੋਸਲ ਮੀਡੀਆ ਉਤੇ ਸਮਰਥਨ ਮਿਲ ਰਿਹਾ ਹੈ।

ਦੱਸ ਦਈਏ ਕਿ ਦਿ ਅਕੈਡਮੀ ਦੇ ਅਧਿਕਾਰਤ ਹੈਂਡਲਜ਼ ਪੇਜ ਨੇ ਸ਼ਨੀਵਾਰ ਨੂੰ ਫੋਰੈਸਟ ਗੰਪ ਅਤੇ ਲਾਲ ਸਿੰਘ ਚੱਢਾ ਦਾ ਇੱਕ ਵੀਡੀਓ ਕੋਲਾਜ ਸਾਂਝਾ ਕੀਤਾ, ਜਿਸ ਤੋਂ ਬਾਅਦ ਨੇਟੀਜ਼ਨ ਅਕੈਡਮੀ ਉਤੇ ਆਮਿਰ ਸਟਾਰਰ ਫਿਲਮ ਲਈ ਪੀਆਰ ਏਜੰਸੀ ਵਾਂਗ ਕੰਮ ਕਰਨ ਦਾ ਇਲਜ਼ਾਮ ਲਗਾ ਰਹੇ ਹਨ। ਇਸ ਕੋਲਾਜ ਉਤੇ ਵੀ ਸਾਂਝੇ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਇਸ ਵੀਡੀਓ ਕੋਲਾਜ ਦੇ ਨਾਲ ਨਾਲ ਅਕੈਡਮੀ ਨੇ ਸੋਸ਼ਲ ਮੀਡੀਆ ਉਤੇ ਇੱਕ ਸ਼ਾਨਦਾਰ ਕੈਪਸਨ ਵੀ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ, ਰਾਬਰਟ ਜ਼ੇਮੇਕਿਸ ਅਤੇ ਐਰਿਕ ਰੋਥ ਦੀ ਇਹ ਫਿਲਮ ਅਜਿਹੇ ਵਿਅਕਤੀ ਦੀ ਸ਼ਾਨਦਾਰ ਕਹਾਣੀ ਜੋ ਸਧਾਰਨ ਦਿਆਲਤਾ ਨਾਲ ਦੁਨੀਆ ਨੂੰ ਬਦਲਦਾ ਹੈ, ਅਦਵੈਤ ਚੰਦਨ ਅਤੇ ਅਤੁਲ ਕੁਲਕਰਨੀ ਦੀ ਲਾਲ ਸਿੰਘ ਚੱਢਾ ਵਿੱਚ ਆਮਿਰ ਖਾਨ ਨੂੰ ਟੌਮ ਹੈਂਕਸ ਦੁਆਰਾ ਮਸ਼ਹੂਰ ਮੁੱਖ ਭੂਮਿਕਾ ਵਿੱਚ ਇੱਕ ਭਾਰਤੀ ਰੂਪਾਂਤਰ ਪ੍ਰਾਪਤ ਕਰਦਾ ਹੈ।

ਲਾਲ ਸਿੰਘ ਚੱਢਾ ਦੇ ਰਿਲੀਜ਼ ਤੋਂ ਪਹਿਲਾਂ ਹੀ ਸ਼ੋਸਲ ਮੀਡੀਆ ਉਤੇ ਫਿਲਮ ਨੂੰ ਬਾਈਕਾਟ ਕਰਨ ਦਾ ਟੈਂਡ ਚੱਲ ਰਿਹਾ ਸੀ, ਪਰ ਆਸਕਰ ਦੀ ਪੋਸਟ ਵਿੱਚ ਫਿਲਮ ਬਾਰੇ ਸਮਰਥਨ ਦੀ ਝਲਕ ਹੈ, ਇਸ ਪੋਸਟ ਨੂੰ ਇਕੱਤੀ ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਆਲੋਚਨਾ ਦਾ ਕਾਰਨ ਵੀ ਬਣੀ ਹੋਈ ਹੈ।

ਜੇਕਰ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਬਾਰ੍ਹਾਂ ਕਰੋੜ ਦੀ ਕਮਾਈ ਕੀਤੀ ਅਤੇ ਦੂਜੇ ਦਿਨ ਸਾਢੇ ਸੱਤ ਕਰੋੜ ਦੀ ਕਮਾਈ ਕੀਤੀ। ਜ਼ਿਕਰਯੋਗ ਹੈ ਕਿ ਫਿਲਮ ਵਿੱਚ ਆਮਿਰ ਤੋਂ ਇਲਾਵਾ ਮੋਨਾ ਸਿੰਘ ਅਤੇ ਕਰੀਨਾ ਕਪੂਰ ਵੀ ਸਹਾਇਕ ਕਲਾਕਾਰ ਹਨ। ਇਸ ਫਿਲਮ ਦੀ ਬਾਕਸ ਆਫਿਸ ਉਤੇ ਟੱਕਰ ਅਕਸ਼ੈ ਕੁਮਾਰ ਸਟਾਰਰ ਫਿਲਮ ਰਕਸ਼ਾ ਬੰਧਨ ਨਾਲ ਹੈ ਜਿਸਨੇ ਪਹਿਲੇ ਦਿਨ ਸਾਢੇ ਅੱਠ ਕਰੋੜ ਦੀ ਕਮਾਈ ਕੀਤੀ ਹੈ।

ਇਹ ਵੀ ਪੜ੍ਹੋ:ਨਿਊਡ ਫੋਟੋਸ਼ੂਟ ਮਾਮਲੇ ਵਿੱਚ ਰਣਵੀਰ ਸਿੰਘ ਨੂੰ ਮੁੰਬਈ ਪੁਲਿਸ ਨੇ ਜਾਰੀ ਕੀਤਾ ਨੋਟਿਸ

ETV Bharat Logo

Copyright © 2024 Ushodaya Enterprises Pvt. Ltd., All Rights Reserved.