ETV Bharat / entertainment

Katrina Kaif Birthday: ਕੀ ਕੈਟਰੀਨਾ ਕੈਫ ਗਰਭਵਤੀ ਹੈ ਜਾਂ ਨਹੀਂ? ਮਿਲ ਸਕਦੀ ਹੈ ਪ੍ਰਸ਼ੰਸਕਾਂ ਨੂੰ ਅੱਜ ਇਹ ਖੁਸ਼ਖਬਰੀ...

author img

By

Published : Jul 16, 2022, 11:50 AM IST

ਅੱਜ ਪਤਾ ਲੱਗੇਗਾ ਕਿ ਕੈਟਰੀਨਾ ਕੈਫ ਗਰਭਵਤੀ ਹੈ ਜਾਂ ਨਹੀਂ। ਫਿਲਹਾਲ ਕੈਟਰੀਨਾ ਕੈਫ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਮਾਲਦੀਵ 'ਚ ਜਨਮਦਿਨ ਮਨਾਉਣ ਗਈ ਹੈ।

Katrina Kaif Birthday
Katrina Kaif Birthday

ਹੈਦਰਾਬਾਦ: ਬਾਲੀਵੁੱਡ ਦੀ ਟਾਪ ਰੇਟਿੰਗ ਅਦਾਕਾਰਾ ਕੈਟਰੀਨਾ ਕੈਫ ਅੱਜ (16 ਜੁਲਾਈ) ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਬੀਤੇ ਦਿਨ (15 ਜੁਲਾਈ) ਕੈਟਰੀਨਾ ਆਪਣੇ ਪਤੀ ਅਤੇ ਅਦਾਕਾਰ ਵਿੱਕੀ ਕੌਸ਼ਲ ਨਾਲ ਜਨਮਦਿਨ ਮਨਾਉਣ ਲਈ ਮਾਲਦੀਵ ਲਈ ਰਵਾਨਾ ਹੋਈ ਸੀ। ਇਸ ਖਾਸ ਮੌਕੇ 'ਤੇ ਕੈਟਰੀਨਾ ਕੈਫ ਦੇ ਪ੍ਰਸ਼ੰਸਕ ਅਦਾਕਾਰਾ ਨੂੰ ਬਹੁਤ-ਬਹੁਤ ਵਧਾਈ ਦੇ ਰਹੇ ਹਨ। ਪਰ ਇਸ ਦੌਰਾਨ ਕੈਟਰੀਨਾ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਵੀ ਦੇ ਸਕਦੀ ਹੈ, ਜਿਸਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।




ਦਰਅਸਲ ਲੰਬੇ ਸਮੇਂ ਤੋਂ ਕੈਟਰੀਨਾ ਕੈਫ ਨੂੰ ਲੈ ਕੇ ਇਹ ਖਬਰਾਂ ਜ਼ੋਰ ਫੜ ਰਹੀਆਂ ਹਨ ਕਿ ਅਦਾਕਾਰਾ ਗਰਭਵਤੀ ਹੈ ਅਤੇ ਇਸਦੀ ਘੋਸ਼ਣਾ ਲਈ ਕਿਸੇ ਖਾਸ ਦਿਨ ਦਾ ਇੰਤਜ਼ਾਰ ਕਰ ਰਹੀ ਹੈ। ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਕੈਟਰੀਨਾ ਅਤੇ ਵਿੱਕੀ ਜਨਮਦਿਨ ਦੇ ਮੌਕੇ 'ਤੇ ਪ੍ਰਸ਼ੰਸਕਾਂ ਦੇ ਸਬਰ ਦਾ ਬੰਨ੍ਹ ਤੋੜ ਸਕਦੇ ਹਨ।




ਕਿਉਂਕਿ ਹਾਲ ਹੀ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਵਿਆਹ ਦੇ ਢਾਈ ਮਹੀਨੇ ਬਾਅਦ ਹੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦੇ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਹੈ ਕਿ ਕੈਟਰੀਨਾ ਕੈਫ ਵੀ ਉਨ੍ਹਾਂ ਨੂੰ ਜਲਦ ਹੀ ਖੁਸ਼ਖਬਰੀ ਦੇਵੇ।




ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ 9 ਦਸੰਬਰ 2021 ਨੂੰ ਰਾਜਸਥਾਨ ਵਿੱਚ ਸ਼ਾਹੀ ਅੰਦਾਜ਼ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਕੈਟਰੀਨਾ ਕੈਫ ਦੇ ਪ੍ਰੈਗਨੈਂਸੀ ਨੂੰ ਲੈ ਕੇ ਕਈ ਅਫਵਾਹਾਂ ਸਾਹਮਣੇ ਆਈਆਂ ਹਨ।




ਇਸ ਸਮੇਂ ਕੈਟਰੀਨਾ ਅਤੇ ਵਿੱਕੀ ਮਾਲਦੀਵ ਵਿੱਚ ਆਪਣਾ ਜਨਮਦਿਨ ਮਨਾ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਹ ਦੇਖਣ ਦੀ ਉਡੀਕ ਕਰ ਰਹੇ ਹਨ ਕਿ ਇਹ ਜੋੜੀ ਕਦੋਂ ਗਰਭ ਅਵਸਥਾ ਦਾ ਐਲਾਨ ਕਰੇਗੀ। ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੈਟਰੀਨਾ ਕੈਫ ਗਰਭਵਤੀ ਹੈ ਜਾਂ ਨਹੀਂ। ਅਜਿਹੇ 'ਚ ਜੇਕਰ ਅੱਜ ਕੈਟਰੀਨਾ ਕੈਫ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਨਹੀਂ ਦਿੰਦੀ ਹੈ ਤਾਂ ਪ੍ਰਸ਼ੰਸਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।



ਵਰਕਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫੋਨ ਭੂਤ' ਨੂੰ ਲੈ ਕੇ ਚਰਚਾ 'ਚ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦੀਆਂ ਝਲਕੀਆਂ ਵੀ ਸ਼ੇਅਰ ਕੀਤੀਆਂ ਹਨ। ਇਹ ਫਿਲਮ ਇਸ ਸਾਲ 4 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਅਤੇ ਐਕਟਰ ਸਿਧਾਂਤ ਚਤੁਰਵੇਦੀ ਨਜ਼ਰ ਆਉਣਗੇ।




ਇਹ ਵੀ ਪੜ੍ਹੋ:ਪਟਿਆਲਾ ਜੇਲ੍ਹ ’ਚ ਇੱਕਠੇ ਹੋਏ ਸਿੱਧੂ ਅਤੇ ਦਲੇਰ ਮਹਿੰਦੀ, ਪੁਰਾਣੇ ਹਨ ਦੋਸਤ

ETV Bharat Logo

Copyright © 2024 Ushodaya Enterprises Pvt. Ltd., All Rights Reserved.