ETV Bharat / entertainment

Kangana Ranaut: ਕੰਗਨਾ ਰਣੌਤ ਨੇ ਰਣਬੀਰ ਕਪੂਰ-ਆਲੀਆ ਭੱਟ 'ਤੇ ਦਿੱਤਾ ਵੱਡਾ ਬਿਆਨ, ਕਿਹਾ-ਜੋੜੇ ਦਾ ਵਿਆਹ ਫਰਜ਼ੀ

author img

By

Published : Jul 18, 2023, 4:59 PM IST

ਆਏ ਦਿਨ ਵਿਵਾਦਾਂ ਨੂੰ ਆਪਣੇ ਘਰ ਬੁਲਾਉਣ ਵਾਲੀ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਨੇ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ, ਅਦਾਕਾਰਾ ਨੇ ਆਲੀਆ ਅਤੇ ਰਣਬੀਰ ਦੇ ਵਿਆਹ ਨੂੰ ਫਰਜ਼ੀ ਦੱਸਿਆ ਹੈ।

Kangana Ranaut
Kangana Ranaut

ਮੁੰਬਈ: ਫਿਲਮ ਮੇਕਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਵਿਵਾਦਾਂ ਦੀ ਰਾਣੀ ਕਹਿਣਾ ਗਲਤ ਨਹੀਂ ਹੋਵੇਗਾ, ਕਿਉਂਕਿ ਅਦਾਕਾਰਾ ਦੀ ਫਿਤਰਤ ਇਸ ਤਰ੍ਹਾਂ ਦੀ ਹੀ ਹੈ, ਉਹ ਬਿਨ੍ਹਾਂ ਗੱਲ ਤੋਂ ਆਪਣੇ ਨਾਂ ਵਿਵਾਦ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਕੰਗਨਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਨੂੰ ਫਰਜ਼ੀ ਕਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਇੱਕ ਪਰਿਵਾਰਕ ਯਾਤਰਾ 'ਤੇ ਪਤਨੀ ਅਤੇ ਆਪਣੀ ਬੇਟੀ ਨੂੰ 'ਅਣਡਿੱਠ' ਕੀਤਾ ਗਿਆ ਹੈ।

ਇਸ ਪੋਸਟ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਕੰਗਨਾ ਨੇ ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਟਿੱਪਣੀ ਕੀਤੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਰਣਬੀਰ ਕਪੂਰ ਲੰਡਨ 'ਚ ਆਪਣੀ ਮਾਂ ਨੀਤੂ ਕਪੂਰ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਹੋਏ ਸਨ, ਜਦਕਿ ਆਲੀਆ ਭੱਟ ਆਪਣੀ ਸੱਸ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਨਹੀਂ ਹੋ ਸਕੀ ਸੀ।

'ਧਾਕੜ' ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਲਿਖਿਆ 'ਫਰਜ਼ੀ ਪਤੀ-ਪਤਨੀ ਦੇ ਜੋੜੇ ਦੀ ਇਕ ਹੋਰ ਖ਼ਬਰ, ਜੋ ਵੱਖ-ਵੱਖ ਮੰਜ਼ਿਲਾਂ 'ਤੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਕੰਮ ਕਰਦੇ ਹਨ ਜਿਵੇਂ ਕਿ ਉਹ ਇਕ ਜੋੜਾ ਹਨ। ਇਹ ਜੋੜਾ ਫਿਲਮ ਦੇ ਐਲਾਨਾਂ ਬਾਰੇ ਜਾਅਲੀ ਖ਼ਬਰਾਂ ਫੈਲਾਉਂਦੇ ਹਨ, ਜੋ ਕਿ ਨਹੀਂ ਕੀਤੀਆਂ ਜਾਂਦੀਆਂ ਹਨ।

ਕੰਗਨਾ ਰਣੌਤ ਦੀ ਸਟੋਰੀ
ਕੰਗਨਾ ਰਣੌਤ ਦੀ ਸਟੋਰੀ

ਕੰਗਨਾ ਨੇ ਲਿਖਿਆ, 'ਇਸ ਤੋਂ ਇਲਾਵਾ ਕਿਸੇ ਨੇ ਇਹ ਨਹੀਂ ਲਿਖਿਆ ਕਿ ਹਾਲੀਆ ਪਰਿਵਾਰਕ ਯਾਤਰਾ 'ਚ ਪਤਨੀ ਅਤੇ ਬੇਟੀ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਗਿਆ। ਜਦੋਂ ਕਿ ਅਖੌਤੀ ਪਤੀ ਮੈਨੂੰ ਮੈਸੇਜ ਕਰਕੇ ਮਿਲਣ ਦੀ ਬੇਨਤੀ ਕਰ ਰਿਹਾ ਸੀ। ਇਸ ਨਕਲੀ ਜੋੜੀ ਨੂੰ ਬੇਨਕਾਬ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਪੋਸਟ 'ਚ ਕਿਹਾ, 'ਜਦੋਂ ਤੁਸੀਂ ਫਿਲਮ ਪ੍ਰਮੋਸ਼ਨ, ਪੈਸੇ ਅਤੇ ਕੰਮ ਲਈ ਵਿਆਹ ਕਰਦੇ ਹੋ ਤਾਂ ਅਜਿਹਾ ਹੁੰਦਾ ਹੈ। ਇਸ ਅਦਾਕਾਰ ਨੇ ਮਾਫੀਆ ਡੈਡੀ ਦੇ ਦਬਾਅ ਹੇਠ ਆ ਕੇ ਵਿਆਹ ਕੀਤਾ। ਉਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇ ਪਾਪਾ ਦੀ ਪਰੀ ਨਾਲ ਵਿਆਹ ਕਰਦਾ ਹੈ ਤਾਂ ਉਸ ਨੂੰ ਬਦਲੇ ਵਿਚ ਇਕ ਟ੍ਰੋਲੋਜੀ ਰਿਟਰਨ ਮਿਲੇਗੀ। ਟ੍ਰੋਲੋਜੀ ਫਿਲਮ ਦਾ ਡੱਬਾ ਬੰਦ ਹੋ ਗਿਆ ਅਤੇ ਉਹ ਹੁਣ ਇਸ ਫਰਜ਼ੀ ਵਿਆਹ ਤੋਂ ਬਾਹਰ ਨਿਕਲਣ ਲਈ ਬੇਤਾਬ ਹੈ।

ਅਦਾਕਾਰਾ ਨੇ ਪੋਸਟ 'ਚ ਅੱਗੇ ਲਿਖਿਆ, 'ਪਰ ਦੁੱਖ ਦੀ ਗੱਲ ਇਹ ਹੈ ਕਿ ਹੁਣ ਇਸ ਤੋਂ ਬਾਹਰ ਆਉਣ ਦਾ ਕੋਈ ਰਸਤਾ ਨਹੀਂ ਹੈ। ਉਸਨੂੰ ਹੁਣ ਆਪਣੀ ਧੀ ਅਤੇ ਪਤਨੀ 'ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਭਾਰਤ ਹੈ, ਇੱਥੇ ਇੱਕ ਵਾਰ ਵਿਆਹ ਹੋ ਗਿਆ ਤਾਂ ਹੋ ਗਿਆ। ਹੁਣ ਸੁਧਰ ਜਾਓ।'

ETV Bharat Logo

Copyright © 2024 Ushodaya Enterprises Pvt. Ltd., All Rights Reserved.