ETV Bharat / entertainment

Punjabi film Tahli: ਫ਼ਿਲਮ ਫ਼ੈਸਟੀਵਲ 'ਚ ਪੰਜਾਬੀ ਫ਼ਿਲਮ 'ਟਾਹਲੀ' ਨੂੰ ਬੈਸਟ ਕਹਾਣੀ ਲੇਖਣ ਦੇ ਸਨਮਾਨ ਨਾਲ ਨਵਾਜਿਆ ਗਿਆ

author img

By ETV Bharat Entertainment Team

Published : Nov 5, 2023, 5:15 PM IST

Film Festival: ਹਾਲ ਹੀ ਵਿੱਚ ਰਿਲੀਜ ਹੋਈ ਪੰਜਾਬੀ ਫ਼ਿਲਮ 'ਟਾਹਲੀ' ਨੂੰ ਬਠਿੰਡਾ ਵਿਖੇ ਤੀਸਰੇ ਫ਼ਿਲਮ ਫ਼ੈਸਟੀਵਲ ਵਿੱਚ ਬੈਸਟ ਲੇਖਣ ਦੇ ਸਨਮਾਨ ਨਾਲ ਨਵਾਜਿਆ ਗਿਆ। ਇਸ ਫਿਲਮ 'ਚ ਕਈ ਸ਼ਾਨਦਾਰ ਸਿਤਾਰਿਆਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸੀ।

Punjabi film Tahli
Punjabi film Tahli

ਫਰੀਦਕੋਟ: ਹਾਲ ਹੀ ਵਿਚ ਰਿਲੀਜ ਹੋਈ ਅਤੇ ਚਰਚਾ ਦਾ ਕੇਂਦਰ-ਬਿੰਦੂ ਬਣੀ ਪੰਜਾਬੀ ਫ਼ਿਲਮ 'ਟਾਹਲੀ' ਨੂੰ ਬਠਿੰਡਾ ਵਿਖੇ ਤੀਸਰੇ ਫ਼ਿਲਮ ਫ਼ੈਸਟੀਵਲ ਵਿੱਚ ਬੈਸਟ ਲੇਖਣ ਦੇ ਸਨਮਾਨ ਨਾਲ ਨਵਾਜਿਆ ਗਿਆ ਹੈ। ਇਸ ਸਮਾਰੋਹ ਵਿੱਚ ਫ਼ਿਲਮ ਦੀ ਪੂਰੀ ਟੀਮ ਮੌਜੂਦ ਸੀ। 'ਅਮਨ ਮਹਿਮੀ' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿਚ ਮਹਾਵੀਰ ਭੁੱਲਰ, ਮਲਕੀਤ ਸਿੰਘ ਔਲਖ, ਰਾਜਦੀਪ ਸਿੰਘ ਬਰਾੜ, ਅਮਨਜੀਤ ਸਿੰਘ ਬਰਾੜ, ਵਿਰਾਟ ਮਾਹਲ, ਸੋਨੀਆ ਸਿੰਘ, ਕੰਵਲਜੀਤ ਸਿੰਘ ਕੁਟੀ, ਜਗਦੀਸ਼ ਤੂਫਾਨ, ਗਗਨਦੀਪ ਸਿੰਘ ਭੁੱਲਰ, ਤਰਸੇਮ ਸਿੰਘ ਬੁੱਟਰ, ਕੁਲਵਿੰਦਰ ਸਿੰਘ ਔਲਖ, ਗੁਰਪ੍ਰੀਤ ਸਿੰਘ ਮੱਲਣ, ਗੁਰਵਿੰਦਰ ਸ਼ਰਮਾ, ਜਗਤਾਰ ਸਿੰਘ, ਨੂਰਦੀਪ ਸਿੱਧੂ, ਅਮਰਜੀਤ ਕੌਰ, ਜਗਮੋਹਨ ਜੱਗੂ, ਨਿਸ਼ਾ ਸ਼ਰਮਾ, ਸੈਫ਼ਰਨਜੋਤ ਕੌਰ, ਸਨੇਹਾ ਸ਼ਰਮਾ ਆਦਿ ਵੱਲੋਂ ਲੀਡ ਭੂਮਿਕਾਵਾਂ ਨਿਭਾਈਆਂ ਗਈਆਂ ਹਨ।

ਫ਼ਿਲਮ ਨੂੰ ਮਿਲੇ ਇਸ ਮਾਣ-ਸਨਮਾਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਫ਼ਿਲਮ ਦੇ ਨਿਰਦੇਸ਼ਕ ਅਮਨ ਮਹਿਮੀ ਨੇ ਦੱਸਿਆ ਕਿ ਉਨਾਂ ਦੀ ਪੂਰੀ ਟੀਮ ਲਈ ਇਹ ਮਾਣ ਵਾਲੀ ਗੱਲ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਅੱਗੇ ਹੋਰ ਵਧੀਆਂ ਕੰਮ ਕਰਨ ਦਾ ਹੌਸਲਾ ਅਤੇ ਉਤਸ਼ਾਹ ਵੀ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਫ਼ੈਸਟੀਵਲ ਵਿੱਚ ਪੰਜਾਬ ਤੋਂ ਇਲਾਵਾ ਵਿਦੇਸ਼ੀ ਖਿੱਤਿਆਂ ਤੋਂ 15 ਦੇ ਲਗਭਗ ਬੇਹਤਰੀਣ ਫ਼ਿਲਮਾਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਈ ਹੈ। ਉਨ੍ਹਾਂ ਨੇ ਦੱਸਿਆ ਕਿ ਰਿਲੀਜ ਦੇ ਥੋੜੇ ਸਮੇਂ ਦੌਰਾਨ ਹੀ ਛੇ ਲੱਖ ਦੀ ਵਿਊਵਰਸ਼ਿਪ ਦਾ ਅੰਕੜ੍ਹਾ ਪਾਰ ਕਰ ਚੁੱਕੀ ਉਨ੍ਹਾਂ ਦੀ ਇਸ ਫ਼ਿਲਮ ਦਾ ਰਾਜਦੀਪ ਸਿੰਘ ਬਰਾੜ ਦੁਆਰਾ ਲੇਖਣ ਕੀਤਾ ਗਿਆ ਸੀ, ਜੋ ਇਸ ਤੋਂ ਪਹਿਲਾ 'ਤੁੰਗਲ' ਫ਼ਿਲਮ ਦਾ ਲੇਖਣ ਵੀ ਕਰ ਚੁੱਕੇ ਹਨ ਅਤੇ ਇਸਦਾ ਨਿਰਦੇਸ਼ਨ ਵੀ ਉਨਾਂ ਵੱਲੋਂ ਹੀ ਕੀਤਾ ਗਿਆ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਯੋਜਨਾਵਾਂ ਸਬੰਧੀ ਚਰਚਾ ਕਰਦਿਆਂ ਦੱਸਿਆ ਕਿ ਜਲਦ ਹੀ ਉਨਾਂ ਦੀ ਟੀਮ ਕੁਝ ਹੋਰ ਫਿਲਮਾਂ ਅਤੇ ਵੈਬ-ਸੀਰੀਜ ਦਾ ਵੀ ਆਗਾਜ਼ ਕਰਨ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.