ETV Bharat / entertainment

Any How Mitti Pao: ਸਾਹਮਣੇ ਆਈ ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਦੀ ਫਿਲਮ ਦੀ ਰਿਲੀਜ਼ ਡੇਟ, ਇਸ ਅਕਤੂਬਰ ਹੋਵੇਗੀ ਰਿਲੀਜ਼

author img

By

Published : Aug 19, 2023, 1:39 PM IST

ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਦੀ ਆਉਣ ਵਾਲੀ ਫਿਲਮ 'ਐਨੀ ਹਾਓ ਮਿੱਟੀ ਪਾਓ' ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ। ਫਿਲਮ ਇਸ ਸਾਲ ਅਕਤੂਬਰ ਵਿੱਚ ਰਿਲੀਜ਼ ਹੋ ਜਾਵੇਗੀ।

Any How Mitti Pao
Any How Mitti Pao

ਚੰਡੀਗੜ੍ਹ: ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇੱਕ ਹੋਰ ਖੁਸ਼ਖਬਰੀ ਲੈ ਕੇ ਆਏ ਹਾਂ, ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਕੁਝ ਮਹੀਨੇ ਪਹਿਲਾਂ ਪੰਜਾਬੀ ਫਿਲਮ ਨਿਰਦੇਸ਼ਕ ਜਨਜੋਤ ਸਿੰਘ ਨੇ 'ਐਨੀ ਹਾਓ ਮਿੱਟੀ ਪਾਓ' ਨਾਂ ਦੀ ਨਵੀਂ ਫਿਲਮ ਦਾ ਐਲਾਨ ਕੀਤਾ ਸੀ। ਹੁਣ ਇਸ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ। ਜਿਵੇਂ ਕਿ ਨਾਮ ਤੋਂ ਅੰਦਾਜ਼ਾਂ ਲਾਇਆ ਜਾ ਸਕਦਾ ਹੈ ਕਿ ਫਿਲਮ ਦੀ ਸ਼ੈਲੀ ਕਾਮਿਕ ਹੋਵੇਗੀ। ਪਰ ਕੁਝ ਠੋਸ ਉਦੋਂ ਹੀ ਸਾਹਮਣੇ ਆ ਸਕਦਾ ਹੈ ਜਦੋਂ ਨਿਰਮਾਤਾ ਇਸ ਬਾਰੇ ਹੋਰ ਵੇਰਵੇ ਦੇਣਗੇ।

ਫਿਲਹਾਲ ਨਿਰਮਾਤਾਵਾਂ ਨੇ ਫਿਲਮ ਨੂੰ 6 ਅਕਤੂਬਰ 2023 ਨੂੰ ਰਿਲੀਜ਼ ਕਰਨ ਦਾ ਮਨ ਬਣਾਇਆ ਹੈ। ਹਾਂ...ਇਸ ਸਾਲ ਸਾਨੂੰ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਕਈਆਂ ਦੀ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਟੀਮ ਨੇ ਰਿਲੀਜ਼ ਡੇਟ ਦੇ ਐਲਾਨ ਦੇ ਨਾਲ ਪੋਸਟਰ ਵੀ ਸਾਂਝਾ ਕੀਤਾ ਹੈ। ਫਿਲਮ ਬਾਰੇ ਹੋਰ ਗੱਲ਼ ਕਰੀਏ ਤਾਂ ਇਸ ਵਿੱਚ ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਮੁੱਖ ਭੂਮਿਕਾਵਾਂ ਵਿੱਚ ਹਨ। ਜਨਜੋਤ ਸਿੰਘ ਦੁਆਰਾ ਨਿਰਦੇਸ਼ਤ 'ਐਨੀ ਹਾਓ ਮਿੱਟੀ ਪਾਓ' ਨੂੰ ਜੱਸ ਗਰੇਵਾਲ ਦੁਆਰਾ ਲਿਖਿਆ ਗਿਆ ਹੈ।

ਇਸ ਤੋਂ ਇਲਾਵਾ ਫਿਲਮ ਵਿੱਚ ਮੁੱਖ ਕਲਾਕਾਰਾਂ ਤੋਂ ਇਲਾਵਾ ਕਰਮਜੀਤ ਅਨਮੋਲ, ਬੀ.ਐਨ. ਸ਼ਰਮਾ, ਪ੍ਰਕਾਸ਼ ਗਾਧੂ, ਮੇਘਾ ਸ਼ਰਮਾ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਅਕਰਮ ਉਦਾਸ, ਵਿੱਕੀ ਕੋਡੂ, ਦੀਦਾਰ ਗਿੱਲ ਆਦਿ ਨੇ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਇਹ ਫਿਲਮ ਉਪਕਾਰ ਸਿੰਘ ਅਤੇ ਜਰਨੈਲ ਸਿੰਘ ਦੁਆਰਾ ਬਣਾਈ ਜਾ ਰਹੀ ਹੈ ਅਤੇ ਇਹ ਸਿੰਬਲਜ਼ ਐਂਟਰਟੇਨਮੈਂਟ ਲਿਮਟਿਡ ਅਤੇ ਵਿਰਾਸਤ ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ।

ਇਹ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਸ਼ੰਸਕ ਅਮਾਇਰਾ ਦਸਤੂਰ ਅਤੇ ਹਰੀਸ਼ ਵਰਮਾ ਨੂੰ ਵੱਡੇ ਪਰਦੇ 'ਤੇ ਦੇਖਣਗੇ। ਪ੍ਰਸ਼ੰਸਕ ਉਤਸ਼ਾਹਿਤ ਹਨ ਅਤੇ ਰਿਲੀਜ਼ ਤੋਂ ਪਹਿਲਾਂ ਫਿਲਮ ਦੇ ਪੋਸਟਰ ਅਤੇ ਹੋਰ ਝਲਕੀਆਂ ਦੇਖਣ ਲਈ ਉਤਸੁਕ ਹਨ। ਇਸ ਤੋਂ ਇਲਾਵਾ ਨਿਰਦੇਸ਼ਕ ਜਨਜੋਤ ਸਿੰਘ, ਜੋ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ, ਉਹਨਾਂ ਨੇ 'ਚੱਲ ਮੇਰਾ ਪੁੱਤ' ਫ੍ਰੈਂਚਾਇਜ਼ੀ, 'ਸਰਦਾਰ ਜੀ' ਅਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.