ETV Bharat / entertainment

Rose Rosy Te Gulab: ਗੀਤਕਾਰੀ ਤੋਂ ਬਤੌਰ ਲੇਖ਼ਕ ਸ਼ੁਰੂਆਤ ਕਰਨ ਜਾ ਰਹੇ ਪ੍ਰੀਤ ਸੰਘਰੇੜੀ, ਲੇਖਕ ਦੇ ਤੌਰ ਤੇ ਸ਼ੁਰੂ ਹੋਈ ਪਹਿਲੀ ਪੰਜਾਬੀ ਫ਼ਿਲਮ 'ਚ ਗੁਰਨਾਮ ਭੁੱਲਰ ਨਿਭਾਉਣਗੇ ਅਹਿਮ ਭੂਮਿਕਾ

author img

By

Published : Aug 3, 2023, 1:29 PM IST

Rose Rosy Te Gulab
Rose Rosy Te Gulab

ਪੰਜਾਬੀ ਗੀਤਕਾਰੀ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਗੀਤਕਾਰ ਪ੍ਰੀਤ ਸੰਘਰੇੜੀ ਹੁਣ ਫ਼ਿਲਮੀ ਖੇਤਰ ਵਿਚ ਬਤੌਰ ਲੇਖ਼ਕ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ

ਫਰੀਦਕੋਟ: ਪੰਜਾਬੀ ਗੀਤਕਾਰੀ ਦੇ ਖੇਤਰ 'ਚ ਛੋਟੀ ਓਮਰ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਗੀਤਕਾਰ ਪ੍ਰੀਤ ਸੰਘਰੇੜੀ ਹੁਣ ਫ਼ਿਲਮੀ ਖੇਤਰ ਵਿਚ ਬਤੌਰ ਲੇਖ਼ਕ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਹੈ। ਇਹ ਫਿਲਮ 24 ਮਈ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 'ਓਮਜੀ ਸਿਨੇ ਵਰਲਡ' ਅਤੇ 'ਡਾਇਮੰਡਸਟਾਰ ਵਰਲਡਵਾਈਡ' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਗੁਰਨਾਮ ਭੁੱਲਰ ਲੀਡ ਭੂਮਿਕਾ ਨਿਭਾਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਮਨਵੀਰ ਬਰਾੜ ਕਰਨਗੇ।

ਪ੍ਰੀਤ ਸੰਘਰੇੜੀ ਦਾ ਗੀਤਕਾਰੀ ਸਫ਼ਰ: ਪ੍ਰੀਤ ਸੰਘਰੇੜੀ ਇੱਕ ਭਾਰਤੀ ਕਲਾਕਾਰ, ਗੀਤਕਾਰ ਅਤੇ ਗਾਇਕ ਹੈ, ਜੋ ਪੰਜਾਬੀ ਸੰਗੀਤ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਅਸਲੀ ਨਾਮ ਚਮਕੌਰ ਸਿੰਘ ਘੁੰਮਣ ਹੈ। ਉਹ ਪ੍ਰਸਿੱਧ ਪੰਜਾਬੀ ਗਾਇਕ ਮਨਮੋਹਨ ਵਾਰਿਸ, ਕਮਲ ਹੀਰ, ਨਛੱਤਰ ਗਿੱਲ, ਰੋਸ਼ਨ ਪ੍ਰਿੰਸ, ਦੀਪ ਢਿੱਲੋਂ, ਮੰਨਤ ਨੂਰ, ਮਿਸ ਪੂਜਾ, ਲਖਵਿੰਦਰ ਵਡਾਲੀ ਅਤੇ ਰਵਿੰਦਰ ਗਰੇਵਾਲ ਆਦਿ ਨਾਲ ਆਪਣੇ ਗੀਤਾਂ ਲਈ ਜਾਣੇ ਜਾਂਦੇ ਹਨ। ਉਹ ਰਵਿੰਦਰ ਗਰੇਵਾਲ ਦੇ ਬਲਾਕਬਸਟਰ ਗੀਤ ਲਵਲੀ V/s PU ਨਾਲ ਕਾਫ਼ੀ ਪ੍ਰਸਿੱਧੀ ਹੋਏ। ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਪਿੰਡ ਸੰਘਰੇੜੀ ਨਾਲ ਸਬੰਧਤ ਇਸ ਹੋਣਹਾਰ ਗੀਤਕਾਰ ਅਤੇ ਲੇਖ਼ਕ ਦੇ ਗੀਤਕਾਰੀ ਸਫ਼ਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਹਮੇਸ਼ਾਂ ਮਿਆਰੀ ਗੀਤ ਰਚਨਾਂ ਨੂੰ ਹੀ ਤਰਜ਼ੀਹ ਦਿੱਤੀ ਹੈ। ਉਨ੍ਹਾਂ ਵੱਲੋਂ ਲਿਖੇ ਗੀਤਾਂ ਵਿਚ ਰਵਿੰਦਰ ਗਰੇਵਾਲ-ਸ਼ਿਪਰਾ ਗੋਇਲ ਦਾ Lovely VS Pu, ਜੱਟ ਕਰਜ਼ਈ, ਲਖ਼ਵਿੰਦਰ ਵਡਾਲੀ ਦਾ ਗੀਤ ‘ਕਦੇ ਮਾਂ ਯਾਦ ਆਉਂਦੀ ਕਦੇ ਪਿੰਡ’ ਆਦਿ ਸ਼ਾਮਿਲ ਰਹੇ ਹਨ।

ਪ੍ਰੀਤ ਸੰਘਰੇੜੀ ਦੀ ਪੜ੍ਹਾਈ: ਮਾਲਵਾ ਦੇ ਪੜ੍ਹੇ ਲਿਖ਼ੇ ਅਤੇ ਜਿੰਮੀਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਇਸ ਹੋਣਹਾਰ ਗੀਤਕਾਰ ਨੇ ਐਮ.ਏ ਹਿੰਦੀ ਅਤੇ ਪੰਜਾਬੀ, ਬੀਐੱਡ, ਐਮ.ਐਸਈ, ਐਮ.ਸੀ.ਏ ਅਤੇ ਐਮ ਫ਼ਿਲ ਕਰਨ ਦੇ ਨਾਲ-ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ.ਐਚ.ਡੀ ਜਿਹੀਆਂ ਉੱਚ ਡਿਗਰੀਆਂ ਕਰਨ ਦਾ ਮਾਣ ਵੀ ਆਪਣੀ ਝੋਲੀ ਪਾਇਆ ਹੈ। ਉਨ੍ਹਾਂ ਨੇ ਹਮੇਸ਼ਾ ਅਜਿਹੇ ਗੀਤ ਲਿਖਣ ਨੂੰ ਹੀ ਪਹਿਲ ਦਿੱਤੀ ਹੈ, ਜਿਸ ਗੀਤ ਨੂੰ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਸੁਣ ਅਤੇ ਦੇਖ ਸਕਣ। ਉਨ੍ਹਾਂ ਵੱਲੋ ਲਿਖੇ ਗੀਤਾਂ 'ਚ ਨਾਨਕਾ ਮੇਲ ਸ਼ਾਮਿਲ ਰਿਹਾ ਹੈ, ਜਿਸ ਨੂੰ ਨਛੱਤਰ ਗਿੱਲ, ਰੋਸ਼ਨ ਪ੍ਰਿੰਸ ਅਤੇ ਮੰਨਤ ਨੂਰ ਵੱਲੋਂ ਆਵਾਜ਼ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਕਈ ਪੁਸਤਕਾ ਵੀ ਲਿਖਿਆ ਗਈਆ ਹਨ। ਜਿਨ੍ਹਾਂ ਵਿੱਚ ਮੇਰੇ ਹਾਣੀ, ਮੇਰੇ ਪਿੰਡ ਦੀ ਫ਼ਿਰਨੀ ਤੋਂ, ਅੰਤਿਮ ਇੱਛਾ, ਮੋਹ ਦੀਆਂ ਤੰਦਾਂ, ਕਲਮਾਂ ਦੇ ਹਲ ਅਤੇ ਲੋਹਪੁਰਸ਼ ਸ਼ਾਮਲ ਅਤੇ ਕਾਮਯਾਬ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.