ETV Bharat / entertainment

Gauhar Khan ਨੇ ਆਪਣੇ ਨਵਜੰਮੇ ਬੱਚੇ ਦੇ ਨਾਂ ਦਾ ਕੀਤਾ ਐਲਾਨ, ਪਤੀ ਜ਼ੈਦ ਦਰਬਾਰ ਅਤੇ ਬੇਟੇ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

author img

By

Published : Jun 11, 2023, 9:53 AM IST

ਬਾਲੀਵੁੱਡ ਅਦਾਕਾਰਾ ਗੌਹਰ ਖਾਨ ਨੇ 10 ਮਈ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਹਾਲ ਹੀ 'ਚ ਉਨ੍ਹਾਂ ਦਾ ਬੇਟਾ ਇਕ ਮਹੀਨੇ ਦਾ ਹੋਇਆ ਹੈ, ਇਸ ਮੌਕੇ 'ਤੇ ਅਦਾਕਾਰਾ ਅਤੇ ਉਨ੍ਹਾਂ ਦੇ ਪਤੀ ਜ਼ੈਦ ਦਰਬਾਰ ਨੇ ਆਪਣੇ ਬੇਟੇ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ।

Gauhar Khan
Gauhar Khan

ਮੁੰਬਈ: ਬਾਲੀਵੁੱਡ ਅਦਾਕਾਰਾ ਗੌਹਰ ਖਾਨ ਅਤੇ ਉਨ੍ਹਾਂ ਦੇ ਪਤੀ ਜ਼ੈਦ ਦਰਬਾਰ 10 ਮਈ ਨੂੰ ਮਾਤਾ-ਪਿਤਾ ਬਣੇ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਪੁੱਤਰ ਇੱਕ ਮਹੀਨੇ ਦਾ ਹੋ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਂ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਗੌਹਰ ਨੇ ਇੰਸਟਾਗ੍ਰਾਮ 'ਤੇ ਆਪਣੇ ਬੱਚੇ ਅਤੇ ਪਤੀ ਨਾਲ ਕਈ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਗੌਹਰ ਖਾਨ ਅਤੇ ਜ਼ੈਦ ਦਰਬਾਰ ਨੇ ਆਪਣੇ ਬੇਟੇ ਦਾ ਰੱਖਿਆ ਨਾਮ: ਗੌਹਰ ਖਾਨ ਅਤੇ ਜ਼ੈਦ ਦਰਬਾਰ ਨੇ 10 ਮਈ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਬੱਚੇ ਦੇ ਜਨਮ ਤੋਂ ਠੀਕ ਇਕ ਮਹੀਨੇ ਬਾਅਦ ਗੌਹਰ ਨੇ ਇੰਸਟਾਗ੍ਰਾਮ 'ਤੇ ਇੱਕ ਖੂਬਸੂਰਤ ਪੋਸਟ ਸ਼ੇਅਰ ਕਰਕੇ ਨਵਜੰਮੇ ਬੱਚੇ ਦੇ ਨਾਮ ਦਾ ਖੁਲਾਸਾ ਕੀਤਾ। ਇਸ ਜੋੜੇ ਨੇ ਆਪਣੇ ਬੇਟੇ ਦਾ ਨਾਂ 'ਜਹਾਨ' ਰੱਖਿਆ ਹੈ। ਇਸ ਦੇ ਨਾਲ ਹੀ ਗੌਹਰ ਨੇ ਕੈਪਸ਼ਨ ਲਿਖਿਆ, 'ਸਾਡੇ ਜਹਾਨ ਮਾਸ਼ੱਲਾ, ਇਕ ਮਹੀਨਾ ਪੂਰਾ ਹੋਣ 'ਤੇ ਅਸੀਂ ਆਪਣੇ ਛੋਟੇ ਬੱਚੇ ਦਾ ਨਾਂ ਦੱਸ ਰਹੇ ਹਾਂ। ਤੁਹਾਡੇ ਪਿਆਰ ਲਈ ਸਭ ਦਾ ਧੰਨਵਾਦ। ਉਸਨੂੰ ਆਪਣੀਆਂ ਅਸੀਸਾਂ ਦਿਓ ਅਤੇ ਸਾਨੂੰ ਵੀ ਥੋੜੀ ਪ੍ਰਾਇਵੇਸੀ ਦਿਓ।

ਪ੍ਰਸ਼ੰਸਕਾਂ ਨੇ ਕੰਮੇਟ ਬਾਕਸ ਨੂੰ ਸ਼ੁਭਕਾਮਨਾਵਾਂ ਨਾਲ ਭਰ ਦਿੱਤਾ: ਪੋਸਟ ਵਿੱਚ ਜੋੜੀ ਨੇ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਉਹਨਾਂ ਦੇ ਦਿੱਤੇ ਪਿਆਰ ਲਈ ਧੰਨਵਾਦ ਵੀ ਕੀਤਾ। ਇਸ ਤੋਂ ਇਲਾਵਾ ਇਸ ਜੋੜੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਜਹਾਨ ਦੀ ਇਕ ਝਲਕ ਵੀ ਸਾਂਝੀ ਕੀਤੀ। ਜਿਸ ਕਾਰਨ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪ੍ਰਸ਼ੰਸਕਾਂ ਨੇ ਕੰਮੇਟ ਬਾਕਸ ਨੂੰ ਸ਼ੁਭਕਾਮਨਾਵਾਂ ਨਾਲ ਭਰ ਦਿੱਤਾ। ਦੋਵਾਂ ਦੀ ਮੁਲਾਕਾਤ ਲਾਕਡਾਊਨ ਦੌਰਾਨ ਹੋਈ ਸੀ। ਗੌਹਰ ਖਾਨ ਅਤੇ ਜ਼ੈਦ ਦਰਬਾਰ ਦਾ ਵਿਆਹ 25 ਦਸੰਬਰ 2020 ਨੂੰ ਹੋਇਆ ਸੀ। ਦਸੰਬਰ 2022 ਵਿੱਚ ਗੌਹਰ ਨੇ ਆਪਣੀ ਪਹਿਲੀ ਗਰਭ ਅਵਸਥਾ ਦਾ ਐਲਾਨ ਕੀਤਾ ਸੀ।

ਫੋਟੋ 'ਚ ਗੌਹਰ ਅਤੇ ਜ਼ੈਦ ਦਾ ਪਹਿਰਾਵਾ: ਫੋਟੋ 'ਚ ਗੌਹਰ ਅਤੇ ਜ਼ੈਦ ਦੋਹਾਂ ਨੂੰ ਕਾਲੇ ਰੰਗ ਦੇ ਕੱਪੜੇ ਪਹਿਨੇ ਦੇਖਿਆ ਜਾ ਸਕਦਾ ਹੈ। ਫੋਟੋ 'ਚ ਉਹ ਆਪਣੇ ਬੱਚੇ ਨੂੰ ਪਿਆਰ ਨਾਲ ਦੇਖ ਰਹੇ ਹਨ। ਪ੍ਰਸ਼ੰਸਕਾਂ ਤੋਂ ਲੈ ਕੇ ਕਈ ਮਸ਼ਹੂਰ ਹਸਤੀਆਂ ਤੱਕ ਸਭ ਉਨ੍ਹਾਂ ਨੂੰ ਵਧਾਈਆ ਦੇ ਰਹੇ ਹਨ ਅਤੇ ਜਹਾਨ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.