ETV Bharat / entertainment

Gadar 2 Vs OMG 2 Collection Day 8: 'ਗਦਰ 2' ਨੇ ਕੀਤਾ 300 ਕਰੋੜ ਦਾ ਅੰਕੜਾ ਪਾਰ, 'OMG 2' 100 ਕਰੋੜ ਤੋਂ ਇੰਨੀ ਦੂਰ

author img

By

Published : Aug 19, 2023, 11:14 AM IST

Gadar 2 Vs OMG 2 Collection Day 8: ਸੰਨੀ ਦਿਓਲ ਦੀ ਫਿਲਮ 'ਗਦਰ 2' ਨੇ ਰਿਲੀਜ਼ ਦੇ 8ਵੇਂ ਦਿਨ ਜਾਦੂ ਕਰਕੇ 300 ਕਰੋੜ ਦੇ ਕਲੱਬ ਵਿੱਚ ਐਂਟਰੀ ਕਰ ਲਈ ਹੈ। ਪਰ ਅਕਸ਼ੈ ਕੁਮਾਰ ਦੀ ਫਿਲਮ 'OMG 2' ਅਜੇ ਵੀ 100 ਕਰੋੜ ਤੋਂ ਕਾਫੀ ਦੂਰ ਹੈ। ਦੋਨਾਂ ਫਿਲਮਾਂ ਨੇ 8ਵੇਂ ਦਿਨ ਕਿੰਨੀ ਕਮਾਈ ਕੀਤੀ ਹੈ ਆਓ ਇਥੇ ਜਾਣੀਏ।

Gadar 2 Vs OMG 2 Collection Day 8
Gadar 2 Vs OMG 2 Collection Day 8

ਹੈਦਰਾਬਾਦ: ਬਾਲੀਵੁੱਡ ਦੀਆਂ ਦੋ ਫਿਲਮਾਂ 'ਗਦਰ 2' ਅਤੇ 'OMG 2' ਨੇ ਰਿਲੀਜ਼ ਦੇ 8ਵੇਂ ਦਿਨ ਵੀ ਬਾਕਸ ਆਫਿਸ ਉਤੇ ਤਬਾਹੀ ਮਚਾ ਰੱਖੀ ਹੈ। ਦੋਨਾਂ ਫਿਲਮਾਂ ਨੇ 11 ਅਗਸਤ ਨੂੰ ਬਾਕਸ ਆਫਿਸ ਉਤੇ ਐਂਟਰੀ ਲਈ ਸੀ ਅਤੇ ਪਹਿਲੇ ਦਿਨ ਉਮੀਦ ਤੋਂ ਜਿਆਦਾ ਕਮਾਈ ਕਰਕੇ ਬਾਕਸ ਆਫਿਸ ਉਤੇ ਤੂਫਾਨ ਲਿਆ ਦਿੱਤਾ। ਸੰਨੀ ਦਿਓਲ ਅਤੇ ਅਕਸ਼ੈ ਕੁਮਾਰ ਦੋਨਾਂ ਦੀਆਂ ਫਿਲਮਾਂ 19 ਅਗਸਤ ਨੂੰ ਆਪਣੇ ਰਿਲੀਜ਼ ਦੇ 9ਵੇਂ ਦਿਨ ਵਿੱਚ ਐਂਟਰ ਹੋ ਚੁੱਕੀਆਂ ਹਨ। ਇਧਰ ਸੰਨੀ ਦਿਓਲ ਦੀ ਫਿਲਮ 'ਗਦਰ 2' ਬਾਕਸ ਆਫਿਸ ਉਤੇ ਖੂਬ ਪੈਸੇ ਬਟੋਰ ਰਹੀ ਹੈ ਅਤੇ ਅਕਸ਼ੈ ਕੁਮਾਰ ਦੀ ਫਿਲਮ ਨੂੰ ਥੋੜਾ ਸੰਘਰਸ਼ ਕਰਨਾ ਪੈ ਰਿਹਾ ਹੈ। 'ਗਦਰ 2' ਨੇ 8 ਦਿਨਾਂ ਵਿੱਚ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਅਕਸ਼ੈ ਕੁਮਾਰ ਦੀ ਫਿਲਮ ਨੂੰ 100 ਕਰੋੜ ਪੂਰਾ ਕਰਨ ਲਈ ਵੀ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ।

'ਗਦਰ 2' ਦੀ ਅੱਠਵੇਂ ਦਿਨ ਦੀ ਕਮਾਈ: ਸੰਨੀ ਦਿਓਲ ਦੀ ਫਿਲਮ 'ਗਦਰ 2' ਨੇ ਆਪਣੇ ਦੂਜੇ ਸ਼ੁੱਕਰਵਾਰ ਨੂੰ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਫਿਲਮ ਨੇ ਪੰਜਵੇਂ ਦਿਨ 19.5 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦੀ ਕਮਾਈ ਅਜੇ ਵੀ ਦੋਹਰੇ ਅੰਕਾਂ ਵਿੱਚ ਹੋ ਰਹੀ ਹੈ। ਹਿੰਦੀ ਬੈਲਟ ਦੇ ਸਿਨੇਮਾਘਰਾਂ ਨੇ ਫਿਲਮ ਲਈ 32.06 ਕਲੈਕਸ਼ਨ ਰਿਕਾਰਡ ਕੀਤਾ ਹੈ। ਇਸ ਦੇ ਨਾਲ ਹੀ 8ਵੇਂ ਦਿਨ ਦੀ ਕਮਾਈ ਦੇ ਨਾਲ ਹੀ ਫਿਲਮ ਦੀ 8 ਦਿਨਾਂ ਦੀ ਕੁੱਲ ਕਮਾਈ 304 ਕਰੋੜ ਹੋ ਗਈ ਹੈ।

'ਗਦਰ 2' ਦਿਨ ਅਨੁਸਾਰ ਕਮਾਈ

  • ਪਹਿਲਾਂ ਦਿਨ - 40.10 ਕਰੋੜ
  • ਦੂਜਾ ਦਿਨ - 45 ਕਰੋੜ
  • ਤੀਜਾ ਦਿਨ - 52 ਕਰੋੜ
  • ਚੌਥਾ ਦਿਨ - 38 ਕਰੋੜ
  • ਪੰਜਵੇਂ ਦਿਨ - 55 ਕਰੋੜ
  • ਛੇਵੇਂ ਦਿਨ - 34 ਕਰੋੜ
  • ਸੱਤਵੇਂ ਦਿਨ - 22 ਕਰੋੜ
  • ਅੱਠਵੇਂ ਦਿਨ - 19.5 ਕਰੋੜ

'OMG 2' ਦਾ 8 ਦਿਨਾਂ ਦਾ ਕਲੈਕਸ਼ਨ: ਦੂਜੇ ਪਾਸੇ ਅਕਸ਼ੈ ਕੁਮਾਰ ਦੀ ਫਿਲਮ 'OMG 2' ਨੂੰ ਬਾਕਸ ਆਫਿਸ 'ਤੇ 'ਗਦਰ 2' ਦੇ ਮੁਕਾਬਲੇ ਕਾਫੀ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'OMG 2' ਨੇ ਅੱਠਵੇਂ ਦਿਨ ਬਾਕਸ ਆਫਿਸ 'ਤੇ 5.6 ਕਰੋੜ ਦੀ ਕਮਾਈ ਕੀਤੀ, ਜਿਸ ਨਾਲ ਫਿਲਮ ਦੀ ਅੱਠ ਦਿਨਾਂ ਦੀ ਕੁੱਲ ਕਮਾਈ 90.65 ਕਰੋੜ ਹੋ ਗਈ।

OMG 2 ਦਿਨ ਅਨੁਸਾਰ ਕਮਾਈ

  • ਦਿਨ 1 - 10.26 ਕਰੋੜ
  • ਦਿਨ 2 - 15.30 ਕਰੋੜ
  • ਦਿਨ 3 - 17.55 ਕਰੋੜ
  • ਦਿਨ 4 - 12.06 ਕਰੋੜ
  • ਦਿਨ 5 - 19 ਕਰੋੜ
  • ਦਿਨ 6 - 7 ਕਰੋੜ
  • ਦਿਨ 7 - 5.25 ਕਰੋੜ
  • ਦਿਨ 8 - 5.6 ਕਰੋੜ
ETV Bharat Logo

Copyright © 2024 Ushodaya Enterprises Pvt. Ltd., All Rights Reserved.