ETV Bharat / entertainment

Fastest 200cr Collection: 'ਗਦਰ 2' ਤੋਂ ਲੈ ਕੇ 'ਪਠਾਨ' ਤੱਕ, ਇਨ੍ਹਾਂ 10 ਫਿਲਮਾਂ ਨੇ ਕੀਤੀ ਹੈ ਸਭ ਤੋਂ ਤੇਜ਼ੀ ਨਾਲ 200 ਕਰੋੜ ਦੀ ਕਮਾਈ

author img

By

Published : Aug 16, 2023, 4:12 PM IST

Fastest 200cr Collection: ਸੰਨੀ ਦਿਓਲ ਸਟਾਰਰ ਫਿਲਮ 'ਗਦਰ 2' ਨੇ ਬਾਕਸ ਆਫਿਸ ਉਤੇ ਤੂਫਾਨ ਮਚਾ ਰੱਖਿਆ ਹੈ, ਫਿਲਮ ਨੇ ਮਹਿਜ਼ ਪੰਜ ਦਿਨਾਂ ਵਿੱਚ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹੁਣ ਇਥੇ ਅਸੀਂ ਉਹਨਾਂ 10 ਫਿਲਮਾਂ ਦੀ ਗੱਲ ਕਰਾਂਗੇ, ਜਿਹਨਾਂ ਨੇ ਸਭ ਤੋਂ ਜਿਆਦਾ ਤੇਜ਼ 200 ਦਾ ਅੰਕੜਾ ਪਾਰ ਕੀਤਾ ਹੈ।

Etv Bharat
Etv Bharat

ਹੈਦਰਾਬਾਦ: ਭਾਰਤੀ ਸਿਨੇਮਾਘਰਾਂ ਵਿੱਚ ਇੰਨੀਂ ਦਿਨੀਂ ਗਦਰ ਮੱਚਿਆ ਹੋਇਆ ਹੈ, ਬੀਤੀ 10 ਅਤੇ 11 ਅਗਸਤ ਨੂੰ ਰਿਲੀਜ਼ ਹੋਈ ਰਜਨੀਕਾਂਤ ਸਟਾਰਰ 'ਜੇਲਰ', ਸੰਨੀ ਦਿਓਲ ਦੀ 'ਗਦਰ 2' ਅਤੇ ਅਕਸ਼ੈ ਕੁਮਾਰ ਦੀ ਫਿਲਮ 'ਓਐੱਮਜੀ 2' ਨੇ ਕਰੋਨਾ ਕਾਲ ਤੋਂ ਬਾਅਦ ਸਿਨੇਮਾਘਰਾਂ ਨੂੰ ਮਾਲੋਮਾਲ ਕਰ ਦਿੱਤਾ ਹੈ। ਇਧਰ ਸਭ ਤੋਂ ਜਿਆਦਾ ਧਮਾਲ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ 'ਗਦਰ 2' ਨੇ ਪਾਈ ਹੋਈ ਹੈ। ਫਿਲਮ ਨੇ ਸਿਰਫ਼ 5 ਦਿਨਾਂ ਵਿੱਚ 200 ਕਰੋੜ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਿਆ ਹੈ। ਹੁਣ ਫਿਲਮ 300 ਕਰੋੜ ਦੀ ਤਰਫ਼ ਵੱਧ ਰਹੀ ਹੈ। 'ਗਦਰ 2' ਦੇ ਨਾਲ ਹੀ ਰਜਨੀਕਾਂਤ ਦੀ ਫਿਲਮ 'ਜੇਲਰ' ਨੇ ਵੀ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹੁਣ ਇਥੇ ਅਸੀਂ ਉਹਨਾਂ ਫਿਲਮਾਂ ਬਾਰੇ ਗੱਲ ਕਰਾਂਗੇ ਜਿਹਨਾਂ ਨੇ ਸਭ ਤੋਂ ਤੇਜ਼ 200 ਦਾ ਅੰਕੜਾ ਪਾਰ ਕੀਤਾ ਹੈ।

ਪਠਾਨ: ਲੰਬੇ ਸਮੇਂ ਤੋਂ ਫਲਾਪ ਚੱਲ ਰਹੇ ਸ਼ਾਹਰੁਖ ਖਾਨ ਨੇ ਫਿਲਮ 'ਪਠਾਨ' ਨਾਲ ਬਾਲੀਵੁੱਡ ਵਿੱਚ ਕਮਬੈਕ ਕੀਤਾ। ਫਿਲਮ ਮੌਜੂਦਾ ਸਾਲ ਦੀ 25 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਰਿਲੀਜ਼ ਹੋਈ ਸੀ, ਫਿਲਮ ਨੇ ਘਰੇਲੂ ਬਾਕਸ ਆਫਿਸ ਉਤੇ 525 ਕਰੋੜ ਅਤੇ ਦੁਨੀਆਭਰ ਵਿੱਚ 1050 ਕਰੋੜ ਦਾ ਬਿਜਨੈੱਸ ਕੀਤਾ ਸੀ। ਉਥੇ ਹੀ ਪਠਾਨ ਨੇ ਮਹਿਜ਼ ਚਾਰ ਦਿਨਾਂ ਵਿੱਚ ਬਾਕਸ ਆਫਿਸ ਉਤੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ।

ਗਦਰ 2: ਹੁਣ ਪਠਾਨ ਤੋਂ ਬਾਅਦ ਸਿਨੇਮਾਘਰਾਂ ਵਿੱਚ 'ਗਦਰ 2' ਨੇ ਹੰਗਾਮਾ ਮਚਾਇਆ ਹੋਇਆ ਹੈ। ਫਿਲਮ ਨੇ ਮਹਿਜ਼ 5 ਦਿਨਾਂ ਵਿੱਚ 200 ਕਰੋੜ ਦੀ ਕਮਾਈ ਕਰ ਲਈ ਹੈ। ਸੰਨੀ ਦਿਓਲ ਸਟਾਰਰ ਫਿਲਮ 'ਗਦਰ 2' ਦਾ ਪੰਜ ਦਿਨਾਂ ਵਿੱਚ ਕੁੱਲ ਕਲੈਕਸ਼ਨ 228 ਰੁਪਏ ਕਰੋੜ ਹੋ ਗਿਆ ਹੈ।

ਕੇਜੀਐੱਫ 2: ਇਸ ਲਿਸਟ ਵਿੱਚ ਸਾਊਥ ਦੀ ਫਿਲਮ 'ਕੇਜੀਐੱਫ 2' ਵੀ ਆਉਂਦੀ ਹੈ, ਫਿਲਮ ਨੇ 5 ਦਿਨਾਂ ਵਿੱਚ 212 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਸੀ।

ਬਾਹੂਬਲੀ 2: ਸਾਊਥ ਸਿਨੇਮਾ ਦੀ ਇੱਕ ਹੋਰ ਸੁਪਰਹਿੱਟ ਫਿਲਮ 'ਬਾਹੂਬਲੀ 2' ਨੇ ਵੀ ਰਿਕਾਰਡ ਤੋੜ ਕਮਾਈ ਕੀਤੀ ਸੀ, ਫਿਲਮ ਨੇ 6 ਦਿਨਾਂ ਵਿੱਚ 200 ਕਰੋੜ ਦਾ ਅੰਕੜਾ ਛੂਹ ਲਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇਹ ਸਿਰਫ਼ ਹਿੰਦੀ ਭਾਸ਼ਾ ਦਾ ਹੀ ਅੰਕੜਾ ਹੈ।

ਜੇਲਰ: ਉਥੇ ਹੀ ਇਸ ਲਿਸਟ ਵਿੱਚ ਇੱਕ ਹੋਰ ਸਾਊਥ ਦੀ ਫਿਲਮ 'ਜੇਲਰ' ਵੀ ਹੈ, ਦੁਨੀਆਂਭਰ ਵਿੱਚ 400 ਕਰੋੜ ਰੁਪਏ ਦਾ ਕਲੈਕਸ਼ਨ ਕਰਨ ਵੱਲ ਵਧ ਰਹੀ ਹੈ, ਸੁਪਰ ਸਟਾਰ ਰਜਨੀਕਾਂਤ ਸਟਾਰਰ ਫਿਲਮ 'ਜੇਲਰ' ਨੇ 6 ਦਿਨਾਂ ਵਿੱਚ 207 ਕਰੋੜ ਰੁਪਏ ਕਮਾ ਕੇ 200 ਕਰੋੜ ਵਾਲੇ ਕਲੱਬ ਵਿੱਚ ਐਂਂਟਰ ਹੋ ਗਈ ਹੈ।

ਸੁਲਤਾਨ: ਇਸ ਦੇ ਨਾਲ ਹੀ ਬਾਲੀਵੁੱਡ ਦੇ 'ਭਾਈਜਾਨ' ਸਲਮਾਨ ਖਾਨ ਸਟਾਰਰ ਫਿਲਮ 'ਸੁਲਤਾਨ' ਨੇ ਵੀ ਬਾਕਸ ਆਫਿਸ 'ਤੇ ਇਕ ਹਫਤੇ 'ਚ 208 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਸਲਮਾਨ ਦੇ ਕਰੀਅਰ ਦੀ ਫਿਲਮ 'ਸੁਲਤਾਨ' ਹਿੱਟ ਲਿਸਟ 'ਚ ਸ਼ਾਮਲ ਹੈ।

ਵਾਰ: ਯਸ਼ਰਾਜ ਸਪਾਈ ਯੂਨੀਵਰਸ ਦੀ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਸਟਾਰਰ ਫਿਲਮ 'ਵਾਰ' ਨੇ ਵੀ ਬਾਕਸ ਆਫਿਸ 'ਤੇ ਕਾਫੀ ਧੂਮ ਮਚਾਈ ਸੀ। 'ਵਾਰ' ਨੇ 7 ਦਿਨਾਂ 'ਚ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ।

ਟਾਈਗਰ ਜ਼ਿੰਦਾ ਹੈ: ਸਲਮਾਨ ਖਾਨ ਦੀ ਦੂਜੀ ਫਿਲਮ 'ਟਾਈਗਰ ਜ਼ਿੰਦਾ' ਸਭ ਤੋਂ ਤੇਜ਼ੀ ਨਾਲ 200 ਕਰੋੜ ਦੀ ਕਮਾਈ ਕਰਨ ਵਾਲੀ ਲਿਸਟ 'ਚ ਸ਼ਾਮਲ ਹੈ। ਸਲਮਾਨ ਦੀ ਇਸ ਫਿਲਮ ਨੇ ਸਿਰਫ 7 ਦਿਨਾਂ 'ਚ 200 ਕਰੋੜ ਦੀ ਕਮਾਈ ਕਰ ਲਈ ਸੀ। ਫਿਲਮ ਦਾ 7 ਦਿਨਾਂ ਦਾ ਕੁਲੈਕਸ਼ਨ 206 ਕਰੋੜ ਸੀ।

ਸੰਜੂ: ਰਣਬੀਰ ਕਪੂਰ ਦੇ ਕਰੀਅਰ ਦੀ ਪਹਿਲੀ ਅਤੇ ਸਭ ਤੋਂ ਵੱਡੀ ਹਿੱਟ ਫਿਲਮ 'ਸੰਜੂ'। ਫਿਲਮ 'ਸੰਜੂ' ਨੇ ਸਿਰਫ ਇਕ ਹਫਤੇ 'ਚ 202 ਕਰੋੜ ਦੀ ਕਮਾਈ ਕਰਕੇ 200 ਕਰੋੜ ਦੇ ਕਲੱਬ 'ਚ ਐਂਟਰੀ ਕਰ ਲਈ ਸੀ।

ਦੰਗਲ: ਹਿੰਦੀ ਸਿਨੇਮਾ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੁਪਰਸਟਾਰ ਆਮਿਰ ਖਾਨ ਸਟਾਰਰ ਫਿਲਮ 'ਦੰਗਲ' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਸੀ, ਹਾਲਾਂਕਿ ਫਿਲਮ ਨੇ 8 ਦਿਨਾਂ 'ਚ 216 ਕਰੋੜ ਦੀ ਕਮਾਈ ਕਰ ਲਈ ਸੀ ਪਰ 'ਦੰਗਲ' ਦਾ ਲਾਈਫਟਾਈਮ ਵਰਲਡਵਾਈਡ ਕਲੈਕਸ਼ਨ 2 ਹਜ਼ਾਰ ਕਰੋੜ ਤੋਂ ਜ਼ਿਆਦਾ ਹੈ। ਇਸ ਦਾ ਰਿਕਾਰਡ ਅਜੇ ਤੱਕ ਨਹੀਂ ਟੁੱਟਿਆ ਹੈ।

ਬਜਰੰਗੀ ਭਾਈਜਾਨ: ਇਸ ਦੇ ਨਾਲ ਹੀ ਇਸ ਲਿਸਟ 'ਚ ਸਲਮਾਨ ਖਾਨ ਦੀ ਤੀਜੀ ਫਿਲਮ 'ਬਜਰੰਗੀ ਭਾਈਜਾਨ' ਵੀ ਹੈ। ਫਿਲਮ ਨੇ 9 ਦਿਨਾਂ 'ਚ 216 ਕਰੋੜ ਦੀ ਕਮਾਈ ਕੀਤੀ ਸੀ ਅਤੇ 200 ਕਰੋੜ ਦੇ ਕਲੱਬ 'ਚ ਐਂਟਰੀ ਕਰ ਲਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.