ETV Bharat / entertainment

ਇੱਕ ਵੱਖਰੀ ਕਿਸਮ ਦੀ ਕਹਾਣੀ ਨਾਲ ਤੁਹਾਡੇ ਸਾਹਮਣੇ ਪੇਸ਼ ਹੋਣਗੇ ਤਾਨੀਆ-ਗੁਰਪ੍ਰੀਤ ਘੁੱਗੀ, ਹੋਇਆ ਫਿਲਮ ਦਾ ਐਲਾਨ

author img

By

Published : Jan 16, 2023, 11:05 AM IST

ਪਾਲੀਵੁੱਡ ਵਿੱਚ ਇਸ ਸਾਲ ਇੱਕ ਵੱਖਰੀ ਕਿਸਮ ਦੀ ਫਿਲਮ ਰਿਲੀਜ਼ ਹੋਣ ਲਈ ਤਿਆਰ। ਫਿਲਮ ਵਿੱਚ ਤਾਨੀਆ ਅਤੇ ਗੁਰਪ੍ਰੀਤ ਘੁੱਗੀ ਦੋ ਮੁੱਖ ਕਲਾਕਾਰ ਹੋਣਗੇ। ਇਥੇ ਹੋਰ ਵਿਸਥਾਰ ਨਾਲ ਪੜ੍ਹੋ...।

movie Kanka De Ohle
movie Kanka De Ohle

ਚੰਡੀਗੜ੍ਹ: ਸਾਲ 2023 ਵਿੱਚ ਬਹੁਤ ਸਾਰੇ ਨਵੇਂ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ ਗਈ ਹੈ ਜਾਂ ਹੋ ਰਹੀ ਹੈ ਅਤੇ ਦਰਸ਼ਕ ਮੰਨੋਰੰਜਨ ਦੇ ਇੱਕ ਦਿਲਚਸਪ ਸਾਲ ਦੀ ਉਮੀਦ ਕਰ ਰਹੇ ਹਨ। ਸਿਨੇਮਾ ਦੇ ਇਸ ਨਵੇਂ ਸਾਲ ਦੀ ਸ਼ੁਰੂਆਤ ਇੱਕ ਹੋਰ ਮਹੱਤਵਪੂਰਨ ਪੰਜਾਬੀ ਪ੍ਰੋਜੈਕਟ ਦੇ ਐਲਾਨ ਨਾਲ ਹੋਈ ਅਤੇ ਇਹ ਕੋਈ ਹੋਰ ਨਹੀਂ ਬਲਕਿ ਪੰਜਾਬੀ ਦੀ ਖੂਬਸੂਰਤ ਅਦਾਕਾਰਾ ਤਾਨੀਆ ਦੀ ਆਉਣ ਵਾਲੀ ਫਿਲਮ ਹੈ।

ਜੀ ਹਾਂ... ਦਿਲਚਸਪ ਗੱਲ ਇਹ ਹੈ ਕਿ ਨਾ ਤਾਂ ਇਹ ਰੋਮਾਂਟਿਕ ਫਿਲਮ ਹੈ ਅਤੇ ਨਾ ਹੀ ਪਿਤਾ ਅਤੇ ਧੀ ਦੇ ਪਿਆਰ ਨੂੰ ਦਰਸਾਉਂਦੀ ਹੈ। ਆਉਣ ਵਾਲੀ ਫਿਲਮ ਇਕ ਨਵੇਂ ਸੰਕਲਪ ਅਤੇ ਨਵੀਂ ਕਹਾਣੀ ਬਾਰੇ ਹੈ। ਇਸ ਦਾ ਨਾਂ ਹੈ 'ਕਣਕਾਂ ਦੇ ਓਹਲੇ'।

ਇਸ ਬਾਰੇ ਜਾਣਕਾਰੀ ਪਾਲੀਵੁੱਡ ਦੀ 'ਸੁਫ਼ਨਾ' ਫੇਮ ਤਾਨੀਆ ਨੇ ਆਪਣੇ ਇੰਸਟਾਗ੍ਰਾਮ ਉਤੇ ਦਿੱਤੀ, ਉਸ ਨੇ ਲਿਖਿਆ 'ਇੱਕ ਫਿਲਮ ਦਾ ਐਲਾਨ ਕਰਦੇ ਹੋਏ, ਜਿਹਦੀ ਸਕ੍ਰਿਪਟ ਸਾਡੇ ਕੰਟੈਂਟ ਓਰੀਐਂਟੇਡ ਸਿਨੇਮਾ ਨੂੰ ਹੋਰ ਮਜ਼ਬੂਤ ਕਰ ਦੇਵੇਗੀ, ਜਦੋਂ ਦੱਖਣ ਅਪਣੀ ਫਿਲਮਾਂ ਦੀ ਕੰਟੈਂਟ ਨਾਲ ਐਨੀ ਅੱਗੇ ਜਾ ਸਕਦਾ ਤਾਂ ਅਸੀਂ ਕਿਉਂ ਨੀ? ਮੈਂ ਕਮਰਸ਼ੀਅਲ ਨੀ ਦੇਖੇ, ਬਸ ਸਕ੍ਰਿਪਟ ਦੇਖੀ…ਇੱਕ ਪਿਆਰੀ ਜਿਹੀ ਮੇਰੀ ਕੋਸ਼ਿਸ਼ ਜਿਸਨੂੰ ਤੁਹਾਡਾ ਪਿਆਰ ਹੋਰ ਵੱਡਾ ਕਰ ਸਕਦਾ…

ਨਾ ਇਹ ਪਿਓ ਦੀ ਕਹਾਣੀ, ਨਾ ਆਸ਼ਿਕ ਮੁੰਡੇ ਕੁੜੀ ਦੀ,

ਬਸ ਦਿਲ ਨੂੰ ਦਿਲ ਦੇ ਰਾਹ ਦੀ ਹੈ...

ਆਪਣੇ ਪਿਆਰ ਅਤੇ ਅਸੀਸਾਂ ਦੀ ਵਰਖਾ ਕਰਦੇ ਰਹੋ

'ਕਣਕਾਂ ਦੇ ਓਹਲੇ'।' ਇਸ ਦੇ ਨਾਲ ਹੀ ਅਦਾਕਾਰਾ ਨੇ ਫਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ ਅਤੇ ਗਾਇਕ ਸਾਰਥੀ ਕੇ ਦੀ ਬੇਟੀ ਹੈ। ਕਿਸ਼ਤੂ 'ਕਣਕ ਦੇ ਉਹਲੇ' ਨਾਲ ਆਪਣੀ ਸਿਨੇਮਾ ਦੀ ਸ਼ੁਰੂਆਤ ਕਰ ਰਹੀ ਹੈ। ਇਸ ਬਾਰੇ ਉਸ ਨੇ ਆਪਣੇ ਇੰਸਟਾਗ੍ਰਾਮ ਉਤੇ ਜਾਣਕਾਰੀ ਸਾਂਝੀ ਕੀਤੀ।

ਫਿਲਮ ਬਾਰੇ: ਫਿਲਮ ਦੇ ਐਲਾਨ ਦੇ ਪੋਸਟਰ ਵਿੱਚ ਇੱਕ ਖੇਤ ਦਿਖਾਇਆ ਗਿਆ ਹੈ ਅਤੇ ਟਾਈਟਲ ਵੀ ਇਸੇ ਫੌਂਟ ਵਿੱਚ ਲਿਖਿਆ ਗਿਆ ਹੈ। ਕਣਕਾਂ ਦੇ ਓਹਲੇ ਨੂੰ ਗੁਰਜਿੰਦ ਮਾਨ ਦੁਆਰਾ ਲਿਖਿਆ ਗਿਆ ਹੈ ਅਤੇ ਇਸ ਦਾ ਨਿਰਦੇਸ਼ਨ ਤੇਜਿੰਦਰ ਸਿੰਘ ਕਰਨਗੇ। ਫਿਲਮ ਦੀ ਰਿਲੀਜ਼ ਡੇਟ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਫਿਲਮ ਇਸ ਸਾਲ ਹੀ ਰਿਲੀਜ਼ ਹੋਵੇਗੀ।

ਤਾਨੀਆ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਫਿਲਮ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਜ਼ੀ ਸਟੂਡੀਓਜ਼ ਦੀ ਇਸ ਫਿਲਮ ਵਿੱਚ ਤਾਨੀਆ, ਗਿੱਪੀ ਗਰੇਵਾਲ ਨਾਲ ਸਕ੍ਰੀਨ ਸਪੇਸ ਸਾਂਝੀ ਕਰਦੀ ਨਜ਼ਰ ਆਵੇਗੀ। ਇਹ ਫਿਲਮ 8 ਮਾਰਚ 2023 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

ਇਹ ਵੀ ਪੜ੍ਹੋ:'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਖ਼ਤਮ, ਇਸ ਦਿਨ ਹੋਵੇਗੀ ਰਿਲੀਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.