ETV Bharat / entertainment

ਸਿਨੇਮਾ ਖੇਤਰ ’ਚ ਨਵੇਂ ਆਗਾਜ਼ ਵੱਲ ਵਧੇ ਨਿਰਦੇਸ਼ਕ ਗੁਰਜੀਤ ਹੁੰਦਲ, ਵੈੱਬਸੀਰੀਜ਼ ‘ਯੈਂਕੀ’ ਦਾ ਪਲੇਠਾ ਲੁੱਕ ਕੀਤਾ ਰਿਲੀਜ਼

author img

By

Published : Aug 21, 2023, 12:55 PM IST

Director Gurjeet Hundal: ਨਿਰਦੇਸ਼ਕ ਗੁਰਜੀਤ ਹੁੰਦਲ ਦੀ ਨਵੀਂ ਵੈੱਬ ਸੀਰੀਜ਼ ‘ਯੈਂਕੀ’ ਦਾ ਪਹਿਲਾਂ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ।

Director Gurjeet Hundal
Director Gurjeet Hundal

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਗਲੋਬਲ ਅਤੇ ਤਕਨੀਕੀ ਪੱਖੋਂ ਸ਼ਾਨਦਾਰ ਹੁੰਦੇ ਜਾ ਰਹੇ ਹਾਲੀਆਂ ਮੁਹਾਂਦਰੇ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਇਸ ਨੂੰ ਚਾਰ ਚੰਨ ਲਾਉਣ ਵਿਚ ਇਸ ਖਿੱਤੇ ਵਿਚ ਨਵੀਆਂ ਨਿੱਤਰੀਆਂ ਪ੍ਰਤਿਭਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨ੍ਹਾਂ ਵਿਚੋਂ ਹੀ ਆਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਵੱਲ ਵੱਧ ਰਿਹਾ ਹੈ ਨੌਜਵਾਨ ਨਿਰਦੇਸ਼ਕ ਗੁਰਜੀਤ ਹੁੰਦਲ, ਜੋ ਰਿਲੀਜ਼ ਹੋਣ ਜਾ ਰਹੀ ਆਪਣੀ ਪਲੇਠੀ ਪੰਜਾਬੀ ਵੈੱਬਸੀਰੀਜ਼ ‘ਯੈਂਕੀ’ ਨਾਲ ਇਕ ਨਵੇਂ ਸਿਨੇਮਾ ਆਗਾਜ਼ ਵੱਲ ਵਧਣ ਜਾ ਰਿਹਾ ਹੈ।

ਟਿਊਨਸਲੇਅ ਇੰਟਰਟੇਨਮੈਂਟ ਅਤੇ ਅਮਰ ਹੁੰਦਲ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਐਕਸ਼ਨ ਡਰਾਮਾ ਵੈੱਬਸੀਰੀਜ਼ ਦਾ ਲੇਖਨ, ਸੰਪਾਦਨ ਅਤੇ ਨਿਰਦੇਸ਼ਨ ਗੁਰਜੀਤ ਹੁੰਦਲ ਹੀ ਕਰ ਰਹੇ ਹਨ, ਜਦਕਿ ਇਸ ਫਿਲਮ ਦੁਆਰਾ ਹਾਲ ਹੀ ਦੇ ਸਮੇਂ ‘ਬੱਬਰ’, ‘ਵਾਰਨਿੰਗ’ ਜਿਹੀਆਂ ਕਈ ਫਿਲਮਾਂ ਨਾਲ ਉਭਰ ਦੇ ਸਾਹਮਣੇ ਆਏ ਨਿਰਦੇਸ਼ਕ ਅਮਰ ਹੁੰਦਲ ਬਤੌਰ ਨਿਰਮਾਤਾ ਆਪਣੇ ਪ੍ਰੋਡੋਕਸ਼ਨ ਹਾਊਸ ਦੀ ਵੀ ਰਸਮੀ ਸ਼ੁਰੂਆਤ ਕਰਨ ਜਾ ਰਹੇ ਹਨ।

ਵੈੱਬ ਸੀਰੀਜ਼ ਦੀ ਕਾਸਟ
ਵੈੱਬ ਸੀਰੀਜ਼ ਦੀ ਕਾਸਟ

ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਫਿਲਮਾਈ ਗਈ ਇਸ ਫਿਲਮ ਦੀ ਸਟਾਰਕਾਸਟ ਵਿਚ ਕਰਮਜੀਤ ਖਹਿਰਾ, ਅਮਨ ਸੁਤਧਾਰ, ਪ੍ਰਦੀਪ ਚੀਮਾ, ਸੁੱਖ ਧਾਲੀਵਾਲ, ਜੀਤੂ ਸਰਾਂ, ਦੀਪਕ ਕੰਬੋਜ਼ ਆਦਿ ਸ਼ਾਮਿਲ ਹਨ। ਫਿਲਮ ਦਾ ਨਿਰਮਾਣ ਊਸ਼ਾ ਅਸੋਪਾ, ਅਨੁਜ਼ ਮਿਸ਼ਰਾ, ਅਮਰ ਹੁੰਦਲ, ਸਹਿ ਨਿਰਮਾਤਾ ਸੁੱਖ ਬਰਾੜ ਦੁਆਰਾ ਕੀਤਾ ਗਿਆ ਹੈ, ਕੈਮਰਾਮੈਨ ਨਿਸ਼ਾਨ ਸਿੰਘ, ਕਾਰਜਕਾਰੀ ਨਿਰਦੇਸ਼ਕ ਆਰ ਮਲਕਾਨਾ ਅਤੇ ਲਾਈਨ ਨਿਰਮਾਤਾ ਲਿਵ ਲਾਈਫ਼ ਫਿਲਮਜ਼ ਹਨ।

ਪੰਜਾਬੀ ਸਿਨੇਮਾ ਖੇਤਰ ਵਿਚ ਨਵੇਂ ਅਧਿਆਏ ਦੀ ਰਾਹ ਅੱਗੇ ਵੱਧ ਰਹੇ ਚਰਚਿਤ ਨਿਰਦੇਸ਼ਕਾਂ ਵਿਚ ਸ਼ਾਮਿਲ ਹੋ ਚੁੱਕੇ ਹੋਣਹਾਰ ਨੌਜਵਾਨ ਨਿਰਦੇਸ਼ਕ ਗੁਰਜੀਤ ਹੁੰਦਲ ਦੇ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਆਪਣੇ ਨਿਰਦੇਸ਼ਨ ਸਫ਼ਰ ਦੀ ਸ਼ੁਰੂਆਤ ਬਤੌਰ ਐਡੀਟਰ ਕੀਤੀ, ਜਿਸ ਦੌਰਾਨ ਉਨਾਂ 'ਵਾਰਨਿੰਗ 2', 'ਫੁਰਤੀਲਾ' ਆਦਿ ਜਿਹੀਆਂ ਕਈ ਸਫ਼ਲ ਵੈੱਬਸੀਰੀਜ਼ ਤੋਂ ਇਲਾਵਾ ਕਈ ਮਿਊਜ਼ਿਕ ਵੀਡੀਓਜ਼ ਦਾ ਪ੍ਰਭਾਵੀ ਸੰਪਾਦਨ ਕਰਨ ਦਾ ਮਾਣ ਹਾਸਿਲ ਕੀਤਾ ਹੈ।

ਗੁਰਜੀਤ ਹੁੰਦਲ ਦੀ ਵੈੱਬ ਸੀਰੀਜ਼ ਦਾ ਪੋਸਟਰ
ਗੁਰਜੀਤ ਹੁੰਦਲ ਦੀ ਵੈੱਬ ਸੀਰੀਜ਼ ਦਾ ਪੋਸਟਰ

ਉਕਤ ਵੈੱਬਸੀਰੀਜ਼ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਆਧੁਨਿਕਤਾ ਦੇ ਰੰਗਾਂ ਵਿਚ ਰੰਗ ਰਹੇ ਨੌਜਵਾਨ ਵਰਗ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿਚ ਖ਼ਤਰਨਾਕ ਐਕਸ਼ਨ ਦੇ ਕਈ ਨਵੇਂ ਰੰਗ ਦਰਸ਼ਕਾਂ ਨੂੰ ਵੇਖਣ ਲਈ ਮਿਲਣਗੇ। ਬਤੌਰ ਨਿਰਦੇਸ਼ਕ ਆਪਣੀਆਂ ਆਗਾਮੀ ਫਿਲਮ ਯੋਜਨਾਵਾਂ ਸੰਬੰਧੀ ਜਾਣਕਾਰੀ ਦਿੰਦਿਆਂ ਉਨਾਂ ਅੱਗੇ ਦੱਸਿਆ ਕਿ ਐਕਸ਼ਨ ਡਰਾਮਾ ਆਧਾਰਿਤ ਕੁਝ ਹੋਰ ਪ੍ਰੋਜੈਕਟਸ਼ ਵੀ ਲਾਈਨਅਪ ਹੋ ਰਹੇ ਹਨ, ਜਿਸ ਤੋਂ ਇਲਾਵਾ ਕਈ ਵੱਡੀਆਂ ਫਿਲਮਾਂ ਦਾ ਸੰਪਾਦਨ ਕਾਰਜ ਵੀ ਸੰਪੂਰਨ ਕਰ ਰਿਹਾ ਹਾਂ ਅਤੇ ਅਗਾਂਹ ਵੀ ਨਿਰਦੇਸ਼ਨ ਅਤੇ ਸੰਪਾਦਨ ਦੇ ਤੌਰ 'ਤੇ ਕੁਝ ਵੱਖਰਾ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.