ETV Bharat / entertainment

ਖੁਸ਼ਖ਼ਬਰੀ...ਹੁਣ ਕੋਚੇਲਾ 2023 ਉਸਤਵ ਵਿੱਚ ਪ੍ਰਦਰਸ਼ਨ ਕਰਨਗੇ ਗਾਇਕ-ਅਦਾਕਾਰ ਦਿਲਜੀਤ ਦੁਸਾਂਝ

author img

By

Published : Jan 12, 2023, 11:19 AM IST

ਪੰਜਾਬ ਸੰਗੀਤ ਦੇ 'ਬਾਦਸ਼ਾਹ' ਦਿਲਜੀਤ ਦੁਸਾਂਝ ਅਪ੍ਰੈਲ ਵਿੱਚ ਕੋਚੇਲਾ 2023 ਉਸਤਵ (Diljit Dosanjh Coachella 2023) ਵਿੱਚ ਪ੍ਰਦਰਸ਼ਨ ਕਰਨਗੇ, ਇਸ ਤੋਂ ਇਲਾਵਾ ਪਾਕਿਸਤਾਨੀ ਗਾਇਕ 'ਪਸੂਰੀ' ਫੇਮ ਅਲੀ ਸੇਠੀ (ali sethi Coachella 2023) ਵੀ ਇਸ ਉਸਤਵ ਵਿੱਚ ਪ੍ਰਦਰਸ਼ਨ ਕਰਨਗੇ। ਜਾਣੋ ਕਦੋਂ ਹੈ ਇਹ ਉਸਤਵ...।

Coachella 2023
Coachella 2023

ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ਨੂੰ ਮੁਹੱਬਤ ਕਰਨ ਵਾਲਿਆਂ ਲਈ ਹੁਣ ਇੱਕ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜੀ ਹਾਂ... ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ 2023, 14 ਤੋਂ 16 ਅਪ੍ਰੈਲ ਅਤੇ 21 ਤੋਂ 23 ਅਪ੍ਰੈਲ ਤੱਕ ਲਗਾਤਾਰ ਦੋ ਹਫ਼ਤੇ ਚੱਲਣ ਲਈ ਤਹਿ ਕੀਤਾ ਗਿਆ ਹੈ। ਮਸ਼ਹੂਰ ਫੈਸਟੀਵਲ ਦੀ ਲਾਈਨਅੱਪ ਆਖਰਕਾਰ 11 ਜਨਵਰੀ ਨੂੰ ਐਲਾਨੀ ਗਈ ਸੀ ਅਤੇ ਇਸ ਵਿੱਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ (Diljit Dosanjh Will Perform at Coachella 2023) ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਫੈਸਟੀਵਲ ਵਿੱਚ 'ਪਸੂਰੀ' ਫੇਮ ਅਲੀ ਸੇਠੀ, ਗੋਰਿਲਾਜ਼, ਰੋਜ਼ਾਲੀਆ, ਬਿਜੋਰਕ ਅਤੇ ਹੋਰ ਬਹੁਤ ਸਾਰੇ ਪਾਕਿਸਤਾਨੀ ਗਾਇਕ ਵੀ ਪ੍ਰਦਰਸ਼ਨ ਕਰਨ ਲਈ ਤਿਆਰ ਹਨ।







ਦਿਲਜੀਤ ਦੁਸਾਂਝ ਅਤੇ ਅਲੀ ਸੇਠੀ (Diljit Dosanjh and Ali Sethi) ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਹ ਖ਼ਬਰ ਸਾਂਝੀ ਕੀਤੀ ਹੈ। ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਖ਼ਬਰ ਪੋਸਟ ਕੀਤੀ ਅਤੇ ਹੱਥ ਜੋੜ ਕੇ ਇਮੋਜੀ ਨਾਲ ਇੱਕ ਖ਼ਬਰ 'ਤੇ ਪ੍ਰਤੀਕਿਰਿਆ ਦਿੱਤੀ।





ਦੂਜੇ ਪਾਸੇ ਅਲੀ ਸੇਠੀ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ 'ਤੇ ਕੈਪਸ਼ਨ ਦੇ ਨਾਲ ਸਾਂਝਾ ਕੀਤਾ “ਆਜਾਓ ਸਾਰੇ @coachella ਪ੍ਰੇਸੇਲ ਸ਼ੁੱਕਰਵਾਰ 13 ਜਨਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਹੁਣ coachella.com #coachella2023 'ਤੇ ਰਜਿਸਟਰ ਕਰੋ।'






ਕਹਿਣਾ ਗਲਤ ਨਹੀਂ ਹੋਵੇਗਾ ਕਿ ਦਿਲਜੀਤ ਦੇ ਭਾਰਤ ਅਤੇ ਵਿਸ਼ਵ ਪੱਧਰ 'ਤੇ ਪ੍ਰਸ਼ੰਸਕਾਂ ਦਾ ਹੜ੍ਹ ਹੈ। ਉਹ ਇੱਕ ਅਦਾਕਾਰ ਵੀ ਹੈ ਅਤੇ ਉਸਨੇ 2016 ਦੀ ਫਿਲਮ 'ਉੜਤਾ ਪੰਜਾਬ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।

ਦੂਜੇ ਪਾਸੇ ਪਾਕਿਸਤਾਨੀ ਗਾਇਕ ਅਲੀ ਸੇਠੀ (Pakistani singer Ali Sethi) ਉਸ ਦੇ ਗੀਤ 'ਪਸੂਰੀ' ਤੋਂ ਮਸ਼ਹੂਰ ਹੋਇਆ, ਜੋ ਉਸਨੇ ਪਿਛਲੇ ਸਾਲ ਸਹਿ ਗਿੱਲ ਨਾਲ ਗਾਇਆ ਸੀ, ਸਪੋਟੀਫਾਈ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ 'ਤੇ ਟ੍ਰੈਂਡਿੰਗ ਅਤੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਗੀਤਾਂ ਵਿੱਚੋਂ ਇੱਕ ਸੀ। ਗੀਤ ਨੂੰ ਹੁਣ ਤੱਕ 491 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।




ਕੋਚੇਲਾ ਸੰਗੀਤ ਉਤਸਵ: ਕੋਚੇਲਾ ਵੈਲੀ ਮਿਊਜ਼ਿਕ (Coachella Music Festival) ਐਂਡ ਆਰਟਸ ਫੈਸਟੀਵਲ, ਜਿਸਨੂੰ ਬਸ ਕੋਚੇਲਾ ਕਿਹਾ ਜਾਂਦਾ ਹੈ, ਇੱਕ ਲੰਬਾ ਸੰਗੀਤ ਉਤਸਵ ਹੈ ਜੋ ਅਪ੍ਰੈਲ ਦੇ ਮਹੀਨੇ ਵਿੱਚ ਇੰਡੀਓ, ਕੈਲੀਫੋਰਨੀਆ ਵਿੱਚ ਐਂਪਾਇਰ ਪੋਲੋ ਕਲੱਬ ਵਿੱਚ ਆਯੋਜਿਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:ਸੋਨਮ ਬਾਜਵਾ ਦੀ ਖੂਬਸੂਰਤੀ ਨੂੰ ਬਿਆਨ ਕਰਦੀਆਂ ਕੁੱਝ ਵੀਡੀਓ, ਦੇਖੋ

ETV Bharat Logo

Copyright © 2024 Ushodaya Enterprises Pvt. Ltd., All Rights Reserved.