ETV Bharat / entertainment

ਦੀਪਿਕਾ ਪਾਦੂਕੋਣ ਨੇ ਦੱਸਿਆ ਚਮਕਦਾਰ ਚਮੜੀ ਦਾ ਰਾਜ਼, ਕਿਵੇਂ ਧੁੱਪ 'ਚ ਰੱਖਦੀ ਹੈ ਸੁਰੱਖਿਆ...ਦੇਖੋ ਵੀਡੀਓ

author img

By

Published : May 27, 2023, 1:40 PM IST

Deepika Padukone: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਮਹਿਲਾ ਪ੍ਰਸ਼ੰਸਕਾਂ ਲਈ ਇਹ ਖਬਰ ਬਹੁਤ ਫਾਇਦੇਮੰਦ ਹੋ ਸਕਦੀ ਹੈ, ਕਿਉਂਕਿ ਅਦਾਕਾਰਾ ਨੇ ਆਪਣੀ ਚਮਕਦਾਰ ਚਮੜੀ ਦਾ ਰਾਜ਼ ਸਭ ਦੇ ਸਾਹਮਣੇ ਰੱਖ ਦਿੱਤਾ ਹੈ।

Deepika Padukone
Deepika Padukone

ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਣ ਫਿਲਮ 'ਪਠਾਨ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਫਿਲਮ 'ਫਾਈਟਰ' ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਆ ਰਹੀ ਹੈ। ਇਸ ਫਿਲਮ 'ਚ ਉਹ ਪਹਿਲੀ ਵਾਰ ਰਿਤਿਕ ਰੋਸ਼ਨ ਨਾਲ ਸਿਲਵਰ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ। ਇਸ ਫਿਲਮ ਨੂੰ ਦੇਖਣ ਲਈ ਪ੍ਰਸ਼ੰਸਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪਵੇਗਾ। ਕਿਉਂਕਿ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

ਇਸ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਆਈ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਚਮਕਦਾਰ ਚਮੜੀ ਦਾ ਵੱਡਾ ਰਾਜ਼ ਦੱਸ ਰਹੀ ਹੈ। ਦੀਪਿਕਾ ਪਾਦੂਕੋਣ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਛੱਡੀ ਹੈ, ਜਿਸ 'ਚ ਸਕਿਨ ਕੇਅਰ ਡੇਅ ਰੂਟੀਨ ਦਿਖਾਈ ਦੇ ਰਹੀ ਹੈ।

ਦੀਪਿਕਾ ਪਾਦੂਕੋਣ ਬਾਰੇ ਦੱਸ ਦੇਈਏ ਕਿ ਉਹ ਫਿਟਨੈੱਸ ਫ੍ਰੀਕ ਹੈ ਅਤੇ ਨਿਯਮਿਤ ਕਸਰਤ ਰਾਹੀਂ ਆਪਣੇ ਫਿਗਰ ਨੂੰ ਬਰਕਰਾਰ ਰੱਖਦੀ ਹੈ। ਦੀਪਿਕਾ ਪਾਦੂਕੋਣ ਆਪਣੀ ਖੂਬਸੂਰਤੀ ਲਈ ਬਾਲੀਵੁੱਡ ਅਤੇ ਪ੍ਰਸ਼ੰਸਕਾਂ 'ਚ ਵੀ ਮਸ਼ਹੂਰ ਹੈ।

  1. Salman Khan: ਇਸ ਵਿਦੇਸ਼ੀ ਸੁੰਦਰੀ ਨੇ ਕੀਤਾ ਸਲਮਾਨ ਨੂੰ ਵਿਆਹ ਲਈ ਪਰਪੋਜ਼, 'ਭਾਈਜਾਨ' ਨੇ ਦਿੱਤਾ ਇਹ ਜੁਆਬ
  2. Ashish Vidyarthi: ਆਸ਼ੀਸ਼ ਵਿਦਿਆਰਥੀ ਕਿਉਂ ਹੋਏ ਆਪਣੀ ਪਹਿਲੀ ਪਤਨੀ ਤੋਂ ਅਲੱਗ? ਵੀਡੀਓ ਸ਼ੇਅਰ ਕਰਕੇ ਅਦਾਕਾਰ ਨੇ ਦੱਸੇ ਇਹ ਕਾਰਨ
  3. Cannes 2023: ਅਨੁਸ਼ਕਾ ਸ਼ਰਮਾ ਨੇ ਕੀਤਾ ਕਾਨਸ ਡੈਬਿਊ, ਖੂਬਸੂਰਤ ਡਰੈੱਸ 'ਚ ਰੈੱਡ ਕਾਰਪੇਟ 'ਤੇ ਦਿਖਾਇਆ ਜਲਵਾ

ਜੇਕਰ ਤੁਸੀਂ ਵੀ ਦੀਪਿਕਾ ਪਾਦੂਕੋਣ ਦੇ ਫੈਨ ਹੋ ਤਾਂ ਤੁਹਾਡੇ ਲਈ ਦੀਪਿਕਾ ਦੀ ਚਮਕਦਾਰ ਚਮੜੀ ਦਾ ਰਾਜ਼ ਜਾਣਨਾ ਜ਼ਰੂਰੀ ਹੈ। ਦੱਸ ਦਈਏ ਕਿ ਦੀਪਿਕਾ ਨੇ 27 ਮਈ ਦੀ ਸਵੇਰ ਆਪਣੇ ਪ੍ਰਸ਼ੰਸਕਾਂ ਲਈ ਇਹ ਵੀਡੀਓ ਛੱਡਿਆ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੂਕੋਣ ਸਵੇਰੇ 7 ਵਜੇ ਉੱਠਦੀ ਹੈ ਅਤੇ ਸ਼ਾਮ ਤੱਕ ਉਹ ਆਪਣੀ ਚਮੜੀ ਨੂੰ ਕੜਕਦੀ ਧੁੱਪ ਤੋਂ ਕਿਵੇਂ ਬਚਾਉਂਦੀ ਹੈ।

ਦੀਪਿਕਾ ਇਸ ਵੀਡੀਓ 'ਚ ਉਹ ਕਰੀਮ ਵੀ ਦਿਖਾ ਰਹੀ ਹੈ, ਜਿਸ ਨੂੰ ਉਹ ਵਾਰ-ਵਾਰ ਆਪਣੇ ਚਿਹਰੇ 'ਤੇ ਲਗਾ ਰਹੀ ਹੈ। ਹੁਣ ਦੀਪਿਕਾ ਪਾਦੂਕੋਣ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ਅਤੇ ਉਹ ਇਸ ਵੀਡੀਓ 'ਤੇ ਲਾਈਕ ਬਟਨ ਦਬਾ ਰਹੇ ਹਨ। ਕਈ ਪ੍ਰਸ਼ੰਸਕਾਂ ਨੇ ਦੀਪਿਕਾ ਨੂੰ ਬਿਊਟੀ ਕੁਵੀਨ ਦੱਸਿਆ ਹੈ।

ਦੀਪਿਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ 'ਫਾਈਟਰ' ਤੋਂ ਇਲਾਵਾ ਉਹ ਆਪਣੇ ਪੈਨ ਇੰਡੀਆ ਪ੍ਰੋਜੈਕਟ 'ਪ੍ਰੋਜੈਕਟ ਕੇ' ਨੂੰ ਲੈ ਕੇ ਚਰਚਾ 'ਚ ਹੈ। ਇਸ ਨਾਗ ਅਸ਼ਵਿਨ ਫਿਲਮ ਵਿੱਚ ਉਹ ਦੱਖਣ ਦੇ ਸੁਪਰਸਟਾਰ ਪ੍ਰਭਾਸ ਅਤੇ ਸਦੀ ਦੇ ਮੇਗਾਸਟਾਰ ਅਮਿਤਾਭ ਬੱਚਨ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ ਵੀ ਅਗਲੇ ਸਾਲ ਰਿਲੀਜ਼ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.