ਚੰਡੀਗੜ੍ਹ: 'ਕੈਰੀ ਆਨ ਜੱਟਾ 3' ਨੂੰ ਰਿਲੀਜ਼ ਹੋਏ ਪੂਰੇ 13 ਦਿਨ ਹੋ ਗਏ ਹਨ, ਫਿਲਮ ਨੇ ਲਗਾਤਾਰ ਦੇਸ਼ ਅਤੇ ਵਿਦੇਸ਼ ਦੇ ਪ੍ਰਸ਼ੰਸਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ ਹੈ। ਫਿਲਮ ਨੇ ਪਹਿਲੇ ਹਫ਼ਤੇ ਹੀ ਖਰਚ ਕੀਤੇ ਪੈਸੇ ਕਮਾ ਲਏ ਸਨ, ਹੁਣ ਫਿਲਮ ਲਗਾਤਾਰ ਰਿਕਾਰਡ ਤੋੜਣ ਉਤੇ ਲੱਗੀ ਹੋਈ ਹੈ। ਪਹਿਲਾਂ ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ 2' ਪੰਜਾਬੀ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਸੀ, ਹੁਣ ਗਿੱਪੀ ਗਰੇਵਾਲ ਦੀ ਹੀ ਫਿਲਮ 'ਕੈਰੀ ਆਨ ਜੱਟਾ 3' ਪੰਜਾਬੀ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਕਹਿ ਸਕਦੇ ਹਾਂ ਕਿ ਗਿੱਪੀ ਦੀ ਫਿਲਮ ਨੇ ਹੀ ਰਿਕਾਰਡ ਬਣਾਇਆ ਸੀ ਅਤੇ ਹੁਣ ਉਸ ਦੀ ਹੀ ਫਿਲਮ ਨੇ ਰਿਕਾਰਡ ਤੋੜਿਆ ਹੈ।
ਫਿਲਮ ਦਾ ਸਾਰਾ ਕਲੈਕਸ਼ਨ ਜਾਣੋ: 'ਕੈਰੀ ਆਨ ਜੱਟਾ 3' ਨੇ ਪਹਿਲੇ ਦਿਨ ਹਫ਼ਤੇ 32.75 ਕਰੋੜ ਦੀ ਕਮਾਈ ਕੀਤੀ, ਇਸ ਤੋਂ ਬਾਅਦ ਫਿਲਮ ਨੇ ਦੂਜੇ ਵੀਐਂਡ ਉਤੇ ਲਗਭਗ 10 ਕਰੋੜ ਦੀ ਚੰਗੀ ਕਮਾਈ ਕੀਤੀ। ਭਾਵੇਂ ਕਿ ਫਿਲਮ ਪਹਿਲੇ ਹਫ਼ਤੇ ਜਿੰਨੀ ਕਮਾਈ ਨਹੀਂ ਕਰ ਪਾਈ ਪਰ ਫਿਰ ਵੀ ਫਿਲਮ ਦਾ ਕੁੱਲ ਕਲੈਕਸ਼ਨ ਇਥੇ ਹੁਣ 43.50 ਕਰੋੜ ਸਿਰਫ਼ ਭਾਰਤ ਵਿੱਚ ਹੋ ਗਿਆ ਹੈ। ਹੁਣ ਇਥੇ ਜੇਕਰ ਫਿਲਮ ਦੇ 13 ਵੇਂ ਦਿਨ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 13ਵੇਂ ਦਿਨ 1 ਕਰੋੜ ਦੀ ਕਮਾਈ ਕੀਤੀ ਹੈ।
- ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਮੌਤ ਦੀ ਉੱਡੀ ਅਫ਼ਵਾਹ, ਸ਼ਿੰਦਾ ਦੇ ਸਾਥੀ ਕਲਾਕਾਰਾਂ ਨੇ ਕਿਹਾ-ਹਾਲਤ ਨਾਜ਼ੁਕ, ਸਾਹ ਲੈਣ 'ਚ ਆ ਰਹੀ ਦਿੱਕਤ
- ਫਿਲਮ 'ਵਾਸ਼' ਦੁਆਰਾ ਦਰਸ਼ਕਾਂ ਸਨਮੁੱਖ ਹੋਣਗੇ ਨਿਰਦੇਸ਼ਕ ਜਗਮੀਤ ਸਮੁੰਦਰੀ, ਕਈ ਚਰਚਿਤ ਅਤੇ ਇਤਿਹਾਸਿਕ ਫ਼ਿਲਮਾਂ ਦਾ ਕਰ ਚੁੱਕੇ ਨੇ ਨਿਰਦੇਸ਼ਨ
- Punjabi Film Maurh: ਹੁਣ OTT ਉਤੇ ਤੂਫਾਨ ਲਿਆਏਗੀ ਫਿਲਮ 'ਮੌੜ', ਇਸ ਦਿਨ ਹੋਵੇਗੀ ਰਿਲੀਜ਼
ਦੂਜੇ ਪਾਸੇ ਜੇਕਰ ਪੂਰੀ ਦੁਨੀਆਂ ਵਿੱਚ 'ਕੈਰੀ ਆਨ ਜੱਟਾ 3' ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਪੂਰੀ ਦੁਨੀਆਂ ਵਿੱਚ ਫਿਲਮ ਨੇ 87 ਕਰੋੜ ਤੋਂ ਜਿਆਦਾ ਕਮਾਈ ਕਰ ਲਈ ਹੈ। ਜੋ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ, 15 ਕਰੋੜ ਦੇ ਬਜਟ ਉਤੇ ਬਣੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਹਨ, ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਨਾਸਿਰ ਚਿਨਯੋਤੀ, ਬੀ.ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਵੀ ਖਾਸ ਭੂਮਿਕਾਵਾਂ ਵਿੱਚ ਹਨ।
ਵਿਵਾਦ ਦਾ ਵੀ ਕਰਨਾ ਪਿਆ ਸੀ ਸਾਹਮਣਾ: ਇਥੇ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ 'ਕੈਰੀ ਆਨ ਜੱਟਾ 3' ਦੇ ਨਿਰਮਾਤਾਵਾਂ ਨੂੰ ਉਦੋਂ ਝਟਕਾ ਵੀ ਲੱਗਿਆ ਜਦੋਂ ਸ਼ਿਵ ਸੈਨਾ ਹਿੰਦ ਦੀ ਯੁਵਾ ਕਮੇਟੀ ਦੇ ਪ੍ਰਧਾਨ ਇਸ਼ਾਂਤ ਸ਼ਰਮਾ ਅਤੇ ਪੰਜਾਬ ਸ਼ਿਵ ਸੈਨਾ ਦੇ ਚੇਅਰਮੈਨ ਸੁਨੀਲ ਕੁਮਾਰ ਬੰਟੀ ਨੇ ਫਿਲਮ ਦੇ ਇੱਕ ਸੀਨ ਨੂੰ ਧਿਆਨ ਵਿੱਚ ਲਿਆਂਦਾ। ਫਿਲਮ ਦੇ ਇੱਕ ਸੀਨ 'ਤੇ ਇਲਜ਼ਾਮ ਲੱਗੇ ਕਿ ਫਿਲਮ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਹਾਲਾਂਕਿ ਨਕਾਰਾਤਮਕ ਪ੍ਰਚਾਰ ਦਾ ਵੀ ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ 'ਤੇ ਕੋਈ ਅਸਰ ਨਹੀਂ ਪਿਆ ਕਿਉਂਕਿ ਇਸ ਨੇ ਨਿਰੰਤਰ ਦੌੜ ਬਣਾਈ ਰੱਖੀ ਹੈ।