ETV Bharat / entertainment

Carry On Jatta 3: ਪੰਜਾਬੀ ਦੀ ਸਭ ਤੋਂ ਜਿਆਦਾ ਕਮਾਈ ਵਾਲੀ ਫਿਲਮ ਬਣਨ ਤੋਂ ਬਸ ਇੰਨੇ ਕਦਮ ਦੂਰ 'ਕੈਰੀ ਆਨ ਜੱਟਾ 3', 8ਵੇਂ ਦਿਨ ਦਾ ਕਲੈਕਸ਼ਨ ਜਾਣੋ

author img

By

Published : Jul 7, 2023, 10:11 AM IST

ਸੋਨਮ ਬਾਜਵਾ ਅਤੇ ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਆਨ ਜੱਟਾ 3' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣਨ ਦੇ ਰਾਹ 'ਤੇ ਹੈ।

Carry On Jatta 3
Carry On Jatta 3

ਚੰਡੀਗੜ੍ਹ: ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਪੰਜਾਬ ਅਤੇ ਭਾਰਤ ਦੀਆਂ ਕਈ ਥਾਵਾਂ 'ਤੇ ਧੂਮ ਮਚਾ ਰਹੀ ਹੈ। ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਹ ਫਿਲਮ ਬਾਲੀਵੁੱਡ ਫਿਲਮਾਂ ਨੂੰ ਵੀ ਪਛਾੜ ਰਹੀ ਹੈ। ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੇ ਵੀ ਇਸ ਫਿਲਮ ਦੀ ਤਾਰੀਫ ਕੀਤੀ ਹੈ, ਇਸ ਤੋਂ ਪਹਿਲਾਂ ਆਮਿਰ ਖਾਨ ਨੇ ਫਿਲਮ ਦਾ ਪ੍ਰਮੋਸ਼ਨ ਕੀਤਾ ਸੀ। ਇਹ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਰਿਲੀਜ਼ ਦੇ 8 ਦਿਨਾਂ ਦੇ ਅੰਦਰ ਹੀ ਫਿਲਮ ਨੇ ਪੂਰੀ ਦੁਨੀਆਂ ਵਿੱਚ 50 ਕਰੋੜ ਤੋਂ ਜਿਆਦਾ ਦੀ ਕਮਾਈ ਕਰ ਲਈ ਹੈ। ਆਓ ਜਾਣਦੇ ਹਾਂ ਫਿਲਮ ਨੇ ਹੁਣ ਤੱਕ ਕਿੰਨੀ ਕਮਾਈ ਕੀਤੀ ਹੈ।

ਕੈਰੀ ਆਨ ਜੱਟਾ 3 ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਪਹਿਲੇ ਦਿਨ ਤੋਂ ਹੀ ਚੰਗਾ ਕਲੈਕਸ਼ਨ ਕਰ ਰਹੀ ਹੈ। ਫਿਲਮ ਨੇ ਪਹਿਲੇ ਦਿਨ 4.55 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਨੇ ਦੂਜੇ ਦਿਨ 3.85 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਫਿਲਮ ਨੇ ਤੀਜੇ ਦਿਨ 5.10 ਕਰੋੜ ਅਤੇ ਚੌਥੇ ਦਿਨ ਇਸ ਪੰਜਾਬੀ ਫਿਲਮ ਨੇ 6 ਕਰੋੜ ਦਾ ਰਿਕਾਰਡ ਤੋੜ ਕਾਰੋਬਾਰ ਕੀਤਾ। ਦੂਜੇ ਪਾਸੇ ਫਿਲਮ ਦੀ ਕਮਾਈ ਵਿੱਚ ਪੰਜਵੇਂ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਇਸ ਨੇ 2.60 ਕਰੋੜ ਰੁਪਏ ਕਮਾ ਲਏ। ਛੇਵੇਂ ਦਿਨ ਫਿਲਮ ਨੇ 2.2 ਕਰੋੜ ਦੀ ਕਮਾਈ ਕੀਤੀ ਅਤੇ ਸੱਤਵੇਂ ਦਿਨ ਫਿਲਮ ਨੇ 1.95 ਕਰੋੜ ਦੀ ਕਮਾਈ ਕੀਤੀ। ਫਿਲਹਾਲ ਇਹ ਫਿਲਮ ਪੰਜਾਬੀ ਫਿਲਮ ਇੰਡਸਟਰੀ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮ ਵੀ ਬਣ ਗਈ ਹੈ, ਜਦਕਿ ਹੁਣ ਫਿਲਮ ਦੀ ਰਿਲੀਜ਼ ਦੇ ਅੱਠਵੇਂ ਦਿਨ ਦੀ ਕਮਾਈ ਦੇ ਅੰਕੜੇ ਵੀ ਆ ਗਏ ਹਨ।


ਕੈਰੀ ਆਨ ਜੱਟਾ 3 ਨੇ SacNilk ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ ਬਾਕਸ ਆਫਿਸ 'ਤੇ ਹੁਣ ਤੱਕ 1.55 ਕਰੋੜ ਦੀ ਕਮਾਈ ਕੀਤੀ ਹੈ। ਇਸ ਨਾਲ ਭਾਰਤ 'ਚ ਫਿਲਮ ਦੀ ਕਮਾਈ 27.80 ਕਰੋੜ ਰੁਪਏ ਹੋ ਗਈ ਹੈ।

ਫਿਲਮ 'ਕੈਰੀ ਆਨ ਜੱਟਾ 3' ਦਾ ਬਜਟ 10 ਕਰੋੜ ਹੈ ਅਤੇ ਇਸ ਫਿਲਮ ਨੇ ਰਿਲੀਜ਼ ਦੇ 5 ਦਿਨਾਂ ਦੇ ਅੰਦਰ ਹੀ ਆਪਣੀ ਲਾਗਤ ਤੋਂ ਵੱਧ ਵਸੂਲੀ ਕਰ ਲਏ ਹਨ। 'ਕੈਰੀ ਆਨ ਜੱਟਾ 3' ਨੇ ਸਰਗੁਣ ਮਹਿਤਾ ਦੀ ਫਿਲਮ 'ਸੌਂਣਕੇ ਸੌਂਕਣੇ' ਦਾ ਰਿਕਾਰਡ ਵੀ ਤੋੜ ਦਿੱਤਾ ਹੈ। 'ਸੌਂਕਣ ਸੌਂਕਣੇ' ਦਾ ਪਹਿਲੇ ਹਫਤੇ ਦਾ ਕਲੈਕਸ਼ਨ 16.4 ਕਰੋੜ ਰੁਪਏ ਸੀ, ਪਰ 'ਕੈਰੀ ਆਨ ਜੱਟਾ 3' ਨੇ 6 ਦਿਨਾਂ 'ਚ 24 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਲੈਕਸ਼ਨ ਕਰ ਲਿਆ ਹੈ। ਅਜਿਹੇ 'ਚ 'ਕੈਰੀ ਆਨ ਜੱਟਾ 3' ਪੰਜਾਬੀ ਇੰਡਸਟਰੀ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣਨ ਦੇ ਰਾਹ 'ਤੇ ਹੈ। ਫਿਲਮ ਵਿੱਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.