ETV Bharat / entertainment

ਨੇਹਾ ਕੱਕੜ ਦੇ ਗੀਤਾਂ 'ਤੇ ਨੱਚ-ਨੱਚ ਕੇ ਵਿਦਿਆਰਥੀਆਂ ਨੇ ਪਾਈਆਂ ਧੂਮਾਂ

author img

By

Published : Jun 14, 2023, 10:23 AM IST

ਉਤਰਾਖੰਡ ਦੇ ਭੀਮਤਾਲ 'ਚ ਇਕ ਨਿੱਜੀ ਸੰਸਥਾ ਦੇ ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਗੀਤਾਂ 'ਤੇ ਨੱਚ ਨੱਚ ਕੇ ਧੂੰਮਾਂ ਪਾਈਆਂ। ਦੂਜੇ ਪਾਸੇ ਨੇਹਾ ਕੱਕੜ ਨੇ ਦਰਸ਼ਕਾਂ ਦੀ ਬੇਨਤੀ 'ਤੇ ਆਪਣੀ ਐਲਬਮ ਦੇ ਕਈ ਸੁਪਰਹਿੱਟ ਗੀਤ ਵੀ ਗਾਏ।

ਨੇਹਾ ਕੱਕੜ
ਨੇਹਾ ਕੱਕੜ

ਹਲਦਵਾਨੀ (ਉੱਤਰਾਖੰਡ): ਬਾਲੀਵੁੱਡ ਗਾਇਕਾ ਨੇਹਾ ਕੱਕੜ ਦੀ ਸੁਰੀਲੀ ਆਵਾਜ਼ ਨੇ ਵਿਦਿਆਰਥੀਆਂ ਨੂੰ ਮੰਤਰ ਮੁਗਧ ਕਰ ਦਿੱਤਾ। ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਭੀਮਤਾਲ 'ਚ ਇਕ ਨਿੱਜੀ ਸੰਸਥਾ ਵਲੋਂ ਆਯੋਜਿਤ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਜਿੱਥੇ ਵਿਦਿਆਰਥੀ ਨੇਹਾ ਕੱਕੜ ਦੇ ਗੀਤਾਂ 'ਤੇ ਦੇਰ ਰਾਤ ਤੱਕ ਡਾਂਸ ਕਰਦੇ ਨਜ਼ਰ ਆਏ। ਨੇਹਾ ਕੱਕੜ ਨੇ ਆਪਣੇ ਸੁਪਰਹਿੱਟ ਗੀਤ ਨਾਲ ਪ੍ਰੋਗਰਾਮ ਨੂੰ ਉਪਰ ਹੀ ਚੱਕ ਕੇ ਰੱਖਿਆ। ਜਿਵੇਂ ਹੀ ਨੇਹਾ ਨੇ ਕਾਲਾ ਚਸ਼ਮਾ ਗਾਉਣਾ ਸ਼ੁਰੂ ਕੀਤਾ ਤਾਂ ਵਿਦਿਆਰਥੀਆਂ ਨੇ ਵੀ ਤੇਜ਼-ਤੇਜ਼ ਅਤੇ ਖੁਸ਼ੀ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ 'ਕਾਲਾ ਚਸ਼ਮਾ', 'ਕੁੜੀ ਕਰ ਗਈ ਚੂਲ' ਵਰਗੇ ਕਈ ਗੀਤ ਗਾ ਕੇ ਸਰੋਤਿਆਂ ਨੂੰ ਨੱਚਣ ਲਾ ਦਿੱਤਾ।

ਨੇਹਾ ਕੱਕੜ
ਨੇਹਾ ਕੱਕੜ

ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਨਾਲ ਸੈਲਫੀ ਲਈ ਨੌਜਵਾਨ ਅਤੇ ਮੁਟਿਆਰਾਂ ਕਾਫੀ ਉਤਸ਼ਾਹਿਤ ਨਜ਼ਰ ਆਏ। ਨੇਹਾ ਕੱਕੜ ਨੇ ਦਰਸ਼ਕਾਂ ਦੀ ਮੰਗ 'ਤੇ ਆਪਣੀ ਐਲਬਮ ਦੇ ਸੁਪਰਹਿੱਟ ਗੀਤ ਗਾਏ। ਨੇਹਾ ਕੱਕੜ ਦਾ ਰੰਗਾਰੰਗ ਪ੍ਰੋਗਰਾਮ ਦੇਖਣ ਲਈ ਹਲਦਵਾਨੀ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਨਾਲ ਪੁੱਜੇ। ਜਿੱਥੇ ਉਹ ਨੇਹਾ ਕੱਕੜ ਦੀ ਸੁਰੀਲੀ ਆਵਾਜ਼ 'ਤੇ ਦੇਰ ਰਾਤ ਤੱਕ ਡਾਂਸ ਕਰਦੇ ਨਜ਼ਰ ਆਏ। ਸੈਲਫੀ ਲੈਣ ਲਈ ਕੁਝ ਨੌਜਵਾਨ ਮੁੰਡੇ-ਕੁੜੀਆਂ ਸਟੇਜ 'ਤੇ ਪਹੁੰਚੇ, ਜਿੱਥੇ ਨੇਹਾ ਕੱਕੜ ਦੀ ਸੁਰੱਖਿਆ 'ਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਉਥੋਂ ਹਟਾ ਦਿੱਤਾ।

ਨੇਹਾ ਕੱਕੜ
ਨੇਹਾ ਕੱਕੜ

ਨੇਹਾ ਕੱਕੜ ਮੂਲ ਰੂਪ ਤੋਂ ਉੱਤਰਾਖੰਡ ਦੇ ਰਿਸ਼ੀਕੇਸ਼ ਦੀ ਰਹਿਣ ਵਾਲੀ ਹੈ। ਉਸਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਗੀਤ ਗਾਏ ਹਨ। 2006 ਵਿੱਚ ਨੇਹਾ ਕੱਕੜ ਨੇ ਟੈਲੀਵਿਜ਼ਨ ਸ਼ੋਅ "ਇੰਡੀਅਨ ਆਈਡਲ ਸੀਜ਼ਨ 2" ਵਿੱਚ ਹਿੱਸਾ ਲਿਆ। ਨੇਹਾ ਕੱਕੜ ਨੇ ਬਾਲੀਵੁੱਡ 'ਚ ਕਈ ਹਿੱਟ ਗੀਤ ਗਾਏ ਹਨ। ਉਸਨੇ ਕਈ ਤਰ੍ਹਾਂ ਦੇ ਲਾਈਵ ਸ਼ੋਅ ਕੀਤੇ ਹਨ ਅਤੇ ਜਗਰਾਤੇ ਵਿੱਚ ਵੀ ਗਾਇਆ ਹੈ। ਉਹ 1000 ਤੋਂ ਵੱਧ ਲਾਈਵ ਸ਼ੋਅ ਕਰ ਚੁੱਕੇ ਹਨ। ਨੇਹਾ ਕੱਕੜ ਨੂੰ ਕਈ ਫਿਲਮਫੇਅਰ ਅਵਾਰਡ ਮਿਲ ਚੁੱਕੇ ਹਨ ਅਤੇ ਉਸ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ਵਿੱਚ ਗਿਣਿਆ ਜਾਂਦਾ ਹੈ। 2015 ਵਿੱਚ ਉਸਨੂੰ ਬਾਲੀਵੁੱਡ ਹੰਗਾਮਾ ਸੁਪਰਸ ਚੁਆਇਸ ਮਿਊਜ਼ਿਕ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਗਾਇਕਾ ਨੂੰ ਇੰਸਟਾਗ੍ਰਾਮ ਉਤੇ ਕਈ ਮਿਲੀਅਨ ਲੋਕ ਪਸੰਦ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.