ਚੰਡੀਗੜ੍ਹ: ਰੈਪਰ ਬਾਦਸ਼ਾਹ ਦੇ ਪ੍ਰਸ਼ੰਸਕ ਪਿਛਲੇ ਕੁਝ ਸਮੇਂ ਤੋਂ ਕਾਫੀ ਖੁਸ਼ ਸਨ ਕਿਉਂਕਿ ਖਬਰਾਂ ਆ ਰਹੀਆਂ ਸਨ ਕਿ ਉਹ ਜਲਦ ਹੀ ਆਪਣੀ ਪ੍ਰੇਮਿਕਾ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨਾਲ ਵਿਆਹ ਕਰਨ ਜਾ ਰਹੇ ਹਨ। ਇਹ ਖਬਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਬਾਦਸ਼ਾਹ ਨੂੰ ਵਧਾਈ ਦੇਣ ਵਾਲਿਆਂ ਦੀ ਲਾਈਨ ਲੱਗ ਗਈ। ਲੋਕਾਂ ਨੇ ਦੋਹਾਂ ਦੀਆਂ ਤਸਵੀਰਾਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਿਆਹ ਦੀ ਤਰੀਕ ਪੁੱਛਣੀ ਸ਼ੁਰੂ ਕਰ ਦਿੱਤੀ। ਪਰ ਹੁਣ ਬਾਦਸ਼ਾਹ ਨੇ ਖੁਦ ਇਨ੍ਹਾਂ ਖਬਰਾਂ 'ਤੇ ਚੁੱਪੀ ਤੋੜੀ ਹੈ ਅਤੇ ਸੱਚਾਈ ਦੱਸ ਦਿੱਤੀ ਹੈ।
ਦਰਅਸਲ ਬਾਦਸ਼ਾਹ ਨੇ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਉਹ ਅਤੇ ਉਸਦੀ ਪ੍ਰੇਮਿਕਾ ਈਸ਼ਾ ਰਿਖੀ ਵਿਆਹ ਕਰ ਰਹੇ ਹਨ। ਬਾਦਸ਼ਾਹ ਦੇ ਵਿਆਹ ਦੀ ਖਬਰ ਇੰਟਰਨੈੱਟ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਸੀ ਅਤੇ ਇਸ ਨੇ ਸੋਸ਼ਲ ਮੀਡੀਆ 'ਤੇ ਵੀ ਤੂਫਾਨ ਲਿਆ ਦਿੱਤਾ ਸੀ। ਰੈਪਰ ਨੇ ਇੰਸਟਾਗ੍ਰਾਮ 'ਤੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਰੈਪਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕਿਹਾ ਕਿ ਉਹ ਮੀਡੀਆ ਆਊਟਲੈਟਸ ਦਾ ਸਨਮਾਨ ਕਰਦਾ ਹੈ ਪਰ ਉਸ ਦੇ ਕਥਿਤ ਵਿਆਹ ਬਾਰੇ ਅਫਵਾਹਾਂ "ਬਹੁਤ ਲੰਗੜੀ" ਹੈ। ਉਸ ਨੇ ਵਿਆਹ ਦੀਆਂ ਅਫਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ।
ਕਿਹਾ ਜਾ ਰਿਹਾ ਸੀ ਕਿ ਬਾਦਸ਼ਾਹ ਜਿਸਦਾ ਅਸਲ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਲੰਬੇ ਸਮੇਂ ਤੋਂ ਈਸ਼ਾ ਰਿਖੀ ਨੂੰ ਡੇਟ ਕਰ ਰਹੇ ਹਨ। ਬਾਦਸ਼ਾਹ ਦੀ ਮੁਲਾਕਾਤ ਈਸ਼ਾ ਰਿਖੀ ਨਾਲ ਕਾਮਨ ਫ੍ਰੈਂਡ ਦੀ ਪਾਰਟੀ 'ਚ ਹੋਈ ਸੀ ਅਤੇ ਫਿਰ ਖਬਰ ਆਈ ਕਿ ਇਹ ਜੋੜਾ ਇਸ ਮਹੀਨੇ ਉੱਤਰੀ ਭਾਰਤ ਦੇ ਇੱਕ ਗੁਰਦੁਆਰੇ ਵਿੱਚ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਵਿੱਚ ਨਜ਼ਦੀਕੀ ਪਰਿਵਾਰਕ ਮੈਂਬਰ ਅਤੇ ਦੋਸਤ ਸ਼ਾਮਲ ਹੋਣਗੇ। ਹਾਲਾਂਕਿ ਨਾ ਤਾਂ ਬਾਦਸ਼ਾਹ ਅਤੇ ਨਾ ਹੀ ਰਿਖੀ ਨੇ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਪਰ ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ।
ਬਾਦਸ਼ਾਹ ਨੇ 2012 ਵਿੱਚ ਜੈਸਮੀਨ ਮਸੀਹ ਨਾਲ ਵਿਆਹ ਕੀਤਾ ਅਤੇ 2017 ਵਿੱਚ ਇਹ ਜੋੜਾ ਆਪਣੀ ਧੀ ਜੈਸਮੀ ਗ੍ਰੇਸ ਮਸੀਹ ਸਿੰਘ ਦੇ ਮਾਤਾ-ਪਿਤਾ ਬਣ ਗਿਆ। ਹਾਲਾਂਕਿ ਉਹ 2020 ਵਿੱਚ ਵੱਖ ਹੋ ਗਏ ਸਨ।
ਇਥੇ ਬਾਦਸ਼ਾਹ ਦੇ ਵਰਕਫੰਟ ਦੀ ਗੱਲ ਕਰੀਏ ਉਹ ਆਪਣੇ ਆਉਣ ਵਾਲੇ ਸਿੰਗਲ 'ਸਬ ਗਜਬ' ਲਈ ਇਲਿਆਨਾ ਡੀ'ਕਰੂਜ਼ ਨਾਲ ਜੋੜੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਗੀਤ 12 ਅਪ੍ਰੈਲ 2023 ਨੂੰ ਉਪਲਬਧ ਹੋਵੇਗਾ। ਰੈਪਰ 'ਗਰਮੀ', 'ਡੀਜੇ ਵਾਲੇ ਬਾਬੂ', 'ਲੈਟਸ ਨਾਚੋ', 'ਬੈਡ ਬੁਆਏ' ਅਤੇ 'ਪਾਗਲ' ਵਰਗੇ ਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ:Kali Jotta Collection: ਪੰਜਾਬੀ ਦੀਆਂ ਪਹਿਲੀਆਂ 10 ਹਿੱਟ ਫਿਲਮਾਂ 'ਚ ਸ਼ਾਮਿਲ ਹੋਈ 'ਕਲੀ ਜੋਟਾ', ਹੁਣ ਤੱਕ ਕੀਤੀ ਇੰਨੀ ਕਮਾਈ