ETV Bharat / entertainment

PM Modi Biopic: ਪੀਐੱਮ ਮੋਦੀ ਬਣਨ ਸਕਦੇ ਨੇ ਅਮਿਤਾਬ ਬੱਚਨ? ਪ੍ਰਧਾਨਮੰਤਰੀ ਦੀ ਬਾਇਓਪਿਕ ਬਣਨ ਦੀ ਹੋ ਰਹੀ ਹੈ ਤਿਆਰੀ

author img

By

Published : Jul 21, 2023, 12:43 PM IST

MODI IN A BIOPIC
MODI IN A BIOPIC

ਸਾਲ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਸਿਆਸੀ-ਬਾਲੀਵੁੱਡ ਗਲਿਆਰੇ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪੀਐੱਮ ਮੋਦੀ 'ਤੇ ਬਾਇਓਪਿਕ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਪੀਐੱਮ ਮੋਦੀ ਦਾ ਕਿਰਦਾਰ ਨਿਭਾ ਸਕਦੇ ਹਨ।

ਮੁੰਬਈ: ਬੀ-ਟਾਊਨ ਤੋਂ ਇੱਕ ਧਮਾਕੇਦਾਰ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ 'ਤੇ ਕੰਮ ਚੱਲ ਰਿਹਾ ਹੈ। ਪੀਐਮ ਮੋਦੀ ਦੀ ਬਾਇਓਪਿਕ ਨੂੰ ਕੋਈ ਹੋਰ ਨਹੀਂ ਬਲਕਿ ਅਕਸ਼ੈ ਕੁਮਾਰ ਅਤੇ ਭੂਮੀ ਪੇਡਨੇਕਰ ਸਟਾਰਰ ਫਿਲਮ 'ਟਾਇਲਟ ਏਕ-ਪ੍ਰੇਮ ਕਥਾ' ਦੇ ਨਿਰਮਾਤਾ ਬਣਾ ਰਹੇ ਹਨ। ਪੀਐਮ ਮੋਦੀ ਦੀ ਬਾਇਓਪਿਕ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਸਦੀ ਦੇ ਮੇਗਾਸਟਾਰ ਅਮਿਤਾਭ ਬੱਚਨ ਪੀਐਮ ਮੋਦੀ ਦੀ ਭੂਮਿਕਾ ਨਿਭਾ ਸਕਦੇ ਹਨ। ਆਓ ਜਾਣਦੇ ਹਾਂ ਕੀ ਤਿਆਰੀਆਂ ਚੱਲ ਰਹੀਆਂ ਹਨ।

ਮਸ਼ਹੂਰ ਫਿਲਮ ਨਿਰਮਾਤਾ ਪ੍ਰੇਰਨਾ ਅਰੋੜਾ ਦੇਸ਼ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਲਈ ਵੱਡੀ ਯੋਜਨਾ ਤਿਆਰ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਪੀਐਮ ਮੋਦੀ ਦੀ ਬਾਇਓਪਿਕ ਵਿੱਚ ਮੇਗਾਸਟਾਰ ਅਮਿਤਾਭ ਬੱਚਨ ਨੂੰ ਪੀਐਮ ਮੋਦੀ ਦੇ ਰੂਪ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਪ੍ਰੇਰਨਾ ਪੀਐਮ ਮੋਦੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਨ੍ਹਾਂ ਦੀ ਬਾਇਓਪਿਕ 'ਤੇ ਕੰਮ ਕਰ ਰਹੀ ਹੈ। ਨਿਰਮਾਤਾ ਦਾ ਕਹਿਣਾ ਹੈ ਕਿ ਅਮਿਤਾਭ ਬੱਚਨ ਤੋਂ ਬਿਹਤਰ ਪ੍ਰਧਾਨ ਮੰਤਰੀ ਮੋਦੀ ਦਾ ਰੋਲ ਕੋਈ ਹੋਰ ਨਹੀਂ ਨਿਭਾਅ ਸਕਦਾ।


ਪੀਐਮ ਮੋਦੀ ਦੀ ਬਾਇਓਪਿਕ ਵਿੱਚ ਹੋਵੇਗਾ ਉਨ੍ਹਾਂ ਦਾ ਜ਼ਿਕਰ: ਰਿਪੋਰਟਾਂ ਦੀ ਮੰਨੀਏ ਤਾਂ ਪੀਐਮ ਮੋਦੀ ਦੀ ਬਾਇਓਪਿਕ ਵਿੱਚ ਨਰਿੰਦਰ ਮੋਦੀ ਦੇ ਜੀਵਨ ਨਾਲ ਜੁੜੇ ਕਈ ਪਹਿਲੂਆਂ ਨੂੰ ਉਜਾਗਰ ਕੀਤਾ ਜਾਵੇਗਾ। ਇਸ ਵਿੱਚ ਪੀਐਮ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਕਰੀਅਰ, ਉਨ੍ਹਾਂ ਦੀ ਵਿਦੇਸ਼ ਨੀਤੀ ਅਤੇ ਆਰਥਿਕ ਵਿਕਾਸ ਨੂੰ ਵੀ ਦਿਖਾਇਆ ਜਾਵੇਗਾ। ਇੰਨਾ ਹੀ ਨਹੀਂ ਕੋਵਿਡ-19 ਕਾਰਨ ਦੇਸ਼ ਅਤੇ ਦੁਨੀਆ 'ਚ ਲੌਕਡਾਊਨ 'ਚ ਉਨ੍ਹਾਂ ਦੀ ਭੂਮਿਕਾ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਪੀਐਮ ਮੋਦੀ ਦੀ ਬਾਇਓਪਿਕ ਪਹਿਲਾਂ ਵੀ ਬਣੀ ਹੈ, ਜਿਸ ਵਿੱਚ ਪੀਐਮ ਮੋਦੀ ਦਾ ਰੋਲ ਐਕਟਰ ਵਿਵੇਕ ਓਬਰਾਏ ਨੇ ਨਿਭਾਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.