ਕ੍ਰਿਕਟ ਪ੍ਰਸ਼ੰਸਕਾਂ ਨੇ ਅਮਿਤਾਭ ਬੱਚਨ ਨੂੰ ਵਿਸ਼ਵ ਕੱਪ ਫਾਈਨਲ ਨਾ ਦੇਖਣ ਦੀ ਦਿੱਤੀ ਚਿਤਾਵਨੀ, ਜਾਣੋ ਕਾਰਨ
Published: Nov 16, 2023, 11:00 AM

ਕ੍ਰਿਕਟ ਪ੍ਰਸ਼ੰਸਕਾਂ ਨੇ ਅਮਿਤਾਭ ਬੱਚਨ ਨੂੰ ਵਿਸ਼ਵ ਕੱਪ ਫਾਈਨਲ ਨਾ ਦੇਖਣ ਦੀ ਦਿੱਤੀ ਚਿਤਾਵਨੀ, ਜਾਣੋ ਕਾਰਨ
Published: Nov 16, 2023, 11:00 AM
Amitabh Bachchan On India Vs NZ Match: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਨਿਊਜ਼ੀਲੈਂਡ ਖਿਲਾਫ਼ ਸੈਮੀਫਾਈਨਲ 'ਚ ਅਜਿਹਾ ਕੰਮ ਕੀਤਾ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਨੂੰ ਫਾਈਨਲ ਮੈਚ ਨਾ ਦੇਖਣ ਦੀ ਅਪੀਲ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਉਨ੍ਹਾਂ ਨੂੰ ਚਿਤਾਵਨੀ ਵੀ ਦੇ ਰਹੇ ਹਨ।
ਹੈਦਰਾਬਾਦ: ਟੀਮ ਇੰਡੀਆ ਭਾਰਤ ਦਾ ਸੁਪਨਾ ਪੂਰਾ ਕਰਨ ਤੋਂ ਇੱਕ ਕਦਮ ਦੂਰ ਹੈ। ਟੀਮ ਇੰਡੀਆ ਨੇ ਕ੍ਰਿਕਟ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਦੀ ਪੌੜੀ ਪਾਰ ਕਰਕੇ ਫਾਈਨਲ ਲਈ ਟਿਕਟ ਹਾਸਲ ਕਰ ਲਈ ਹੈ। ਭਾਰਤ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾਇਆ। ਭਾਰਤ ਦੇ ਫਾਈਨਲ 'ਚ ਪਹੁੰਚਣ 'ਤੇ ਪੂਰਾ ਦੇਸ਼ ਵਧਾਈਆਂ ਦੇ ਰਿਹਾ ਹੈ। ਇੱਥੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਟੀਮ ਇੰਡੀਆ ਨੂੰ ਉਸ ਦੀ ਵੱਡੀ ਜਿੱਤ 'ਤੇ ਵਧਾਈ ਨਹੀਂ ਦਿੱਤੀ ਪਰ ਉਨ੍ਹਾਂ ਦੀ ਐਕਸ ਪੋਸਟ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਖੁਸ਼ ਹਨ।
ਜੀ ਹਾਂ...ਜਿਵੇਂ ਹੀ ਟੀਮ ਇੰਡੀਆ ਨੇ ਰੋਮਾਂਚਕ ਸੈਮੀਫਾਈਨਲ ਮੈਚ ਜਿੱਤਿਆ, ਅਮਿਤਾਭ ਬੱਚਨ ਨੇ ਆਪਣੀ ਐਕਸ ਪੋਸਟ 'ਤੇ ਲਿਖਿਆ, 'ਜਦੋਂ ਮੈਂ ਮੈਚ ਨਹੀਂ ਦੇਖਦਾ...ਤਦ ਅਸੀਂ ਜਿੱਤ ਜਾਂਦੇ ਹਾਂ'। ਹੁਣ ਅਮਿਤਾਭ ਬੱਚਨ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਯੂਜ਼ਰਸ ਹੁਣ ਅਮਿਤਾਭ ਬੱਚਨ ਨੂੰ ਚਿਤਾਵਨੀ ਦੇ ਰਹੇ ਹਨ।
-
T 4831 - when i don't watch we WIN !
— Amitabh Bachchan (@SrBachchan) November 15, 2023
- 50th Wedding Anniversary: ਅਮਿਤਾਭ-ਜਯਾ ਦੇ ਵਿਆਹ ਨੂੰ ਪੂਰੇ ਹੋਏ 50 ਸਾਲ, ਬੇਟੀ-ਦੋਹਤੀ ਨੇ ਦਿੱਤੀਆਂ ਵਧਾਈਆਂ
- Amitabh Bachchan Tweet: ਇੰਡੀਆ 'ਤੇ ਛਿੜੀ ਬਹਿਸ ਵਿਚਕਾਰ ਅਮਿਤਾਭ ਬੱਚਨ ਨੇ ਕੀਤਾ ਟਵੀਟ, ਲਿਖਿਆ- 'ਭਾਰਤ ਮਾਤਾ ਕੀ ਜੈ'
- Amitabh Bachchan Birthday: ਆਪਣੇ 81ਵੇਂ ਜਨਮਦਿਨ ਦਾ ਜਸ਼ਨ ਮਨਾ ਰਹੇ ਨੇ ਅਮਿਤਾਭ ਬੱਚਨ, ਇਨ੍ਹਾਂ ਪ੍ਰਸਿੱਧ ਸੰਵਾਦਾਂ ਨੇ ਬਣਾਇਆ ਹੈ ਉਨ੍ਹਾਂ ਨੂੰ 'ਸਦੀ ਦਾ ਮਹਾਨਾਇਕ'
ਬਿੱਗ ਬੀ ਨੂੰ ਮਿਲੀ ਚਿਤਾਵਨੀ: ਹੁਣ ਸੋਸ਼ਲ ਮੀਡੀਆ 'ਤੇ ਬਿੱਗ ਬੀ ਦੀ ਇਸ ਐਕਸ ਪੋਸਟ 'ਤੇ ਲੋਕ ਹੱਥ ਜੋੜ ਕੇ ਉਨ੍ਹਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਫਾਈਨਲ ਮੈਚ 'ਚ ਵੀ ਅਜਿਹਾ ਹੀ ਕਰਨ, ਜਿਸ ਤਰ੍ਹਾਂ ਉਸ ਨੇ ਸੈਮੀਫਾਈਨਲ 'ਚ ਕੀਤਾ ਸੀ। ਇੱਕ ਯੂਜ਼ਰ ਨੇ ਲਿਖਿਆ, 'ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਫਾਈਨਲ ਮੈਚ ਵੀ ਨਾ ਦੇਖੋ। ਇੱਕ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਹੈ, 'ਚੰਗਾ ਹੋਵੇਗਾ ਜੇਕਰ ਤੁਸੀਂ ਟੀਮ ਇੰਡੀਆ ਦਾ ਫਾਈਨਲ ਮੈਚ ਨਾ ਦੇਖੋ।' ਇੱਕ ਪ੍ਰਸ਼ੰਸਕ ਨੇ ਲਿਖਿਆ, 'ਸਰ, ਤੁਹਾਨੂੰ ਐਤਵਾਰ ਨੂੰ ਵੀ ਇਹੀ ਚਾਲ ਅਪਣਾਉਣੀ ਚਾਹੀਦੀ ਹੈ।' ਇੱਕ ਨੇ ਲਿਖਿਆ ਹੈ, 'ਹੁਣ ਮੈਨੂੰ ਪਤਾ ਹੈ ਕਿ ਤੁਸੀਂ ਰੇਖਾ ਨੂੰ ਕਿਉਂ ਗੁਆ ਦਿੱਤਾ...ਕਿਉਂਕਿ ਤੁਸੀਂ ਉਸ ਨੂੰ ਹਰ ਸਮੇਂ ਦੇਖਦੇ ਸੀ।'
ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਇਨ੍ਹੀਂ ਦਿਨੀਂ ਮਸ਼ਹੂਰ ਟੀਵੀ ਕੁਇਜ਼ ਸ਼ੋਅ 'ਕੌਣ ਬਣੇਗਾ ਕਰੋੜਪਤੀ' ਨੂੰ ਹੋਸਟ ਕਰ ਰਹੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਗਣਪਤ' 'ਚ ਟਾਈਗਰ ਸ਼ਰਾਫ ਦੇ ਪਿਤਾ ਦੀ ਭੂਮਿਕਾ 'ਚ ਨਜ਼ਰ ਆਏ ਸਨ। ਫਿਲਮ ਨੂੰ ਚੰਗਾ ਹੁੰਗਾਰਾ ਨਹੀਂ ਮਿਲਿਆ। ਅਮਿਤਾਭ ਜਲਦ ਹੀ ਦੀਪਿਕਾ ਪਾਦੂਕੋਣ ਅਤੇ ਪ੍ਰਭਾਸ ਨਾਲ ਫਿਲਮ 'ਕਲਕੀ 2898' 'ਚ ਨਜ਼ਰ ਆਉਣਗੇ।
