ETV Bharat / entertainment

Jagjeet Sandhu: ਅਦਾਕਾਰ ਜਗਜੀਤ ਸੰਧੂ ਨੇ ਖਰੀਦਿਆ ਨਵਾਂ ਟਰੈਕਟਰ, ਸਾਂਝੀ ਕੀਤੀ ਫੋਟੋ

author img

By ETV Bharat Entertainment Team

Published : Nov 7, 2023, 2:54 PM IST

Jagjeet Sandhu Bought New Tractor: ਹਾਲ ਹੀ ਵਿੱਚ ਅਦਾਕਾਰ ਜਗਜੀਤ ਸੰਧੂ ਨੇ ਇੰਸਟਾਗ੍ਰਾਮ 'ਤੇ ਸਟੋਰੀ ਸਾਂਝੀ ਕਰਕੇ ਦੱਸਿਆ ਕਿ ਉਸ ਨੇ ਦੀਵਾਲੀ ਤੋਂ ਪਹਿਲਾਂ ਇੱਕ ਟਰੈਕਟਰ ਖਰੀਦਿਆ ਹੈ।

Jagjeet Sandhu
Jagjeet Sandhu

ਚੰਡੀਗੜ੍ਹ: ਪੰਜਾਬੀ ਫਿਲਮ 'ਰੁਪਿੰਦਰ ਗਾਂਧੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲਾ ਅਦਾਕਾਰ ਜਗਜੀਤ ਸੰਧੂ ਇੰਡਸਟਰੀ ਦੇ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਬਹੁਮੁਖੀ ਕਲਾਕਾਰਾਂ ਵਿੱਚੋਂ ਇੱਕ ਹੈ। ਅਦਾਕਾਰੀ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕਰਦੇ ਹੋਏ ਅਦਾਕਾਰ ਕਈ ਬਾਲੀਵੁੱਡ ਪ੍ਰੋਜੈਕਟਾਂ ਦਾ ਹਿੱਸਾ ਵੀ ਰਿਹਾ ਹੈ। ਆਪਣੀ ਮਿਹਨਤ ਦੇ ਚੱਲਦਿਆਂ ਉਸਨੇ ਆਪਣਾ ਨਾਮ ਬਣਾਇਆ ਹੈ। ਅੱਜ ਪੰਜਾਬ ਦਾ ਬੱਚਾ-ਬੱਚਾ ਜਗਜੀਤ ਸੰਧੂ ਅਤੇ ਉਸ ਦੀ ਅਦਾਕਾਰੀ ਤੋਂ ਜਾਣੂੰ ਹੈ।

ਇਸੇ ਤਰ੍ਹਾਂ ਹਾਲ ਹੀ ਵਿੱਚ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਉਸ ਨੇ ਨਵਾਂ ਟਰੈਕਟਰ ਖਰੀਦਿਆ ਹੈ। 'ਸੁਫ਼ਨਾ' ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ (Jagjeet Sandhu Bought New Tractor) 'ਤੇ ਨਵੇਂ ਟਰੈਕਟਰ ਦੀ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ਨੂੰ ਹਾਰਾਂ ਨਾਲ ਸਜਾਇਆ ਹੋਇਆ ਹੈ। ਫੋਟੋ 'ਚ 'ਪਾਤਾਲ ਲੋਕ' ਅਦਾਕਾਰ ਆਪਣੇ ਦੋਸਤ ਨਾਲ ਟਰੈਕਟਰ 'ਤੇ ਬੈਠਾ ਨਜ਼ਰ ਆ ਰਿਹਾ ਹੈ।

ਅਦਾਕਾਰ ਬਾਰੇ ਹੋਰ ਗੱਲ ਕਰੀਏ ਤਾਂ ਜਗਜੀਤ ਸੰਧੂ ਨੇ (Jagjeet Sandhu Bought New Tractor) ਆਪਣੇ ਕਰੀਅਰ ਦੀ ਸ਼ੁਰੂਆਤ 2015 ਵਿੱਚ ਆਈ ਫਿਲਮ 'ਰੁਪਿੰਦਰ ਗਾਂਧੀ' ਨਾਲ ਕੀਤੀ ਸੀ, ਇਸ ਤੋਂ ਪਹਿਲਾਂ ਅਦਾਕਾਰ ਬਹੁਤ ਸਾਰੇ ਨਾਟਕ ਵੱਖ-ਵੱਖ ਸਟੇਜਾਂ ਉਤੇ ਪੇਸ਼ ਕਰ ਚੁੱਕੇ ਸਨ, ਕਹਿਣ ਦਾ ਭਾਵ ਹੈ ਕਿ ਅਦਾਕਾਰ ਇੱਕ ਚੰਗਾ ਥੀਏਟਰ ਕਲਾਕਾਰ ਹੈ।

ਜਗਜੀਤ ਸੰਧੂ ਦੀ ਸਟੋਰੀ
ਜਗਜੀਤ ਸੰਧੂ ਦੀ ਸਟੋਰੀ

'ਰੁਪਿੰਦਰ ਗਾਂਧੀ' ਤੋਂ ਬਾਅਦ ਸੰਧੂ ਨੇ 'ਡਾਕੂਆਂ ਦਾ ਮੁੰਡਾ' ਵਿੱਚ ਭੋਲਾ ਦਾ ਕਿਰਦਾਰ ਨਿਭਾ ਕੇ ਸਭ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਸੰਧੂ ਨੇ ਕੋਰੋਨਾ ਕਾਲ ਵਿੱਚ ਰਿਲੀਜ਼ ਹੋਈ 'ਸੁਫ਼ਨਾ' ਫਿਲਮ ਵਿੱਚ ਐਮੀ ਵਿਰਕ ਨਾਲ ਕਿਰਦਾਰ ਨਿਭਾਇਆ। ਸੰਧੂ ਦਾ ਇਹ ਕਿਰਦਾਰ ਹੁਣ ਤੱਕ ਦਾ ਸਭ ਤੋਂ ਚੰਗਾ ਕਿਰਦਾਰ ਮੰਨਿਆ ਜਾਂਦਾ ਹੈ।

ਪੰਜਾਬ ਦੇ ਜ਼ਿਲ੍ਹੇ ਫਤਿਹਗੜ੍ਹ ਵਿੱਚ ਜਨਮੇ ਅਦਾਕਾਰ ਸੰਧੂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਭਾਰਤੀ ਥੀਏਟਰ ਵਿੱਚ ਐੱਮਏ ਦੀ ਡਿਗਰੀ ਹਾਸਿਲ ਕੀਤੀ ਹੋਈ ਹੈ। 2020 ਵਿੱਚ ਅਦਾਕਾਰ ਦੀ ਇੱਕ ਵੈੱਬ ਸੀਰੀਜ਼ 'ਪਾਤਾਲ ਲੋਕ' ਐਮਾਜ਼ਾਨ ਉਤੇ ਰਿਲੀਜ਼ ਹੋ ਚੁੱਕੀ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਜਗਦੀਪ ਸੰਧੂ ਨੂੰ ਪਿਛਲੀ ਵਾਰ ਫਿਲਮ 'ਤੁਫੰਗ' ਵਿੱਚ ਦੇਖਿਆ ਗਿਆ ਹੈ, ਇਹ ਫਿਲਮ ਹੁਣ OTT ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਦਾਕਾਰ ਕੋਲ ਕਈ ਫਿਲਮਾਂ ਪਾਈਪਲਾਈਨ ਵਿੱਚ ਪਈਆਂ ਹਨ, ਜਿਸ ਵਿੱਚ 'ਭੋਲੇ ਓਏ' ਵੀ ਸ਼ਾਮਿਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.