ETV Bharat / entertainment

Hira Mandi: ਵੈਬ-ਸੀਰੀਜ਼ ‘ਹੀਰਾ ਮੰਡੀ’ ਨਾਲ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਅਦਾਕਾਰ ਫਰਦੀਨ ਖਾਨ, ਪਹਿਲੀ ਵਾਰ ਨੇੈਗੇਟਿਵ ਕਿਰਦਾਰ 'ਚ ਆਉਣਗੇ ਨਜ਼ਰ

author img

By ETV Bharat Punjabi Team

Published : Oct 7, 2023, 12:25 PM IST

Web Series Hira Mandi
Web Series Hira Mandi

Web Series Hira Mandi: ਅਦਾਕਾਰ ਫਰਦੀਨ ਖਾਨ ਲੰਬੇ ਸਮੇਂ ਤੋਂ ਬਾਅਦ ਵੈਬ-ਸੀਰੀਜ਼ ‘ਹੀਰਾ ਮੰਡੀ’ ਦੁਆਰਾ ਆਪਣੀ ਇੱਕ ਹੋਰ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

ਫਰੀਦਕੋਟ: ਹਿੰਦੀ ਸਿਨੇਮਾਂ ਦੇ ਸ਼ਾਨਦਾਰ ਅਦਾਕਾਰ ਵਜੋਂ ਪਹਿਚਾਣ ਕਾਇਮ ਕਰ ਚੁੱਕੇ ਅਦਾਕਾਰ ਫਰਦੀਨ ਖਾਨ ਲੰਬੇ ਸਮੇਂ ਦੀ ਚੁੱਪ ਤੋਂ ਬਾਅਦ ਫ਼ਿਲਮੀ ਇੰਡਸਟਰੀ 'ਚ ਇੱਕ ਵਾਰ ਫ਼ਿਰ ਸਰਗਰਮ ਹੁੰਦੇ ਨਜ਼ਰ ਆ ਰਹੇ ਹਨ। ਅਦਾਕਾਰ ਫਰਦੀਨ ਖਾਨ ਆਉਣ ਵਾਲੀ ਅਤੇ ਬਹੁ-ਚਰਚਿਤ ਵੈਬ-ਸੀਰੀਜ਼ ‘ਹੀਰਾ ਮੰਡੀ’ ਦੁਆਰਾ ਆਪਣੀ ਇੱਕ ਹੋਰ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਬਾਲੀਵੁੱਡ ਦੇ ਬੇਹਤਰੀਣ ਅਤੇ ਸਫ਼ਲ ਨਿਰਦੇਸ਼ਕ ਸੰਜ਼ੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਵੈਬ-ਸੀਰੀਜ਼ ਦਾ ਨਿਰਮਾਣ ਓਟੀਟੀ ਪਲੇਟਫ਼ਾਰਮ Netflix ਵੱਲੋਂ ਕੀਤਾ ਜਾ ਰਿਹਾ ਹੈ।

Web Series Hira Mandi
Web Series Hira Mandi

ਵੈਬ-ਸੀਰੀਜ਼ ‘ਹੀਰਾ ਮੰਡੀ’ 'ਚ ਇਹ ਸਿਤਾਰੇ ਆਉਣਗੇ ਨਜ਼ਰ: ਇਸ ਵੈਬ-ਸੀਰੀਜ਼ ਦੀ ਸਟਾਰ ਕਾਸਟ ਵਿੱਚ ਸੋਨਾਕਸ਼ੀ ਸਿਨਹਾ, ਸ਼ਰਮਨ ਸਹਿਗਲ, ਸੰਜੀਦਾ ਸ਼ੇਖ, ਅਦਿੱਤੀ ਰਾਓ ਹੈਦਰੀ, ਮਨੀਸ਼ਾ ਕੋਇਰਾਲਾ, ਰਿਚਾ ਚੱਢਾ ਆਦਿ ਸ਼ਾਮਿਲ ਹਨ। ਲਹਿੰਦੇ ਪੰਜਾਬ ਦੇ ਇੱਕ ਅਹਿਮ ਬੈਕਡਰਾਪ 'ਤੇ ਅਧਾਰਿਤ ਇਸ ਫ਼ਿਲਮ ਦੀ ਸ਼ੂਟਿੰਗ ਇੰਨ੍ਹੀ ਦਿਨ੍ਹੀ ਉੱਤਰ ਪ੍ਰਦੇਸ਼ ਦੇ ਲਖਨਊ ਹਿੱਸਿਆ ਵਿਚ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ। ਇਸ ਵੈਬ-ਸੀਰੀਜ਼ ਦੇ ਜਿਆਦਾਤਰ ਦ੍ਰਿਸ਼ ਪੁਰਾਤਨ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਨਵਾਬੀ ਹਵੇਲੀਆਂ ਵਿਖੇ ਫ਼ਿਲਮਾਏ ਹੋਏ ਹਨ।

ਅਦਾਕਾਰ ਫਰਦੀਨ ਖਾਨ ਪਹਿਲੀ ਵਾਰ ਨਿਭਾਉਣਗੇ ਨੈਗੇਟਿਵ ਕਿਰਦਾਰ: ਇਸ ਫ਼ਿਲਮ ਵਿੱਚ ਆਪਣੀ ਭੂਮਿਕਾ ਅਤੇ ਸਿਨੇਮਾਂ ਖੇਤਰ ਵਿਚ ਆਪਣੀ ਸ਼ਾਨਦਾਰ ਵਾਪਸੀ ਨੂੰ ਲੈ ਕੇ ਅਦਾਕਾਰ ਫਰਦੀਨ ਖਾਨ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਨੇ ਕਿਹਾ ਕਿ ਉਨਾਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਸੰਜ਼ੇ ਲੀਲਾ ਭੰਸਾਲੀ ਜਿਹੇ ਫ਼ਿਲਮਕਾਰ ਵੱਲੋਂ ਉਨਾਂ ਨੂੰ ਇਸ ਵੈਬ-ਸੀਰੀਜ਼ ਲਈ ਚੁਣਿਆ ਗਿਆ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਵੈਬ-ਸੀਰੀਜ਼ 'ਚ ਜਿਸ ਤਰ੍ਹਾਂ ਦਾ ਕਿਰਦਾਰ ਉਹ ਕਰਨ ਜਾ ਰਹੇ ਹਨ, ਇਸ ਤਰ੍ਹਾਂ ਦਾ ਕਿਰਦਾਰ ਉਨਾਂ ਨੇ ਆਪਣੇ ਹੁਣ ਤੱਕ ਦੇ ਕਰਿਅਰ 'ਚ ਪਹਿਲਾ ਕਦੇ ਵੀ ਨਹੀਂ ਕੀਤਾ ਹੈ। ਅਦਾਕਾਰ ਫਰਦੀਨ ਖਾਨ ਇਸ ਵੈਬ-ਸੀਰੀਜ਼ 'ਚ ਵਿਗੜੇ ਹੋਏ ਨਵਾਬਜ਼ਾਦੇ ਦੀ ਨੈਗੇਟਿਵ ਭੂਮਿਕਾ ਨਿਭਾਉਦੇ ਨਜ਼ਰ ਆਉਣਗੇ। ਆਪਣੀ ਨੈਗੇਟਿਵ ਭੂਮਿਕਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਵਿਗੜੇ ਹੋਏ ਨਵਾਬਜ਼ਾਦੇ ਦੀ ਨੈਗੇਟਿਵ ਭੂਮਿਕਾ ਨੂੰ ਅਸਲੀ ਰੂਪ ਦੇਣ ਲਈ ਉਨਾਂ ਨੇ ਕਾਫ਼ੀ ਮਿਹਨਤ ਕੀਤੀ ਹੈ। ਜਿਸਦੇ ਮੱਦੇਨਜ਼ਰ ਉਨਾਂ ਵੱਲੋਂ ਆਪਣੇ ਹਿੱਸੇ ਦੇ ਸ਼ੂਟ ਕਰਨ ਤੋਂ ਪਹਿਲਾ ਕਾਫ਼ੀ ਸਮਾਂ ਰਿਅਲਸਿਟਕ ਥਾਵਾਂ 'ਤੇ ਬਿਤਾਇਆ ਅਤੇ ਕਹਾਣੀ ਸਮੇਂ ਦੀਆਂ ਪਰਸਥਿਤੀਆਂ ਸਬੰਧਤ ਕਾਫ਼ੀ ਖੋਜ ਵੀ ਕੀਤੀ ਹੈ, ਤਾਂਕਿ ਉਨ੍ਹਾਂ ਵੱਲੋ ਨਿਭਾਇਆ ਕਿਰਦਾਰ ਦਰਸ਼ਕਾਂ ਨੂੰ ਪਸੰਦ ਆ ਸਕੇ। ਜਿਕਰਯੋਗ ਹੈ ਕਿ ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਦਾ ਕੇਂਦਰਬਿੰਦੂ ਬਣੀ ਇਹ ਵੈਬਸੀਰੀਜ਼ Netflix ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰੋਜੋਕਟ ਦੇ ਤੌਰ 'ਤੇ ਸਾਹਮਣੇ ਆਉਣ ਜਾ ਰਹੀ ਹੈ। ਇਸ ਲਈ ਬਹੁਤ ਹੀ ਆਲੀਸ਼ਾਨ ਸੈੱਟਸ ਵੀ ਤਿਆਰ ਕਰਵਾਏ ਗਏ ਹਨ, ਤਾਂਕਿ ਪੁਰਾਣੇ ਮਾਹੌਲ ਨੂੰ ਹੁਬਹੂ ਰੂਪ ਵਿੱਚ ਮੁੜ ਦਿਖਾਇਆ ਜਾ ਸਕੇ।


ETV Bharat Logo

Copyright © 2024 Ushodaya Enterprises Pvt. Ltd., All Rights Reserved.