ETV Bharat / entertainment

69th National Film Awards Winners: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ 69ਵੇਂ ਰਾਸ਼ਟਰੀ ਫਿਲਮ ਅਵਾਰਡ ਦੇ ਜੇਤੂਆਂ ਨੇ ਦਿੱਤੇ ਪੋਜ਼, ਖਿੜੇ ਦਿਖੇ ਸਿਤਾਰਿਆਂ ਦੇ ਚਿਹਰੇ

author img

By ETV Bharat Punjabi Team

Published : Oct 18, 2023, 10:40 AM IST

69th National Film Awards Winners
69th National Film Awards Winners

69th National Film Awards: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਜੇਤੂਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸੈਲੇਬਸ ਨੇ ਰਾਸ਼ਟਰਪਤੀ ਨਾਲ ਫੋਟੋ ਸੈਸ਼ਨ ਕੀਤਾ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਇਸਦੀ ਇੱਕ ਝਲਕ...।

ਨਵੀਂ ਦਿੱਲੀ: 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ (69th National Film Awards Winners) ਮੰਗਲਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮੌਜੂਦਗੀ ਵਿੱਚ ਹੋਇਆ। ਰਾਸ਼ਟਰਪਤੀ ਨੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪੁਰਸਕਾਰ ਸਮਾਰੋਹ ਤੋਂ ਬਾਅਦ ਰਾਸ਼ਟਰਪਤੀ ਨਾਲ ਸਾਰੇ ਸਿਤਾਰਿਆਂ ਦਾ ਫੋਟੋ ਸੈਸ਼ਨ ਹੋਇਆ।

ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੇ ਸਰਵੋਤਮ (69th National Film Awards Winners) ਅਦਾਕਾਰਾ ਦਾ ਪੁਰਸਕਾਰ ਜਿੱਤਿਆ, ਜਦਕਿ ਦੱਖਣੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ। ਬਾਲੀਵੁੱਡ ਅਦਾਕਾਰ ਆਰ ਮਾਧਵਨ ਦੁਆਰਾ ਨਿਰਦੇਸ਼ਤ ਫਿਲਮ 'ਰਾਕੇਟਰੀ' ਨੇ ਇਸ ਸਮਾਗਮ ਵਿੱਚ ਚੋਟੀ ਦਾ ਸਨਮਾਨ ਜਿੱਤਿਆ। ਐਸਐਸ ਰਾਜਾਮੌਲੀ ਦੀ 'ਆਰਆਰਆਰ' ਨੇ ਸਮਾਰੋਹ ਵਿੱਚ ਛੇ ਪੁਰਸਕਾਰ ਜਿੱਤੇ। ਉੱਘੀ ਅਦਾਕਾਰਾ ਵਹੀਦਾ ਰਹਿਮਾਨ ਨੂੰ ਵੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

  • President Droupadi Murmu presented 69th National Film Awards in New Delhi. She also conferred Dadasaheb Phalke Lifetime Achievement Award for the year 2021 on Ms Waheeda Rehman.
    The President said that films are the most effective medium to spread awareness and sensitivity.… pic.twitter.com/jzLz8T4qS6

    — President of India (@rashtrapatibhvn) October 17, 2023 " class="align-text-top noRightClick twitterSection" data=" ">

ਸਮਾਰੋਹ ਵਿੱਚ ਭਾਰਤੀ ਫਿਲਮ ਇੰਡਸਟਰੀ (69th National Film Awards Winners) ਦੇ ਕਈ ਮੈਂਬਰ ਮੌਜੂਦ ਸਨ। ਜੇਤੂਆਂ ਨੇ ਨਾ ਸਿਰਫ਼ ਰਾਸ਼ਟਰਪਤੀ ਮੁਰਮੂ ਤੋਂ ਪੁਰਸਕਾਰ ਪ੍ਰਾਪਤ ਕੀਤੇ ਸਗੋਂ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਇੱਥੇ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਅਵਾਰਡ ਦੀ ਜੇਤੂ ਦੇ ਨਾਲ ਸਾਰੇ ਜੇਤੂਆਂ ਦੀ ਇੱਕ ਸਮੂਹ ਫੋਟੋ ਹੈ। ਤਸਵੀਰ 'ਚ ਆਲੀਆ ਦੇ ਪਤੀ ਅਤੇ ਅਦਾਕਾਰ ਰਣਬੀਰ ਕਪੂਰ ਨੂੰ ਵੀ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ।

ਰਾਸ਼ਟਰੀ ਫਿਲਮ ਅਵਾਰਡ ਸਭ ਤੋਂ ਵੱਡੇ ਪੁਰਸਕਾਰਾਂ ਵਿੱਚੋਂ ਇੱਕ ਹੈ, ਜਿਸਦਾ ਐਲਾਨ ਹਰ ਸਾਲ ਦੇਸ਼ ਭਰ ਵਿੱਚ ਸਭ ਤੋਂ ਵਧੀਆ ਫਿਲਮ ਬਣਾਉਣ ਦੀ ਪ੍ਰਤਿਭਾ ਨੂੰ ਸਨਮਾਨਿਤ ਕਰਨ ਲਈ ਕੀਤਾ ਜਾਂਦਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫਿਲਮ ਫੈਸਟੀਵਲ ਡਾਇਰੈਕਟੋਰੇਟ ਦੇ ਅਨੁਰਾਗ ਠਾਕੁਰ ਅਨੁਸਾਰ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਉਦੇਸ਼ 'ਸੁਹਜ ਅਤੇ ਤਕਨੀਕੀ ਉੱਤਮਤਾ ਅਤੇ ਸਮਾਜਿਕ ਪ੍ਰਸੰਗਿਕਤਾ ਵਾਲੀਆਂ ਫਿਲਮਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ।'

ETV Bharat Logo

Copyright © 2024 Ushodaya Enterprises Pvt. Ltd., All Rights Reserved.