ETV Bharat / crime

ਜਲੰਧਰ ਵਿਖੇ ਪੁਲਿਸ ਨੇ ਰੇਡ ਕਰਕੇ ਨਸ਼ਾ ਤਸਕਰ ਗੈਂਗ ਨੂੰ ਕੀਤਾ ਗ੍ਰਿਫ਼ਤਾਰ

author img

By

Published : Dec 15, 2021, 9:25 AM IST

ਜ਼ਿਲ੍ਹਾ ਜਲੰਧਰ ਵਿਖੇ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਫਗਵਾੜਾ ਅਤੇ ਇਸ ਸੁਰਜੀਤ ਸਿੰਘ ਇੰਚਾਰਜ ਸੀ.ਆਈ.ਏ ਕਪੂਰਥਲਾ ਨੇ ਰੇਡ ਮਕਾਨ ਸੰਤੋਖ ਸਿੰਘ ਪਿੰਡ ਭੁਲਾਰਾਈ ਨੂੰ ਕਾਬੂ ਕੀਤਾ ਅਤੇ ਕਈ ਹੋਰ ਦੋਸ਼ੀ ਵੀ ਕਾਬੂ ਕੀਤੇ।

ਜਲੰਧਰ ਵਿਖੇ ਪੁਲਿਸ ਨੇ ਰੇਡ ਕਰਕੇ ਨਸ਼ਾ ਤਸਕਰ ਦੇ ਗੈਂਗ ਨੂੰ ਕੀਤਾ ਗ੍ਰਿਫ਼ਤਾਰ
ਜਲੰਧਰ ਵਿਖੇ ਪੁਲਿਸ ਨੇ ਰੇਡ ਕਰਕੇ ਨਸ਼ਾ ਤਸਕਰ ਦੇ ਗੈਂਗ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ: ਹਰਕਮਲਪ੍ਰੀਤ ਸਿੰਘ ਖੱਖ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਫਗਵਾੜਾ ਅਤੇ ਇੰਸਪੈਕਟਰ ਸੁਰਜੀਤ ਸਿੰਘ ਸੀ.ਆਈ.ਏ ਸਟਾਫ਼ ਕਪੂਰਥਲਾ ਨੇ ਭੁਲਾਰਾਈ ਚੌਂਕ ਨਾਕਾਬੰਦੀ ਕੀਤੀ ਹੋਈ ਸੀ।

ਜਿੱਥੇ ਕਿ ਮੁੱਖ ਅਫ਼ਸਰ ਥਾਣਾ ਨੂੰ ਸੂਚਨਾ ਮਿਲੀ ਸੀ ਕਿ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਭੁਪਿੰਦਰ ਸਿੰਘ ਵਾਸੀ ਭੁਲਾਰਾਈ ਥਾਣਾ ਸਦਰ ਫਗਵਾੜਾ ਵੱਡੇ ਪੱਧਰ 'ਤੇ ਹੈਰੋਇਨ ਅਫੀਮ ਵੇਚਣ(arrests drug smuggler gang) ਦਾ ਧੰਦਾ ਕਰਦਾ ਹੈ ਅਤੇ ਇਸ ਨੇ 5/6 ਨੌਜਵਾਨ ਨਸ਼ਾ ਸਪਲਾਈ ਕਰਨ ਲਈ ਰੱਖੇ ਹੋਏ ਹਨ। ਜੋ ਫਗਵਾੜਾ, ਕਪੂਰਥਲਾ, ਜਲੰਧਰ, ਫਿਲੌਰ, ਨਵਾਂਸ਼ਹਿਰ ਆਦਿ ਏਰੀਆ ਵਿੱਚ ਨਸ਼ਾ ਸਪਲਾਈ ਕਰਦੇ ਹਨ, ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ।

ਜਿਸ 'ਤੇ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਫਗਵਾੜਾ ਅਤੇ ਇਸ ਸੁਰਜੀਤ ਸਿੰਘ ਇੰਚਾਰਜ ਸੀ.ਆਈ.ਏ ਕਪੂਰਥਲਾ ਨੇ ਰੇਡ ਮਕਾਨ ਸੰਤੋਖ ਸਿੰਘ ਪਿੰਡ ਭੁਲਾਰਾਈ ਕੀਤਾ।

ਜਲੰਧਰ ਵਿਖੇ ਪੁਲਿਸ ਨੇ ਰੇਡ ਕਰਕੇ ਨਸ਼ਾ ਤਸਕਰ ਦੇ ਗੈਂਗ ਨੂੰ ਕੀਤਾ ਗ੍ਰਿਫ਼ਤਾਰ
  • ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਭੁਪਿੰਦਰ ਸਿੰਘ ਵਾਸੀ ਭੁੱਲਾਰਾਈ ਥਾਣਾ ਸਦਰ ਫਗਵਾੜਾ
  • ਹਰਵਿੰਦਰ ਸਿੰਘ ਉਰਫ਼ ਬਿੰਦਾ ਪੁੱਤਰ ਮਸਤਾਨ ਸਿੰਘ ਵਾਸੀ ਪਿੰਡ ਵਾਹਦਾ ਥਾਣਾ ਸਦਰ ਫਗਵਾੜਾ
  • ਸਰਬਜੀਤ ਸਿੰਘ ਸਾਬੀ ਪੁੱਤਰ ਸੁਰਜੀਤ ਰਾਮ ਆਧਰਮੀ ਵਾਸੀ ਪਿੰਡ ਮੀਰਪੁਰ ਥਾਣਾ ਸਦਰ ਨਵਾਂਸ਼ਹਿਰ
  • ਬਰਿੰਦਰ ਸਿੰਘ ਉਰਫ਼ ਬਿੱਕੀ ਪੁੱਤਰ ਗੁਰਦਾਵਰ ਸਿੰਘ ਵਾਸੀ ਪਿੰਡ ਪੰਡੋਰੀ ਗੰਗਾ ਸਿੰਘ ਥਾਣਾ ਮੇਹਟੀਆਣਾ ਹੁਸ਼ਿਆਰਪੁਰ
  • ਅਮਨਪ੍ਰੀਤ ਸਿੰਘ ਉਰਫ ਅਮਨ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਅੱਤੇਵਾਲ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ
  • ਸਾਹਿਲ ਪੁੱਤਰ ਲਖਵਿੰਦਰ ਕੁਮਾਰ ਕੋਮ ਰਾਜਪੂਤ ਵਾਸੀ ਪਿੰਡ ਗੰਨਾ ਥਾਣਾ ਫਿਲੋਰ ਜਿਲ੍ਹਾ ਜਲੰਧਰ ਨੂੰ ਲਖਵਿੰਦਰ ਸਿੰਘ ਦੇ ਬਾਬਾ ਸੰਤੋਖ ਸਿੰਘ ਦੇ ਘਰੋਂ ਗ੍ਰਿਫ਼ਤਾਰ ਕੀਤਾ।

ਇਹਨਾਂ ਵਿਚੋਂ ਸਰਬਜੀਤ ਸਿੰਘ ਸਾਬੀ ਪੁੱਤਰ ਸੁਰਜੀਤ ਰਾਮ ਆਧਰਮੀ ਵਾਸੀ ਪਿੰਡ ਮੀਰਪੁਰ ਜੱਟਾ ਥਾਣਾ ਸਦਰ ਨਵਾਂਸ਼ਹਿਰ ਦੇ ਖਿਲਾਫ਼ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਲੁੱਟਾ ਖੋਹਾਂ ਅਤੇ ਨਸ਼ੇ ਦੇ ਕਰੀਬ 8-10 ਮੁਕੱਦਮੇ ਦਰਜ ਹਨ ਅਤੇ ਬਾਕੀ ਦੋਸ਼ੀਆਂ ਦੇ ਰਿਕਾਰਡ ਬਾਰੇ ਪੜਤਾਲ ਕੀਤੀ ਜਾ ਰਹੀ ਹੈ।

ਇਹਨਾਂ ਪਾਸੋ ਹੇਠ ਲਿਖਿਆ ਸਮਾਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਉਪਰੋਕਤ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਨੰਬਰ 126 ਮਿਤੀ 14.12.2021 ਅ/ਧ 18/22-61-85 NDPS ACT, 25-54-59 Arms Act ਥਾਣਾ ਸਦਰ ਫਗਵਾੜਾ ਦਰਜ ਰਜਿਸਟਰ ਕੀਤਾ ਗਿਆ। ਉਪਰੋਕਤ ਦੋਸ਼ੀਆਂ ਨੂੰ ਕੱਲ੍ਹ ਮਿਤੀ 15.12.2021 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

ਦੋਸ਼ੀਆਂ ਤੋਂ ਹੈਰੋਇਨ 330 ਗਰਾਮ, ਅਫੀਮ 400 ਗਰਾਮ, ਡਰੱਗ ਮਨੀ 2,10,000/, ਇੱਕ ਪਿਸਟਲ ਸਮੇਤ ਰੋਦ 10, ਇੱਕ ਇਲੈਕਟਰੋਨਿਕ ਕੰਡਾ, ਇੱਕ ਬਰੀਜਾ ਗੱਡੀ PB-36-J-1972, ਇੱਕ ਬਰਨਾ ਗੱਡੀ PB-10-HC-8907, ਫੋਆਇਲ ਪੇਪਰ ਖਾਲੀ ਲਿਫਾਫੇ ਜਿਸ ਵਿਚ ਹੈਰੋਇਨ, ਅਫੀਮ ਪਾ ਕੇ ਵੇਚਦੇ ਸੀ।

ਇਹ ਵੀ ਪੜ੍ਹੋ: ਚੋਰੀ ਕੀਤੇ ਐਲੂਮੀਨੀਅਮ ਦੇ ਦਰਵਾਜ਼ੇ ਤੇ ਸਿਲੰਡਰ ਸਮੇਤ 1 ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.