ETV Bharat / crime

ਨਾਕਾ ਲਗਾ ਕੇ ਫੜ੍ਹੇ ਗਏ ਟਰੱਕ 'ਚੋਂ 834 ਪੇਟੀਆਂ ਸ਼ਰਾਬ ਬਰਾਮਦ, ਮੁਲਜ਼ਮ ਵੱਲੋਂ ਕੀਤੇ ਗਏ ਹਵਾਈ ਫਾਇਰ

author img

By

Published : Jul 5, 2022, 1:05 PM IST

ਪਠਾਨਕੋਟ ਚ ਪੁਲਿਸ ਨੇ 834 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਮੌਕੇ ਪੁਲਿਸ ਨੇ ਇੱਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

truck of 834 cases of liquor seized by Excise Department accused fired in the air
ਨਾਕਾ ਲਗਾ ਕੇ ਫੜ੍ਹੇ ਗਏ ਟਰੱਕ 'ਚੋਂ 834 ਪੇਟੀਆਂ ਸ਼ਰਾਬ ਬਰਾਮਦ

ਪਠਾਨਕੋਟ: ਆਬਕਾਰੀ ਵਿਭਾਗ ਨੇ ਪਟੇਲ ਚੌਕ 'ਤੇ ਨਾਕਾ ਲਗਾ ਕੇ ਸ਼ਰਾਬ ਨਾਲ ਭਰਿਆ ਟਰੱਕ ਫੜ੍ਹਿਆ ਹੈ, ਜਿਸ 'ਚੋਂ 834 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਆਬਕਾਰੀ ਵਿਭਾਗ ਵੱਲੋਂ ਸ਼ਰਾਬ ਫੜ੍ਹਨ ਸਮੇਂ ਝਗੜਾ ਵੀ ਹੋਇਆ ਅਤੇ ਇਸ ਲੜਾਈ ਦੌਰਾਨ ਮੁਲਜ਼ਮ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਇਸ ਦੀ ਸੂਚਨਾ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਠਾਨਕੋਟ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਤ ਸਮੇਂ ਆਬਕਾਰੀ ਵਿਭਾਗ ਵੱਲੋਂ ਸ਼ਰਾਬ ਨਾਲ ਭਰਿਆ ਟਰੱਕ ਫੜਿਆ ਗਿਆ ਸੀ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਟਰੱਕ ਵਿੱਚੋਂ 834 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਮੁਲਜ਼ਮਾਂ ਵੱਲੋਂ ਹਵਾਈ ਫਾਇਰ ਕੀਤੇ ਗਏ ਸਨ ਪਰ ਉਸ ਨਾਲ ਕੋਈ ਜਖ਼ਮੀ ਨਹੀਂ ਹੋਇਆ ਹੈ।

ਨਾਕਾ ਲਗਾ ਕੇ ਫੜ੍ਹੇ ਗਏ ਟਰੱਕ 'ਚੋਂ 834 ਪੇਟੀਆਂ ਸ਼ਰਾਬ ਬਰਾਮਦ

ਗੁਪਤ ਸੂਚਨਾ ਮਿਲਣ 'ਤੇ ਆਬਕਾਰੀ ਵਿਭਾਗ ਵੱਲੋਂ ਨਾਕਾ ਲਗਾਇਆ ਗਿਆ ਅਤੇ ਜਦੋਂ ਨਾਕੇ ਦੌਰਾਨ ਇੱਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਟਰੱਕ ਵਿੱਚੋਂ ਸ਼ਰਾਬ ਨਾਲ ਭਰਿਆ ਹੋਇਆ ਬਰਾਮਦ ਹੋਇਆ। ਪੰਜਾਬ 'ਚ ਸ਼ਰਾਬ ਦੇ ਠੇਕੇਦਾਰ ਬਦਲਣ ਤੋਂ ਬਾਅਦ ਇਨ੍ਹਾਂ ਦਿਨਾਂ 'ਚ ਨਾਜਾਇਜ਼ ਵਿਕਰੀ ਕਾਫੀ ਵਧ ਗਈ ਹੈ, ਜਿਸ ਕਾਰਨ ਆਬਕਾਰੀ ਵਿਭਾਗ ਲਗਾਤਾਰ ਸਖਤ ਕਦਮ ਚੁੱਕ ਰਿਹਾ ਹੈ।



ਇਹ ਵੀ ਪੜ੍ਹੋ: 40 ਕਿੱਲੋਂ ਚਾਂਦੀ ਸਮੇਤ ਵਿਅਕਤੀ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.