ETV Bharat / crime

ਫਿਲਮੀ ਸਟਾਈਲ 'ਚ ਚੋਰੀ ਕਰਨ ਵਾਲਾ ਗਿਰੋਹ ਚੜ੍ਹੀਆ ਪੁਲਿਸ ਅੜੀਕੇ

author img

By

Published : Jul 23, 2021, 3:50 PM IST

ਫਿਲਮੀ ਸਟਾਈਲ ਵਿੱਚ ਚੋਰੀ ਕਰਨ ਵਾਲਾ ਗਿਰੋਹ ਚੜ੍ਹੀਆ ਪੁਲਿਸ ਅੜੀਕੇ
ਫਿਲਮੀ ਸਟਾਈਲ ਵਿੱਚ ਚੋਰੀ ਕਰਨ ਵਾਲਾ ਗਿਰੋਹ ਚੜ੍ਹੀਆ ਪੁਲਿਸ ਅੜੀਕੇ

ਫਿਲਮੀ ਸਟਾਈਲ ਵਿੱਚ ਚੋਰੀਆਂ ਕਰਨ ਵਾਲੇ ਗਿਰੋਹ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ। ਇਹ ਗਿਰੋਹ ਵੱਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਚੋਰੀ ਦੀ ਵਾਰਦਾਤਾ ਨੂੰ ਅਜ਼ਾਮ ਦਿੱਤਾ ਗਿਆ ਹੈ।

ਬਠਿੰਡਾ : ਸ਼ਹਿਰ ਵਿੱਚ ਆਏ ਦਿਨ ਚੋਰੀ ਦੀ ਵਾਰਦਾਤਾਂ ਨੂੰ ਲੈਕੇ ਨਗਰ ਵਾਸਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਈਆ ਸੀ। ਚੋਰਾਂ ਨੂੰ ਫੜਨ ਲਈ ਸ਼ਹਿਰ ਦੀ ਪੁਲਿਸ ਦਿਨ ਰਾਤ ਲਗੀ ਹੋਈ ਹੈ। ਪੁਲਿਸ ਪ੍ਰਸ਼ਾਸਨ ਦੀ ਇਸ ਮਿਹਨਤ ਲੱਗਣ ਦੇ ਚੱਲਦਿਆਂ ਇੱਕ ਵੱਡੀ ਕਾਮਯਾਬੀ ਹੱਥ ਲਗੀ ਹੈ।

ਫਿਲਮੀ ਸਟਾਈਲ ਵਿੱਚ ਚੋਰੀ ਕਰਨ ਵਾਲਾ ਗਿਰੋਹ ਚੜ੍ਹੀਆ ਪੁਲਿਸ ਅੜੀਕੇ
ਸਪੈਸ਼ਲ ਸਟਾਫ ਵਲੋਂ ਇਕ ਅਜਿਹੇ ਵਾਹਨ ਚੋਰ ਗਰੁੱਪ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਕਿ ਫਿਲਮੀ ਸਟਾਈਲ ਵਿੱਚ ਵਾਹਨਾਂ ਦੀਆਂ ਚੋਰੀਆਂ ਕਰਦਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਸਿਟੀ ਵਨ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਸਪੈਸ਼ਲ ਸਟਾਫ ਦੇ ਇੰਚਾਰਜ ਤਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਅਜਿਹਾ ਵਾਹਨ ਚੋਰ ਗਿਰੋਹ ਸਰਗਰਮ ਹੈ ਜਿਹੜਾ ਕਿ ਫਿਲਮੀ ਸਟਾਈਲ ਵਿੱਚ ਚੋਰੀਆਂ ਕਰਦਾ ਹੈ।

ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗਿਰੋਹ ਦੇ ਛੇ ਮੈਂਬਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਹਨ। ਇਨ੍ਹਾਂ ਕੋਲੋਂ 9 ਮੋਟਰਸਾਇਕਲ ਅਤੇ 1 ਕਾਰ ਬਰਾਮਦ ਹੋਈ ਹੈ। ਇਨ੍ਹਾਂ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ਼ ਹਨ। ਇਹ ਗਿਰੋਹ ਵੱਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਚੋਰੀ ਦੀ ਵਾਰਦਾਤਾ ਨੂੰ ਅਜ਼ਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋਂ : ਕਸਬਾ ਗੋਇੰਦਵਾਲ ਸਾਹਿਬ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ : ਵੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.