ETV Bharat / crime

ਸ਼ਰਮਸਾਰ ! ਨਸ਼ੇ ਦਾ ਆਦੀ ਪੁੱਤ ਹੀ ਨਿਕਲਿਆ ਬਾਪ ਦਾ ਕਾਤਲ

author img

By

Published : May 10, 2022, 4:13 PM IST

ਡੀ.ਐਸ.ਪੀ. ਜੰਡਿਆਲਾ ਗੁਰੂ ਸੁਖਵਿੰਦਰ ਪਾਲ ਸਿੰਘ ਪ੍ਰੈਸ ਕਾਨਫਰੰਸ ਵਿੱਚ ਨਰੈਣਗੜ ਕਤਲ ਕੇਸ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਮ੍ਰਿਤਕ ਹਰਬੰਸ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਜੰਡਿਆਲਾ ਦੀ ਲਾਸ਼ ਭੇਦ ਭਰੀ ਹਾਲਤ ਵਿਚ ਜੰਡਿਆਲਾ ਗੁਰੂ ਨਜ਼ਦੀਕ ਪਿੰਡ ਨਰੈਣਗੜ ਤੋਂ ਮਿਲੀ ਸੀ। ਮ੍ਰਿਤਕ ਦੇ ਲੜਕੇ ਰਮਨਦੀਪ ਸਿੰਘ ਦੇ ਬਿਆਨ ਉੱਪਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਤਰਸਿੱਕਾ ਵਿੱਚ ਮਾਮਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ।

jandiala police arrested son killed father for drugs in amritsar
ਨਸ਼ੇ ਦਾ ਆਦੀ ਪੁੱਤ ਹੀ ਨਿਕਲਿਆ ਬਾਪ ਦਾ ਕਾਤਲ

ਅੰਮ੍ਰਿਤਸਰ: ਥਾਣਾ ਤਰਸਿੱਕਾ ਦੀ ਪੁਲਿਸ ਟੀਮ ਵੱਲੋਂ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਨਸ਼ੇ ਦੀ ਲਤ ਦੇ ਚੱਲਦੇ ਪੁੱਤ ਵੱਲੋਂ ਪਿਤਾ ਦੇ ਕਤਲ ਦੇ ਆਰੋਪ ਵਿੱਚ ਪੁੱਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਦੇ ਪੁੱਤ ਨੂੰ ਅੱਜ ਅਦਲਾਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਕਤਲ ਨੂੰ ਲੈ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਡੀ.ਐਸ.ਪੀ. ਜੰਡਿਆਲਾ ਗੁਰੂ ਸੁਖਵਿੰਦਰ ਪਾਲ ਸਿੰਘ ਪ੍ਰੈਸ ਕਾਨਫਰੰਸ ਵਿੱਚ ਇਸ ਨਰੈਣਗੜ ਕਤਲ ਕੇਸ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਮ੍ਰਿਤਕ ਹਰਬੰਸ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਜੰਡਿਆਲਾ ਦੀ ਲਾਸ਼ ਭੇਦ ਭਰੀ ਹਾਲਤ ਵਿਚ ਜੰਡਿਆਲਾ ਗੁਰੂ ਨਜ਼ਦੀਕ ਪਿੰਡ ਨਰੈਣਗੜ ਤੋਂ ਮਿਲੀ ਸੀ।

ਨਸ਼ੇ ਦਾ ਆਦੀ ਪੁੱਤ ਹੀ ਨਿਕਲਿਆ ਬਾਪ ਦਾ ਕਾਤਲ

ਮ੍ਰਿਤਕ ਦੇ ਲੜਕੇ ਰਮਨਦੀਪ ਸਿੰਘ ਦੇ ਬਿਆਨ ਉੱਪਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਤਰਸਿੱਕਾ ਵਿੱਚ ਮਾਮਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ। ਤਫਤੀਸ਼ ਦੌਰਾਨ ਪਾਇਆ ਗਿਆ ਕਿ ਮ੍ਰਿਤਕ ਹਰਬੰਸ ਸਿੰਘ ਦਾ ਕਤਲ ਉਸਦੇ ਵੱਡੇ ਲੜਕੇ ਸਤਨਾਮ ਸਿੰਘ ਉਰਫ਼ ਸੱਤਾ ਨੇ ਕੀਤਾ ਸੀ। ਸਤਨਾਲ ਜੋ ਕੀ ਨਸ਼ਾ ਕਰਨ ਦਾ ਆਦੀ ਸੀ ਅਤੇ ਨਸ਼ੇ ਦੀ ਪੂਰਤੀ ਲਈ ਅਕਸਰ ਹੀ ਆਪਣੇ ਪਿਤਾ ਪਾਸੋਂ ਪੈਸਿਆ ਸੀ ਮੰਗ ਕਰਦਾ ਰਹਿੰਦਾ ਸੀ।

ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਮਿਲੀ ਹੈ ਕਿ ਨਸ਼ੇ ਦੀ ਪੂਰਤੀ ਲਈ ਸਤਨਾਮ ਸਿੰਘ ਨੇ ਆਪਣੇ ਪਿਤਾ ਦੀ ਸਿਲਾਈ ਮਸ਼ੀਨ ਵੇਚ ਕੇ ਨਸ਼ਾ ਕੀਤਾ ਸੀ। ਉਸ ਮਸ਼ੀਨ ਨੂੰ ਵਾਪਸ ਦਿਵਾਉਣ ਲਈ 29 ਅਪ੍ਰੈਲ ਦੀ ਰਾਤ ਨੂੰ ਸਤਨਾਮ ਸਿੰਘ ਉਰਫ਼ ਸੱਤਾ ਆਪਣੇ ਪਿਤਾ ਨੂੰ ਮਸ਼ੀਨ ਵਾਪਸ ਦਿਵਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਮੋਟਰਸਾਈਕਲ ਦੇ ਬਿਠਾ ਕੇ ਲੈ ਗਿਆ ਸੀ। ਇਸ ਦੌਰਾਨ ਦੋਨਾਂ ਦੀ ਰਾਸਤੇ ਵਿੱਚ ਤਕਰਾਰ ਹੋ ਗਈ ਸੀ, ਜਿਸ ਤੇ ਸਤਨਾਮ ਸਿੰਘ ਨੇ ਆਪਣੇ ਪਿਤਾ ਹਰਬੰਸ ਸਿੰਘ ਨੂੰ ਪਿੰਡ ਨਰੈਣਗੜ ਦੇ ਬਾਹਰਵਾਰ ਸੜਕ ਦੇ ਨਾਲ ਜਾਂਦੇ ਗੰਦੇ ਨਾਲੇ ਵਿਚ ਡੁਬੋ ਕੇ ਕਤਲ ਕਰ ਦਿਤਾ ਸੀ।

ਇਹ ਵੀ ਪੜ੍ਹੋ: ਡਰੱਗ ਮਾਮਲੇ ’ਚ ਘਿਰੇ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ

ETV Bharat Logo

Copyright © 2024 Ushodaya Enterprises Pvt. Ltd., All Rights Reserved.