ETV Bharat / city

ਚਾਚੇ-ਭਤੀਜੇ ਦੇ ਝਗੜੇ ਨੇ ਧਾਰਿਆ ਹਿੰਸਕ ਰੂਪ, ਚੱਲੀ ਗੋਲੀ ਨੌਜਵਾਨ ਦੀ ਹੋਈ ਮੌਤ, ਤਿੰਨ ਗ੍ਰਿਫ਼ਤਾਰ

author img

By

Published : Jun 3, 2022, 12:58 PM IST

Uncle nephew quarrel turns violent young man shot dead three arrested
ਚਾਚੇ-ਭਤੀਜੇ ਦੇ ਝਗੜੇ ਨੇ ਧਾਰਿਆ ਹਿੰਸਕ ਰੂਪ, ਚੱਲੀ ਗੋਲੀ ਨੌਜਵਾਨ ਦੀ ਹੋਈ ਮੌਤ, ਤਿੰਨ ਗ੍ਰਿਫ਼ਤਾਰ

ਇਸ ਬਾਰੇ ਜ਼ਖਮੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਂਦੇ ਹੋਏ ਕੁੱਝ ਨੌਜਵਾਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਗੋਲੀ ਵੀ ਚਲਾਈ ਜੋ ਕਿ ਉਸ ਦੇ ਪੱਟ ਵਿੱਚ ਲੱਗੀ। ਜ਼ਿਕਰਯੋਗ ਹੈ ਪੁਲਿਸ ਨੇ ਗੋਲੀ ਲੱਗਣ ਦੇ ਮਾਮਲੇ ਵਿੱਚ ਨਾਮਜ਼ਦ ਕਰ ਕੇ ਹਸਪਤਾਲ ਵਿੱਚ ਦਾਖਲ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਬੈੱਡ ਉੱਤੇ ਹੀ ਹੱਥਕੜੀ ਲਾਈ ਹੋਈ।

ਤਰਨਤਾਰਨ : ਥਾਣਾ ਸਰਹਾਲੀ ਦੇ ਪਿੰਡ ਜੱਲ੍ਹੇਵਾਲ ਵਿੱਚ ਚਾਚੇ-ਭਤੀਜੇ ਦੇ ਆਪਸੀ ਝਗੜੇ ਵਿੱਚ ਗੋਲੀ ਚੱਲੀ, ਜਿਸ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਦੇ ਪੱਟ ਵਿਚ ਗੋਲੀ ਲੱਗੀ ਅਤੇ ਉਸ ਨੂੰ ਕੈਰੋਂ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਬਾਰੇ ਜ਼ਖਮੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਂਦੇ ਹੋਏ ਕੁੱਝ ਨੌਜਵਾਨਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਗੋਲੀ ਵੀ ਚਲਾਈ ਜੋ ਕਿ ਉਸ ਦੇ ਪੱਟ ਵਿੱਚ ਲੱਗੀ। ਜ਼ਿਕਰਯੋਗ ਹੈ ਪੁਲਿਸ ਨੇ ਗੋਲੀ ਲੱਗਣ ਦੇ ਮਾਮਲੇ ਵਿੱਚ ਨਾਮਜ਼ਦ ਕਰ ਕੇ ਹਸਪਤਾਲ ਵਿੱਚ ਦਾਖਲ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਬੈੱਡ ਉੱਤੇ ਹੀ ਹੱਥਕੜੀ ਲਾਈ ਹੋਈ।

ਜਦ ਕਿ ਗੋਲੀ ਲੱਗਣ ਨਾਲ ਮਾਰੇ ਗਏ ਸ਼ਮਸ਼ੇਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦਾ ਪਾਠ ਚੱਲ ਰਿਹਾ ਸੀ ਕਿ ਸੁਖਵੰਤ ਸਿੰਘ ਅਤੇ ਉਸਦੇ ਲੜਕੇ ਹਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਪਹੁੰਚੇ, ਜਿੱਥੇ ਉਨ੍ਹਾਂ ਸ਼ਮਸ਼ੇਰ ਸਿੰਘ ਪਹਿਲਾਂ ਤਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕੀਤਾ ਬਾਅਦ ਵਿੱਚ ਉਸਦੇ ਪਿੱਠ ਵਿੱਚ ਗੋਲੀ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਚਾਚੇ-ਭਤੀਜੇ ਦੇ ਝਗੜੇ ਨੇ ਧਾਰਿਆ ਹਿੰਸਕ ਰੂਪ, ਚੱਲੀ ਗੋਲੀ ਨੌਜਵਾਨ ਦੀ ਹੋਈ ਮੌਤ, ਤਿੰਨ ਗ੍ਰਿਫ਼ਤਾਰ

ਇਸ ਸਬੰਧੀ ਜਾਂਚ ਅਧਿਕਾਰੀ ਹਰਜਿੰਦਰ ਸਿੰਘ ਦੱਸਿਆ ਕਿ ਪਿੰਡ ਜੱਲ੍ਹੇਵਾਲ ਵਿੱਚ ਹੋਏ ਝਗੜੇ ਵਿੱਚ ਸੁਖਵੰਤ ਸਿੰਘ ,ਹਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਗੋਲੀ ਮਾਰ ਸ਼ਮਸ਼ੇਰ ਸਿੰਘ ਦੀ ਹੱਤਿਆ ਕਰ ਦਿੱਤੀ। ਜਿਸ ਸੰਬੰਧੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਹਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਤਿਹਾੜ ਜੇਲ੍ਹ 'ਚ ਪੰਜਾਬ ਪੁਲਿਸ ਨੇ ਸੰਪਤ ਨਹਿਰਾ ਤੋਂ ਕੀਤੀ ਪੁੱਛਗਿੱਛ

ETV Bharat Logo

Copyright © 2024 Ushodaya Enterprises Pvt. Ltd., All Rights Reserved.