ETV Bharat / city

ਸ੍ਰੀ ਨਨਕਾਣਾ ਸਾਹਿਬ ਹਮਲਾ: ਸ਼ਿਵ ਸੈਨਾ ਨੇ ਨਵਜੋਤ ਸਿੱਧੂ ਵਿਰੁੱਧ ਖੋਲ੍ਹਿਆ ਮੋਰਚਾ

author img

By

Published : Jan 5, 2020, 3:16 PM IST

Updated : Jan 5, 2020, 6:01 PM IST

ਸ੍ਰੀ ਨਨਕਾਨਾ ਸਾਹਿਬ ਉੱਪਰ ਹਮਲਾ ਕਰਨ ਵਾਲਿਆਂ ਨੂੰ ਸ਼ਿਵ ਸੈਨਿਕਾਂ ਨੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਯਾਦਵਿੰਦਰਾ ਕਾਲੋਨੀ ਵਿਖੇ ਸਥਿਤ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਨਵਜੋਤ ਸਿੰਘ ਸਿੱਧੂ, ਇਮਰਾਨ ਖ਼ਾਨ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਗਾਏ।

ਸ੍ਰੀ ਨਨਕਾਣਾ ਸਾਹਿਬ ਹਮਲਾ
ਸ੍ਰੀ ਨਨਕਾਣਾ ਸਾਹਿਬ ਹਮਲਾ

ਪਟਿਆਲਾ: ਸ੍ਰੀ ਨਨਕਾਣਾ ਸਾਹਿਬ ਵਿੱਚ ਹੋਈ ਘਟਨਾ ਤੋਂ ਗੁੱਸਾਏ ਸ਼ਿਵ ਸੈਨਿਕਾਂ ਨੇ ਹਰੀਸ਼ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ। ਸ਼ਿਵ ਸੈਨਾ ਨੇ ਆਰੀਆ ਸਮਾਜ ਚੌਂਕ ਉੱਪਰ ਇਕੱਠੇ ਹੋ ਕੇ ਯਾਦਵਿੰਦਰਾ ਕਾਲੋਨੀ ਵਿਖੇ ਸਥਿਤ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕੀਤਾ। ਇਸ ਦੌਰਾਨ ਉਨ੍ਹਾਂ ਨਵਜੋਤ ਸਿੰਘ ਸਿੱਧੂ, ਇਮਰਾਨ ਖ਼ਾਨ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਗਾਏ।

ਸ੍ਰੀ ਨਨਕਾਣਾ ਸਾਹਿਬ ਹਮਲਾ

ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਪਰ ਜੋ ਹਮਲਾ ਕੀਤਾ ਗਿਆ ਸੀ, ਇਤਿਹਾਸ ਵਿੱਚ ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਿੱਖਾਂ ਦੇ ਸਾਰੇ ਗੁਰੂਆਂ ਨੇ ਹਮੇਸ਼ਾ ਹੀ ਮੁਗ਼ਲਾਂ ਵਿਰੁੱਧ ਲੜਾਈਆਂ ਲੜੀਆਂ ਪਰ ਸਾਡੇ ਪੰਜਾਬ ਦੇ ਨੇਤਾ ਨਵਜੋਤ ਸਿੰਘ ਸਿੱਧੂ ਦਾ ਦਿਮਾਗ ਇੱਕ ਮੰਦਬੁੱਧੀ ਬੱਚੇ ਵਰਗਾ ਹੈ, ਜਿਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਜ਼ਰੂਰਤ ਤੋਂ ਵੱਧ ਦੋਸਤੀ ਨਿਭਾਉਣ ਲਈ ਆਪਣਾ ਅਤੇ ਆਪਣੇ ਦੇਸ਼ ਦਾ ਸਭ ਕੁਝ ਦਾਅ 'ਤੇ ਲਾ ਦਿੱਤਾ।
ਪਾਕਿਸਤਾਨ ਵਿੱਚ ਹੋਈ ਇਸ ਘਿਨੌਣੀ ਕਾਰਵਾਈ ਨੂੰ ਲੈ ਕੇ ਜਿੱਥੇ ਸਿੱਖ ਸਮਾਜ ਦੇ ਨਾਲ ਨਾਲ ਹੀ ਹਿੰਦੂ ਸਮਾਜ ਵਿੱਚ ਵੀ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਸ਼ਿਵਸੈਨਾ ਬਾਲ ਠਾਕਰੇ ਕਿਸੇ ਵੀ ਧਰਮ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਨਾਲ ਹੀ ਉਨ੍ਹਾਂ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੁਝ ਸਵਾਲ ਪੁੱਛਣੇ ਚਾਹੁੰਦੇ ਹਨ

1. ਸਿੱਧੂ ਸਾਹਿਬ ਨੇ ਜੰਮੂ ਕਸ਼ਮੀਰ ਤੋਂ ਉੱਜੜ ਕੇ ਆਏ ਸਿੱਖ ਅਤੇ ਹਿੰਦੂਆਂ ਨੂੰ ਵਸਾਉਣ ਲਈ ਕੀ ਕੰਮ ਕੀਤਾ ?
2. ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖਾਂ ਨੂੰ ਕਿਉਂ ਪ੍ਰਤਾੜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਾਰਵਾਈ ਕਰਨ ਲਈ ਕਿਹਾ?
3. ਸ੍ਰੀ ਨਨਕਾਣਾ ਸਾਹਿਬ ਉੱਤੇ ਹਮਲਾ ਇੱਕ ਸਾਜਿਸ਼ ਹੈ। ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀ ਵਧਾਵਾ ਸਿੰਘ ਬੱਬਰ, ਗੋਪਾਲ ਚਾਵਲਾ, ਰਣਜੀਤ ਨੀਤਾ, ਪਰਮਜੀਤ ਪੰਜਵੜ ਅਤੇ ਇੰਗਲੈਂਡ ਵਿੱਚ ਬੈਠੇ ਗੁਰਪਤਵੰਤ ਪੰਨੂ ਅਤੇ ਪੰਜਾਬ ਵਿੱਚ ਬੈਠੇ ਸਿਮਰਨਜੀਤ ਸਿੰਘ ਮਾਨ ਦਾਦੂਵਾਲ ਅਤੇ ਹੋਰ ਗਰਮ ਖਿਆਲੀ ਹੁਣ ਕਿੱਥੇ ਮਰ ਗਏ ਹਨ ?
4. ਸ੍ਰੀ ਨਨਕਾਣਾ ਸਾਹਿਬ ਦੇ ਹਮਲੇ ਉੱਪਰ ਇਨ੍ਹਾਂ ਸਾਰਿਆਂ ਦੇ ਮੂੰਹ 'ਤੇ ਚੁੱਪੀ ਕਿਉਂ ਲੱਗ ਗਈ ਹੈ ?
5. ਇਹ ਗਰਮ ਖਿਆਲੀ ਸਿੱਖ ਸਮਾਜ ਦੇ ਗੱਦਾਰ ਹਨ। ਕਿਉਂਕਿ ਇਹ ਸਿੱਖ ਧਰਮ ਸਥਾਨਾਂ ਦੀ ਰੱਖਿਆ ਦਾ ਨਹੀਂ ਬਲਕਿ ਚੰਦੇ ਦਾ ਧੰਦਾ ਕਰਨ ਦੀ ਫਿਕਰ ਕਰਦੇ ਹਨ?

ਸ਼ਿਵ ਸੈਨਿਕਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਸ ਦੇ ਦੋਸਤ ਨਵਜੋਤ ਸਿੰਘ ਸਿੱਧੂ ਦਾ ਇਕੱਠਾ ਪੁਤਲਾ ਸਾੜਿਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਚੇਤਾਵਨੀ ਦਿੱਤੀ ਗਈ ਕਿ ਨਵਜੋਤ ਸਿੱਧੂ ਨਨਕਾਣਾ ਸਾਹਿਬ ਹਮਲੇ ਉੱਪਰ ਆਪਣੀ ਚੁੱਪੀ ਤੋੜਨ ਅਤੇ ਉੱਥੇ ਦੇ ਹੈੱਡ ਗ੍ਰੰਥੀ ਦੀ ਬੇਟੀ ਜਗਜੀਤ ਕੌਰ ਨੂੰ ਵਾਪਸ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕਰਨ।

ਜਗਜੀਤ ਕੌਰ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਵਾਉਣ ਪਾਕਿਸਤਾਨੀ ਮੁਸਲਮਾਨਾਂ ਵੱਲੋਂ ਜੋ ਹਿੰਦੂ ਮੰਦਿਰਾਂ ਸਿੱਖ ਗੁਰਦੁਆਰਾ ਉੱਪਰ ਜੋ ਕਬਜ਼ੇ ਕੀਤੇ ਜਾਂਦੇ ਹਨ ਉਹ ਤੁਰੰਤ ਵਾਪਸ ਦਵਾਉਣ, ਜੇ ਇਸ ਤਰ੍ਹਾਂ ਨਾ ਹੋਇਆ ਤਾਂ ਸ਼ਿਵਸੈਨਾ ਬਾਲ ਠਾਕਰੇ ਪੂਰੇ ਪੰਜਾਬ ਪ੍ਰਦੇਸ਼ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖ਼ਾਨ ਦੇ ਪੁਤਲੇ ਸਾੜੇਗੀ।

Intro:ਸ੍ਰੀ ਨਨਕਾਣਾ ਸਾਹਿਬ ਉੱਤੇ ਹਮਲਾ ਨਵਜੋਤ ਸਿੰਘ ਸਿੱਧੂ ਅਤੇ ਖਾਲਿਸਤਾਨੀਆਂ ਦੇ ਮੂੰਹ ਤੇ ਚਪੇੜ - ਹਰੀਸ਼ ਸਿੰਗਲਾ Body:ਸ੍ਰੀ ਨਨਕਾਣਾ ਸਾਹਿਬ ਉੱਤੇ ਹਮਲਾ ਨਵਜੋਤ ਸਿੰਘ ਸਿੱਧੂ ਅਤੇ ਖਾਲਿਸਤਾਨੀਆਂ ਦੇ ਮੂੰਹ ਤੇ ਚਪੇੜ - ਹਰੀਸ਼ ਸਿੰਗਲਾ
ਸ੍ਰੀ ਨਨਕਾਨਾ ਸਾਹਿਬ ਉੱਪਰ ਹਮਲਾ ਕਰਨ ਵਾਲਿਆਂ ਨੂੰ ਸ਼ਿਵ ਸੈਨਿਕਾਂ ਨੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ
ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਪਰ ਜੋ ਹਮਲਾ ਪਾਕਿਸਤਾਨੀ ਮੁਸਲਮਾਨਾਂ ਦੁਆਰਾ ਕੀਤਾ ਗਿਆ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਇਤਿਹਾਸ ਨੂੰ ਕਦੇ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਸਿੱਖਾਂ ਦੇ ਸਾਰੇ ਗੁਰੂਆਂ ਨੇ ਹਮੇਸ਼ਾ ਹੀ ਮੁਗ਼ਲਾਂ ਦੇ ਖ਼ਿਲਾਫ਼ ਲੜਾਈਆਂ ਲੜੀਆਂ। ਲੇਕਿਨ ਸਾਡੇ ਪੰਜਾਬ ਦੇ ਨੇਤਾ ਨਵਜੋਤ ਸਿੰਘ ਸਿੱਧੂ ਦਾ ਦਿਮਾਗ ਇੱਕ ਮੰਦਬੁੱਧੀ ਬੱਚੇ ਵਰਗਾ ਹੈ। ਜਿਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜ਼ਰੂਰਤ ਤੋਂ ਵੱਧ ਦੋਸਤੀ ਨਿਭਾਉਣ ਲਈ ਆਪਣਾ ਅਤੇ ਆਪਣੇ ਦੇਸ਼ ਦਾ ਸਭ ਕੁਝ ਦਾ ਉੱਪਰ ਲਾ ਦਿੱਤਾ।
ਪਾਕਿਸਤਾਨ ਵਿੱਚ ਹੋਈ ਇਸ ਘਿਨੌਣੀ ਕਾਰਵਾਈ ਨੂੰ ਲੈ ਕੇ ਜਿੱਥੇ ਸਿੱਖ ਸਮਾਜ ਦੇ ਨਾਲ ਨਾਲ ਹੀ ਹਿੰਦੂ ਸਮਾਜ ਵਿੱਚ ਵੀ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਸ਼ਿਵਸੈਨਾ ਬਾਲ ਠਾਕਰੇ ਕਿਸੇ ਵੀ ਧਰਮ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੀ। ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕੁਝ ਸਵਾਲ ਪੁੱਛਣਾ ਚਾਹੁੰਦਿਆਂ -
1. ਸਿੱਧੂ ਸਾਹਿਬ ਨੇ ਜੰਮੂ ਕਸ਼ਮੀਰ ਤੋਂ ਉੱਜੜ ਕੇ ਆਏ ਸਿੱਖ ਅਤੇ ਹਿੰਦੂਆਂ ਨੂੰ ਵਸਾਉਣ ਲਈ ਕੀ ਕੰਮ ਕੀਤਾ ?
2. ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖਾਂ ਨੂੰ ਕਿਉਂ ਪ੍ਰਤਾੜਿਤ ਕੀਤਾ ਜਾ ਰਿਹਾ ਹੈ। ਉਸ ਨੇ ਉਸ ਦੇ ਲਈ ਉਸ ਨੇ ਆਪਣੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੂੰ ਕਿਹਾ ਕਾਰਵਾਈ ਕਰਵਾਈ ?
3. ਸ੍ਰੀ ਨਨਕਾਣਾ ਸਾਹਿਬ ਉੱਤੇ ਹਮਲਾ ਇੱਕ ਸਾਜਿਸ਼ ਹੈ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀ ਵਧਾਵਾ ਸਿੰਘ ਬੱਬਰ ਗੋਪਾਲ ਚਾਵਲਾ ਰਣਜੀਤ ਨੀਤਾ ਪਰਮਜੀਤ ਪੰਜਵੜ ਅਤੇ ਇੰਗਲੈਂਡ ਵਿੱਚ ਬੈਠੇ ਗੁਰਵੰਤ ਪੰਨੂ ਅਤੇ ਪੰਜਾਬ ਵਿੱਚ ਬੈਠੇ ਸਿਮਰਨਜੀਤ ਸਿੰਘ ਮਾਨ ਦਾਦੂਵਾਲ ਅਤੇ ਹੋਰ ਗਰਮ ਖਿਆਲੀ ਹੁਣ ਕਿੱਥੇ ਮਰ ਗਏ ਹਨ ?
4. ਸ੍ਰੀ ਨਨਕਾਣਾ ਸਾਹਿਬ ਦੇ ਹਮਲੇ ਉੱਪਰ ਇਨ੍ਹਾਂ ਸਾਰਿਆਂ ਦੇ ਮੂੰਹ ਪਰ ਚੁੱਪੀ ਦੀ ਟੇਪ ਕਿਉਂ ਲੱਗ ਗਈ ਹੈ ?
5. ਇਹ ਗਰਮ ਖਿਆਲੀ ਸਿੱਖ ਸਮਾਜ ਦੇ ਗੱਦਾਰ ਹਨ ਕਿਉਂਕਿ ਇਹ ਸਿੱਖ ਧਰਮ ਸਥਾਨਾਂ ਦੀ ਰਕਸ਼ਾ ਦਾ ਨਹੀਂ ਬਲਕਿ ਚੰਦੇ ਦਾ ਧੰਦਾ ਕਰਨ ਦੀ ਫਿਕਰ ਕਰਦੇ ਹਨ ?
ਨਨਕਾਣਾ ਸਾਹਿਬ ਦੀ ਵਿੱਚ ਹੋਈ ਘਟਨਾ ਤੋਂ ਗੁੱਸਾਏ ਸ਼ਿਵ ਸੈਨਿਕਾਂ ਨੇ ਅੱਜ ਹਰੀਸ ਸਿੰਘ ਦੀ ਪ੍ਰਧਾਨਗੀ ਵਿੱਚ ਸ਼ਿਵ ਸੈਨਾ ਕਾਰਲੇ ਆਰੀਆ ਸਮਾਜ ਚੌਕ ਉੱਪਰ ਇਕੱਠੇ ਹੋਰ ਹੋ ਕੇ ਪਟਿਆਲਾ ਦੀ ਯਾਦਵਿੰਦਰਾ ਕਾਲੋਨੀ ਵਿਖੇ ਸਥਿਤ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਗਾੇਏ।
ਸ਼ਿਵ ਸੈਨਿਕਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਸ ਦੇ ਦੋਸਤ ਨਵਜੋਤ ਸਿੰਘ ਸਿੱਧੂ ਦਾ ਇਕੱਠਾ ਪੁਤਲਾ ਜਲਾਇਆ ਗਿਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਚਿਤਾਵਨੀ ਦਿੱਤੀ ਗਈ ਕਿ ਨਵਜੋਤ ਸਿੱਧੂ ਨਨਕਾਣਾ ਸਾਹਿਬ ਹਮਲੇ ਉੱਪਰ ਆਪਣੀ ਚੁੱਪੀ ਤੋੜਨ ਅਤੇ ਉੱਥੇ ਦੇ ਹੈੱਡ ਗ੍ਰੰਥੀ ਦੀ ਬੇਟੀ ਜਗਜੀਤ ਕੌਰ ਨੂੰ ਵਾਪਸ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕਰਨ।
ਜਗਜੀਤ ਕੌਰ ਦਾ ਜਬਰਦਸਤੀ ਧਰਮ ਪਰਿਵਰਤਨ ਕਰਵਾਉਣ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਵਾਉਣ ਪਾਕਿਸਤਾਨ ਵਿੱਚ ਪਾਕਿਸਤਾਨੀ ਮੁਸਲਮਾਨਾਂ ਦੁਆਰਾ ਜੋ ਹਿੰਦੂ ਮੰਦਿਰਾਂ ਸਿੱਖ ਗੁਰਦੁਆਰਾ ਉੱਪਰ ਜੋ ਕਬਜ਼ੇ ਕੀਤੇ ਜਾਂਦੇ ਹਨ ਉਹ ਤੁਰੰਤ ਵਾਪਿਸ ਦਿਲਾਉਣ ਅਗਰ ਅੱਧਾ ਨਾ ਹੋਇਆ ਤਾਂ ਸ਼ਿਵਸੈਨਾ ਬਾਲ ਠਾਕਰੇ ਪੂਰੇ ਪੰਜਾਬ ਪ੍ਰਦੇਸ਼ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੇ ਪੁਤਲੇ ਜਲਾਏਗੀ।
ਹਰੀਸ਼ ਸਿੰਗਲਾ ਨੇ ਕਿਹਾ ਕਿ ਹਿੰਦੂ ਅਤੇ ਸਿੱਖਾਂ ਦਾ ਨੌਹ ਮਾਸ ਦਾ ਰਿਸ਼ਤਾ ਹੈ ਜਿਸ ਨੂੰ ਕੋਈ ਵੀ ਖਾਲਿਸਤਾਨੀ ਸਾਜ਼ਿਸ਼ ਤੋੜ ਨਹੀਂ ਸਕਦੀ। ਸ੍ਰੀ ਨਨਕਾਨਾ ਸਾਹਿਬ ਉੱਪਰ ਹੋਏ ਹਮਲੇ ਕਰਕੇ ਪਾਕਿਸਤਾਨੀ ਪਾਕਿਸਤਾਨੀਆਂ ਦੀ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ ਅਤੇ ਸਿੱਧੀ ਸੀ ਦੀ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਅਤੇ ਇਮਰਾਨ ਖਾਨ ਦੇ ਦੋਸਤ ਨਵਜੇਤ ਸਿੰਘ ਸਿੱਧੂ ਦੇ ਮੂੰਹ ਤੇ ਚਪੇੜ ਹੈ ਸ੍ਰੀ ਨਨਕਾਣਾ ਸਾਹਿਬ ਤੇ ਹਮਲਾ ਕਰਕੇ ਪਾਕਿਸਤਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹਿੰਦੂ ਅਤੇ ਸਿੱਖਾਂ ਦੇ ਲਈ ਪਾਕਿਸਤਾਨ ਵਿੱਚ ਕੋਈ ਜਗ੍ਹਾ ਨਹੀਂ ਹੈ। Conclusion:ਸ੍ਰੀ ਨਨਕਾਣਾ ਸਾਹਿਬ ਉੱਤੇ ਹਮਲਾ ਨਵਜੋਤ ਸਿੰਘ ਸਿੱਧੂ ਅਤੇ ਖਾਲਿਸਤਾਨੀਆਂ ਦੇ ਮੂੰਹ ਤੇ ਚਪੇੜ - ਹਰੀਸ਼ ਸਿੰਗਲਾ
Last Updated : Jan 5, 2020, 6:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.