ETV Bharat / city

ਸਿਮਰਨਜੀਤ ਸਿੰਘ ਬੈਂਸ ਦੀ ਪਟਿਆਲਾ ਕੋਰਟ ਦੇ ਵਿਚ ਹੋਈ ਪੇਸ਼ੀ, ਇਹ ਹੈ ਮਾਮਲਾ

author img

By

Published : Aug 22, 2022, 6:15 PM IST

ਸਿਮਰਨਜੀਤ ਸਿੰਘ ਬੈਂਸ ਨੂੰ ਪਟਿਆਲਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਉਨ੍ਹਾਂ ਨੂੰ ਮੈਡੀਸਨ ਮਾਫੀਆ ਮਾਮਲੇ ਵਿੱਚ ਪੇਸ਼ ਕੀਤਾ ਗਿਆ ਹੈ।

Simranjit Singh Bains in Patiala Court
ਸਿਮਰਨਜੀਤ ਸਿੰਘ ਬੈਂਸ ਦੀ ਪਟਿਆਲਾ ਕੋਰਟ ਦੇ ਵਿਚ ਹੋਈ ਪੇਸ਼ੀ

ਪਟਿਆਲਾ: ਜ਼ਿਲ੍ਹਾ ਅਦਾਲਤ ਵਿੱਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਜੱਜ ਸੀਨੀਅਰ ਡਵੀਜਨ ਮੋਨਿਕਾ ਸ਼ਰਮਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਸਬੰਧੀ ਖੁਲਾਸੇ ਕਰਨ ਦੀ ਗੱਲ ਆਖੀ।

ਪੇਸ਼ੀ ਦੌਰਾਨ ਆਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਜੋ ਪੇਸ਼ੀ ਹੋਈ ਹੈ ਉਹ ਮੈਡੀਸਨ ਮਾਫੀਆ ਨੂੰ ਲੈ ਕੇ ਹੋਈ ਹੈ ਅਤੇ ਉਹ ਹੁਣ ਜੱਜ ਸਾਹਿਬਾ ਦੇ ਅੱਗੇ ਵੀ ਬੇਨਤੀ ਕਰਨਗੇ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਘਪਲਿਆਂ ਦੀਆਂ ਵੀਡੀਓ ਵੀ ਨਸ਼ਰ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਇਨ੍ਹਾਂ ਦੀ ਸਰਕਾਰ ਹੁੰਦੀ ਸੀ ਅਤੇ ਜਦੋਂ ਬ੍ਰਹਮ ਮੋਹਿੰਦਰਾ ਕੈਬਨਿਟ ਮੰਤਰੀ ਹੁੰਦੇ ਸੀ ਤਾਂ ਕਈ ਘਪਲੇ ਇਨ੍ਹਾਂ ਨੇ ਉਸ ਸਮੇਂ ਕੀਤੇ ਅਤੇ ਕਈ ਸਬੂਤ ਇਨ੍ਹਾਂ ਨੇ ਕਾਗ਼ਜ਼ਾਂ ਦੇ ਵਿੱਚ ਮਿਟਾ ਦਿੱਤੇ ਪਰ ਜੋ ਵੀਡੀਓ ਸਬੂਤ ਪਏ ਹਨ ਉਸ ਨੂੰ ਇਹ ਕਿਸ ਤਰ੍ਹਾਂ ਮਿਟਾਉਂਣਗੇ ਉਹ ਜਲਦ ਹੀ ਉਹ ਵੀਡੀਓ ਉਨ੍ਹਾਂ ਦੇ ਕੋਲ ਪਹੁੰਚਣਗੀਆਂ ਜਿਨ੍ਹਾਂ ਨੂੰ ਉਹ ਜਲਦ ਹੀ ਮੀਡੀਆ ਦੇ ਸਾਹਮਣੇ ਨਸ਼ਰ ਕਰਨਗੇ।

ਸਿਮਰਨਜੀਤ ਸਿੰਘ ਬੈਂਸ ਦੀ ਪਟਿਆਲਾ ਕੋਰਟ ਦੇ ਵਿਚ ਹੋਈ ਪੇਸ਼ੀ

ਇਸ ਮੌਕੇ ’ਤੇ ਸਿਮਰਨਜੀਤ ਸਿੰਘ ਬੈਂਸ ਨੇ ਮੌਜੂਦਾ ਸਰਕਾਰ ਭਗਵੰਤ ਮਾਨ ਸਰਕਾਰ ਦੇ ਉੱਪਰ ਵੀ ਸ਼ਬਦੀ ਹਮਲੇ ਕੀਤੇ ਕਿਹਾ ਕਿ ਸਰਕਾਰ ਨੇ ਕੁਝ ਵੀ ਕੰਮ ਨਹੀਂ ਕੀਤਾ ਅਤੇ ਸਿਰਫ ਪੈਸੇ ਦੇ ਕੇ ਹੀ ਅਖਬਾਰਾਂ ਦੇ ਪੂਰੇ ਪੰਨਿਆਂ ਦੇ ਉੱਪਰ ਇਸ਼ਤਿਹਾਰ ਲਗਵਾਏ ਜਾ ਰਹੇ ਹਨ. ਜੇਕਰ ਕੋਈ ਕੰਮ ਕੀਤਾ ਹੁੰਦਾ ਕੋਈ ਵਿਕਾਸ ਕੀਤਾ ਹੁੰਦਾ ਤਾਂ ਕੋਈ ਇਸ਼ਤਿਹਾਰ ਲਗਾਉਣ ਦੀ ਲੋੜ ਨਹੀਂ ਸੀ ਨਾਲ ਹੀ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ’ਤੇ ਬੋਲਦੇ ਹੋਏ ਕਿਹਾ ਕਿ ਇਹ ਸਭ ਕੁਝ ਰਾਜਨੀਤੀ ਖੇਡ ਹੈ ਕਰੋੜਾਂ ਰੁਪਇਆ ਇਨ੍ਹਾਂ ਨੇ ਨਿਵੇਸ਼ ਕਰ ਲਿਆ ਹੈ।

ਇਹ ਵੀ ਪੜੋ: 25 ਅਗਸਤ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.