ETV Bharat / city

ਪਟਿਆਲਾ ਪੁਲਿਸ ਨੇ 10 ਕਰੋੜ ਦੀ ਹੈਰੋਇਨ ਸਣੇ 3 ਤਸਕਰ ਕੀਤੇ ਕਾਬੂ

author img

By

Published : Nov 22, 2019, 11:23 PM IST

ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ 'ਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ 3 ਵਿਅਕਤੀਆਂ ਸਣੇ ਇੱਕ ਮਹਿਲਾ ਤਸਕਰ ਨੂੰ 2 ਕਿਲੋਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ।

ਫ਼ੋਟੋ।

ਪਟਿਆਲਾ: ਮਾੜੇ ਅਨਸਰਾਂ ਅਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ 'ਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ 3 ਵਿਅਕਤੀਆਂ ਸਣੇ ਇੱਕ ਮਹਿਲਾ ਤਸਕਰ ਨੂੰ ਕਾਬੂ ਕੀਤਾ ਹੈ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਕੌਮਾਂਤਰੀ ਪਥੱਰ 'ਤੇ ਇਸ ਦੀ ਕੀਮਤ 10 ਕਰੋੜ ਦੱਸੀ ਜਾ ਰਹੀ ਹੈ।

ਵੀਡੀਓ

ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੇ ਨਾਕੇਬੰਦੀ ਦੌਰਾਨ ਅੰਬਾਲਾ ਤੋਂ ਤੇਜ਼ ਰਫ਼ਤਾਰ 'ਚ ਆ ਰਹੀ ਇੱਕ ਸਵਿਫ਼ਟ ਕਾਰ ਨੂੰ ਰੋਕ ਕੇ ਜਦ ਤਲਾਸ਼ੀ ਲਈ ਤਾਂ ਉਸ ਤੋਂ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਐਸਐਸਪੀ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਜੀਨਤ ਤੋਂ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਉਸ ਦੀ ਛੋਟੀ ਭੈਣ ਰੁਖਸਾਰ ਜੋ ਵਿਕਾਸ ਪੁਰੀ ਦਿੱਲੀ ਵਿੱਚ ਕਿਸੇ ਅਫ਼ਰੀਕੀ ਲੜਕੇ ਨਾਲ ਰਹਿੰਦੀ ਹੈ। ਉਹ ਦਿੱਲੀ ਵਿੱਚ ਬੈਠ ਕੇ ਹੀ ਹੈਰੋਇਨ ਦੀ ਸਪਲਾਈ ਹਰਿਆਣਾ ਅਤੇ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਮੋਬਾਈਲ ਫੋਨ ਰਾਹੀਂ ਕਰਦੀ ਹੈ।

Intro:ਪਟਿਆਲਾ ਪੁਲਿਸ ਵੱਲੋਂ ਦੋ ਕਿੱਲੋ ਹੈਰੋਇਨ ਸਣੇ ਤਿੰਨ ਤਸਕਰ ਕਾਬੂ
Body:ਪਟਿਆਲਾ ਪੁਲਿਸ ਵੱਲੋਂ ਦੋ ਕਿੱਲੋ ਹੈਰੋਇਨ ਸਣੇ ਤਿੰਨ ਤਸਕਰ ਕਾਬੂ


ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਦੱਸਿਆ ਕਿ ਮਾੜੇ ਅਨਸਰਾਂ ਅਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਵੱਡੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਤਿੰਨ ਵਿਅਕਤੀ ਜਿਨ੍ਹਾਂ ਵਿੱਚ ਇੱਕ ਔਰਤ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਦੋ ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਜਿਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਐੱਸ ਪੀ ਡੀ ਇਨਵੈਸਟੀਗੇਸ਼ਨ ਹਰਮੀਤ ਸਿੰਘ ਪਟਿਆਲਾ ਦੀ ਨਿਗਰਾਨੀ ਹੇਠ ਮਨਪ੍ਰੀਤ ਸਿੰਘ ਉਪ ਕਪਤਾਨ ਪੁਲਸ ਸਰਕਲ ਘਨੌਰ ਦੀ ਅਗਵਾਈ ਹੇਠ ਐੱਸ ਆਈ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ ਸਮੇਤ ਪੁਲਸ ਪਾਰਟੀ ਦੇ ਅੱਜ (22.11.19)ਨੂੰ ਚੈਕਿੰਗ ਦੌਰਾਨ ਅੰਬਾਲਾ ਸਾਈਡ ਤੋਂ ਆ ਰਹੀ ਇੱਕ ਸਵਿਫ਼ਟ ਕਾਰ ਮਾਰਕਾ ਟੋਰਸ ਨੰਬਰੀ ਐੱਚ ਆਰ 55 ਏ . ਜੀ 6964 , ਨੂੰ ਰੋਕ ਕੇ ਚੈੱਕ ਕੀਤਾ ਗਿਆ ! ਤਾਂ ਕਾਰ ਵਿੱਚ ਸਵਾਰ ਇੱਕ ਰਸੀਦ ਅਲੀ ਪੁੱਤਰ ਸਫੀ ਮੁਹੰਮਦ ਵਾਸੀ ਰਾਜਾਗਾਓ ਦਾ, ਦੋ ਜ਼ਿਲ੍ਹਾ ਅਲੀਗੜ੍ਹ ਉੱਤਰ ਪ੍ਰਦੇਸ਼ ਤ ਦੂਸਰਾ ਨਾਸਿਰ ਜਾਗ੍ਰਤੀ ਨਗਰ ਮੁੰਬਈ, ਤੀਸਰੀ ਜੀਨਤ ਫਿਲਮ ਸਿਟੀ ਗੋਰੇਗਾਓਂ ਮੁੰਬਈ ਦੀ ਤਲਾਸ਼ੀ ਲੈਣ ਉਪਰੰਤ ਉਨ੍ਹਾਂ ਪਾਸੋਂ ਦੋ ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਗਈ । ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਮੁਕੱਦਮਾ ਨੰਬਰ ਇੱਕ 158. (22.11.2019.)ਐੱਨ ਡੀ ਪੀ ਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ।
ਐਸਐਸਪੀ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਜੀਨਤ ਤੋਂ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਉਸ ਦੀ ਛੋਟੀ ਭੈਣ ਰੁਖਸਾਰ ਜੋ ਵਿਕਾਸ ਪੁਰੀ ਦਿੱਲੀ ਵਿੱਚ ਕਿਸੇ ਅਫ਼ਰੀਕੀ ਲੜਕੇ ਨਾਲ ਰਹਿੰਦੀ ਹੈ ਅਤੇ ਉਹ ਦਿੱਲੀ ਵਿੱਚ ਬੈਠ ਕੇ ਹੀ ਹੈਰੋਇਨ ਦੀ ਸਪਲਾਈ ਹਰਿਆਣਾ ਅਤੇ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਮੋਬਾਈਲ ਫੋਨ ਰਾਹੀਂ ਕਰਦੀ ਹੈ। ਅਤੇ ਰੁਖਸਾਰ ਨੇ ਹੀ ਆਪਣੀ ਭੈਣ ਜ਼ੀਨਤ ਤੇ ਨਾਸੀਰ ਰਾਹੀਂ ਓੁਲਾ ਕੰਪਨੀ ਦੀ ਗੱਡੀ ਬੁੱਕ ਕਰਕੇ ਦੋ ਕਿੱਲੋ ਹੈਰੋਇਨ ਇਹਨਾਂ ਨੂੰ ਦੇ ਕੇ ਧਰਮਗੜ੍ਹ (ਮੋਗਾ) ਵਿਖੇ ਭੇਜਿਆ ਸੀ। ਇਸ ਸ਼ਾਤਰ ਰੁਖਸਾਰ ਵੱਲੋਂ ਨਸ਼ਾ ਤਸਕਰੀ ਦਾ ਨਵਾਂ ਤਰੀਕਾ ਲੱਭਿਆ ਜੋ ਕਿ ਦਿੱਲੀ ਵਿੱਚ ਬੈਠੀ ਹੈ ਓੁਲਾ ਕੰਪਨੀ ਦੀ ਗੱਡੀ ਲੋਕੇਸ਼ਨ ਆਪਣੇ ਮੋਬਾਈਲ ਰਾਹੀਂ ਟਰੈਕ ਕਰਦੀ ਹੈ ਜਿਨ੍ਹਾਂ ਵਿਅਕਤੀਆਂ ਨੂੰ ਹੈਰੋਇਨ ਸਪਲਾਈ ਕਰਨੀ ਹੁੰਦੀ ਹੈ ਉਨ੍ਹਾਂ ਨਾਲ ਸੰਪਰਕ ਉਨ੍ਹਾਂ ਦੀ ਮੋਬਾਈਲ ਲੁਕੇਸ਼ਨ ਲੈ ਕੇ ਸਿਰਫ ਰੁਖ਼ਸਾਰ ਹੀ ਕਰਦੀ ਹੈ ਅਤੇ ਉਹੀ ਮੋਬਾਈਲ ਲੋਕੇਸ਼ਨ ਗੱਡੀ ਵਿੱਚ ਬੈਠੇ ਵਿਅਕਤੀ ਨੂੰ ਭੇਜ ਕੇ ਹੈਰੋਇਨ ਖਰੀਦਣ ਵਾਲੇ ਵਿਅਕਤੀ ਦਾ ਤਾਲਮੇਲ ਗੱਡੀ ਵਿੱਚ ਬੈਠੇ ਵਿਅਕਤੀ ਨਾਲ ਕਰਵਾਉਂਦੀ ਹੈ ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜਿਨ੍ਹਾਂ ਪਾਸੋਂ ਹੋਰ ਵੀ ਇਨਫਰਮੇਸ਼ਨ ਹੋਣ ਦੀ ਸੰਭਾਵਨਾ ਹੈ
ਬਾਇਟ ਐੱਸਐੱਸਪੀ ਮਨਦੀਪ ਸਿੰਘ ਸਿੱਧੂ Conclusion:ਪਟਿਆਲਾ ਪੁਲਿਸ ਵੱਲੋਂ ਦੋ ਕਿੱਲੋ ਹੈਰੋਇਨ ਸਣੇ ਤਿੰਨ ਤਸਕਰ ਕਾਬੂ
ETV Bharat Logo

Copyright © 2024 Ushodaya Enterprises Pvt. Ltd., All Rights Reserved.