ETV Bharat / city

ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਦੇ ਖੁਦ ਨੂੰ ਪੀਏ ਦੱਸਣ ਵਾਲੇ ਮੀਨੂ ਮਲਹੋਤਰਾ ਦੇ ਠਿਕਾਣਿਆਂ ਉੱਤੇ ਛਾਪੇਮਾਰੀ

author img

By

Published : Aug 26, 2022, 11:11 AM IST

ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਵਿੱਚ ਮੀਨੂ ਮਲਹੋਤਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਵੱਲੋਂ ਵਿਜੀਲੈਂਸ ਦੀ ਵੱਖ ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਛਾਪੇਮਾਰੀਆਂ ਕਰ ਵਿਜੀਲੈਂਸ ਦੀ ਟੀਮ ਵੱਲੋਂ ਮੀਨੂ ਮਲਹੋਤਰਾ ਦੀ ਜਾਇਦਾਦ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ।

Foodgrains transportation tenders scam
ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲਾ

ਲੁਧਿਆਣਾ: ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲਾ ਸਾਬਕਾ ਮੰਤਰੀ ਦੇ ਖੁਦ ਨੂੰ ਪੀਏ ਦੱਸਣ ਵਾਲੇ ਮੀਨੂ ਮਲਹੋਤਰਾ ਦੀ ਜਾਇਦਾਦਾਂ ਨੂੰ ਲੈਕੇ ਵਿਜੀਲੈਂਸ ਦੀ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਮੁੱਖ ਮੁਲਜ਼ਮ ਮੀਨੂ ਮਲਹੋਤਰਾ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਉਸਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਵਿਜੀਲੈਂਸ ਦੀ ਟੀਮ ਵੱਲੋਂ ਲੁਧਿਆਣਾ ਦੇ ਭਾਰਤ ਨਗਰ ਚੌਕ, ਕੈਂਪ, ਲਾਜਪਤ ਨਗਰ ਨਿਊ ਮਾਡਲ ਟਾਊਨ ਅਤੇ ਹੋਰਨਾਂ ਇਲਾਕਿਆਂ ਵਿੱਚ ਵੀ ਛਾਪੇਮਾਰੀ ਕੀਤੀ ਅਤੇ ਉਹਨਾਂ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਮੌਜੂਦ ਰਹੇ।

ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਟਰਾਸਪੋਰਟ ਟੈਂਡਰ ਘੁਟਾਲਿਆਂ ਮਾਮਲੇ ਦੇ ਵਿਚ ਠੇਕੇਦਾਰ ਤੇਲੂ ਰਾਮ ਦੀ ਮੁਲਾਕਾਤ ਉਸ ਦੇ ਖੁਦ ਨੂੰ ਸਾਬਕਾ ਮੰਤਰੀ ਦੇ ਪੀਏ ਦੱਸਣ ਵਾਲੇ ਮੀਨੂ ਮਲਹੋਤਰਾ ਵੱਲੋਂ ਹੀ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਕਰਵਾਈ ਗਈ ਸੀ ਅਤੇ ਵਿਜੀਲੈਂਸ ਮੁਲਜ਼ਮ ਮੀਨੂ ਨੂੰ ਇਸ ਕੇਸ ਵਿੱਚ ਅਹਿਮ ਕੜੀ ਵਜੋਂ ਜੋੜ ਰਹੀ ਹੈ ਜਿਸ ਕਰਕੇ ਉਸ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਵਿਜੀਲੈਂਸ ਦੀ ਟੀਮ ਵੱਲੋਂ ਮੀਨੂ ਮਲਹੋਤਰਾ ਦੀ ਜਾਇਦਾਦ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਵੱਲੋਂ ਆਤਮ ਸਮਰਪਣ ਨਾ ਕਰਨ ਦੀ ਸੂਰਤ ਵਿੱਚ ਉਸ ਦੀ ਜਾਇਦਾਦ ਨੂੰ ਅਟੈਚ ਕੀਤਾ ਜਾ ਸਕੇ, ਹਾਲਾਂਕਿ ਇਸ ਮਾਮਲੇ ਦੇ ਵਿਚ ਛਾਪੇਮਾਰੀ ਕਰ ਰਹੀ ਵਿਜੀਲੈਂਸ ਦੀ ਟੀਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਪਤ ਢੰਗ ਨਾਲ ਇਹ ਆਪਰੇਸ਼ਨ ਚਲਾਉਂਦੇ ਰਹੇ।

ਇਹ ਵੀ ਪੜੋ: ਵਿਆਹੁਤਾ ਨੇ ਭੇਤਭਰੇ ਹਾਲਾਤਾਂ ਵਿੱਚ ਕੀਤੀ ਖੁਦਕੁਸ਼ੀ, ਸਹੁਰਾ ਪਰਿਵਾਰ ਉੱਤੇ ਲੱਗੇ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.