ETV Bharat / city

Stunt Woman: ਘਰ ਦੇ ਗੁਜ਼ਾਰੇ ਲਈ ਸਿੱਖਿਆ ਮੌਤ ਨਾਲ ਖੇਡਣ ਦਾ ਹੁਨਰ

author img

By

Published : Sep 2, 2021, 8:10 PM IST

ਘਰ ਦੇ ਗੁਜ਼ਾਰੇ ਲਈ ਸਿੱਖਿਆ ਮੌਤ ਨਾਲ ਖੇਡਣ ਦਾ ਹੁਨਰ
ਘਰ ਦੇ ਗੁਜ਼ਾਰੇ ਲਈ ਸਿੱਖਿਆ ਮੌਤ ਨਾਲ ਖੇਡਣ ਦਾ ਹੁਨਰ

ਪੰਜਾਬ ਦੀ ਪਹਿਲੀ ਇਹ ਔਰਤ ਪਤੀ ਦੇ ਛੱਡਣ ਤੋਂ ਬਾਅਦ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਮੌਤ ਨਾਲ ਖੇਡਣ ਲੱਗੀ। ਮਿਸ ਬਿੱਲੋ ਉਹ ਸਭ ਕਰਦੀ ਹੈ ਜੋ ਇਕ ਸਟੰਟਮੈਨ ਕਰਦਾ ਹੈ।

ਲੁਧਿਆਣਾ : ਕਹਿੰਦੇ ਨੇ ਜ਼ਿੰਦਗੀ ਤੁਹਾਨੂੰ ਹਰ ਸਬਕ ਸਿਖਾ ਦਿੰਦੀ ਹੈ ਅਜਿਹਾ ਹੀ ਕੁਝ ਲੁਧਿਆਣਾ ਦੀ ਰਹਿਣ ਵਾਲੀੰ ਪੰਜਾਬ ਦੀ ਇਕਲੌਤੀ ਸਟੰਟ ਵੁਮੈਨ ਮਿਸ ਬਿੱਲੋ ਦੇ ਨਾਲ ਹੋਇਆ। ਜਿਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ, ਜਿਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਜੀ ਤੋੜ ਮਿਹਨਤ ਕੀਤੀ। ਉਹ ਮੌਤ ਦਾ ਖੇਡ ਖਿੱਚਣ ਲੱਗੀ ਅਤੇ ਮੌਤ ਨੂੰ ਵੀ ਉਸ ਨੇ ਹਰਾ ਦਿੱਤਾ।

ਘਰ ਦੇ ਗੁਜ਼ਾਰੇ ਲਈ ਸਿੱਖਿਆ ਮੌਤ ਨਾਲ ਖੇਡਣ ਦਾ ਹੁਨਰ

ਜਦੋਂ ਉਹ ਸਟੰਟ ਕਰਦੀ ਹੈ ਤਾਂ ਵੱਡੇ-ਵੱਡੇ ਸਟੰਟਮੈਨ ਵੀ ਉਸ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਹਨ। ਉਹ ਆਪਣੇ ਉੱਪਰੋਂ ਮੋਟਰਸਾਈਕਲ ਲੰਘਾ ਲੈਂਦੀ ਹੈ, ਇੱਥੋਂ ਤੱਕ ਕੇ ਸਵਾਰੀਆਂ ਨਾਲ ਭਰੀ ਗੱਡੀ ਆਪਣੀਆਂ ਲੱਤਾਂ ਤੋਂ ਲੰਘਾ ਲੈਂਦੀ ਹੈ। ਉਹ ਆਪਣੀ ਛਾਤੀ 'ਤੇ ਪੱਥਰ ਰੱਖ ਕੇ ਤੁੜਵਾ ਲੈਂਦੀ ਹੈ। ਮਿਸ ਬਿੱਲੋ ਉਹ ਸਭ ਕਰਦੀ ਹੈ ਜੋ ਇਕ ਸਟੰਟਮੈਨ ਕਰਦਾ ਹੈ।

ਮਿਸ ਬਿੱਲੋ ਨੇ ਦੱਸਿਆ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਸ ਨੇ ਜੀਅ ਤੋੜ ਮਿਹਨਤ ਕੀਤੀ ਹੈ ਸਟੰਟਮੈਨ ਤੋਂ ਉਹ ਸਾਰੇ ਸਟੰਟ ਸਿੱਖੇ ਜੋ ਇਕ ਮਰਦ ਕਰਦਾ ਹੈ ਪਰ ਔਰਤ ਹੋਣ ਦੇ ਬਾਵਜੂਦ ਉਸ ਨੇ ਨਾ ਸਿਰਫ ਇਹ ਸਟੰਟ ਸਿੱਖੇ ਸਗੋਂ ਕਰਨ ਲੱਗੀ।

ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਤੋਂ ਪਹਿਲਾਂ ਉਹ ਚਾਰ ਤੋਂ ਪੰਜ ਹਜ਼ਾਰ ਰੋਜ਼ਾਨਾ ਕਮਾ ਲੈਂਦੀ ਸੀ ਪਰ ਹੁਣ ਹਾਲਾਤ ਕਾਫੀ ਖਰਾਬ ਨੇ ਉਨ੍ਹਾਂ ਕਿਹਾ ਕਿ ਉਸ ਦੇ ਤਿੰਨ ਬੱਚੇ ਨੇ ਇੱਕ ਧੀ ਦਾ ਵਿਆਹ ਉਸ ਨੇ ਇਸੇ ਤਰ੍ਹਾਂ ਪੈਸੇ ਜੋੜ-ਜੋੜ ਕੇ ਬੜੀ ਮੁਸ਼ਕਿਲ ਨਾਲ ਕੀਤਾ ਹੈ ਅਤੇ ਹੁਣ ਸਟੰਟ ਦਾ ਕੰਮ ਖ਼ਤਮ ਹੋਣ ਕਰਕੇ ਉਸ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਉਸ ਨੇ ਅਪੀਲ ਵੀ ਕੀਤੀ ਹੈ ਕਿ ਉਸ ਦੇ ਕੰਮ ਨੂੰ ਵੇਖਦਿਆਂ ਉਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ ਹਾਲਾਂਕਿ ਇਹ ਸਟੰਟ ਵੁਮੈਨ ਵੱਡੇ-ਵੱਡੇ ਬੋਝ ਆਪਣੇ 'ਤੇ ਝੱਲ ਲੈਂਦੀ ਹੈ ਪਰ ਪਰਿਵਾਰ ਦਾ ਦੁੱਖ ਅਤੇ ਮਹਾਂਮਾਰੀ ਕਰਕੇ ਚੱਲ ਰਹੀ ਮੰਦੀ ਦਾ ਭਾਰ ਝੱਲਣਾ ਮਿਸ ਬਿੱਲੋ ਲਈ ਕਾਫੀ ਮੁਸ਼ਕਲ ਹੋ ਗਿਆ ਹੈ।

ਇਹ ਵੀ ਪੜ੍ਹੋ:ਦਲਬੀਰ ਸਿੰਘ ਨੇ ਆਸਟ੍ਰੇਲੀਆ ਵਿੱਚ 7 ​​ਫੁੱਟ 4.5 ਇੰਚ ਉੱਚਾ ਧਨੀਏ ਦਾ ਪੌਦਾ ਉਗਾਇਆ, ਗਿਨੀਜ਼ ਵਰਲਡ ਰਿਕਾਰਡ ਵਿੱਚ ਹੋਇਆ ਦਰਜ

ਉੱਧਰ ਦੂਜੇ ਪਾਸੇ ਮਿਸ ਬਿੱਲੂ ਨੂੰ ਇਹ ਸਟੰਟ ਦੀ ਸਿਖਲਾਈ ਦੇਣ ਵਾਲੇ ਕੋਚ ਨੇ ਦੱਸਿਆ ਕਿ ਉਹ ਕਈ ਲੋਕਾਂ ਨੂੰ ਟ੍ਰੇਨਿੰਗ ਦੇ ਚੁੱਕਾ ਹੈ ਕਈ ਸਿਹਤਮੰਦ ਨੌਜਵਾਨ ਵੀ ਆਉਂਦੇ ਹਨ ਪਰ ਅਜਿਹੇ ਸਟੰਟ ਵੇਖ ਕੇ ਹੌਂਸਲਾ ਛੱਡ ਜਾਂਦੇ ਨੇ ਪਰ ਮਿਸ ਬਿੱਲੋ ਨੇ ਲਗਪਗ ਛੇ ਮਹੀਨੇ ਦੇ ਵਿੱਚ ਨਾਸਿਕ ਫੇਰ ਸਟੰਟ ਸਿੱਖੇ ਸਗੋਂ ਇਨ੍ਹਾਂ ਨੂੰ ਉਹ ਬਾਖੂਬੀ ਨਿਭਾਉਣ ਵੀ ਲੱਗੀ ਹੈ। ਉਨ੍ਹਾਂ ਕਿਹਾ ਕਿ ਪਰ ਹੁਣ ਪਰਿਵਾਰ ਦੀਆਂ ਮਜਬੂਰੀਆਂ ਕਰਕੇ ਅਤੇ ਕੰਮਕਾਰ ਠੱਪ ਹੋਣ ਕਰਕੇ ਇਸ ਨੂੰ ਕਾਫੀ ਮੰਦੀ ਨਾਲ ਜੂਝਣਾ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.