ETV Bharat / city

ਆਮ ਆਦਮੀ ਪਾਰਟੀ ਨੇ ਕੀਤਾ ਮੁੜ ਕੈਬਨਿਟ ਦਾ ਵਿਸਥਾਰ, ਲੁਧਿਆਣਾ ਨੂੰ ਕੀਤਾ ਨਜ਼ਰਅੰਦਾਜ਼ !

author img

By

Published : Jul 5, 2022, 5:37 PM IST

ਆਮ ਆਦਮੀ ਪਾਰਟੀ ਵੱਲੋਂ ਮੁੜ ਕੈਬਨਿਟ ਦਾ ਵਿਸਥਾਰ ਕੀਤਾ ਗਿਆ। ਨਵੇਂ ਅਤੇ ਪੁਰਾਣੇ ਮੰਤਰੀਆਂ ਨੂੰ ਵਿਭਾਗ ਵੀ ਵੰਡ ਦਿੱਤੇ ਗਏ ਹਨ। ਪਰ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਸ ਦੇ ਚੱਲਦੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਤੋਂ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ।

ਆਮ ਆਦਮੀ ਪਾਰਟੀ ਨੇ ਕੀਤਾ ਮੁੜ ਕੈਬਨਿਟ ਦਾ ਵਿਸਥਾਰ
ਆਮ ਆਦਮੀ ਪਾਰਟੀ ਨੇ ਕੀਤਾ ਮੁੜ ਕੈਬਨਿਟ ਦਾ ਵਿਸਥਾਰ

ਲੁਧਿਆਣਾ: ਆਮ ਆਦਮੀ ਪਾਰਟੀ ਦਿ ਪੰਜਾਬ ਸਰਕਾਰ ਵਲੋਂ ਬੀਤੇ ਦਿਨ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਵਿੱਚ ਪੰਜ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਨਵੀਂ ਕੈਬਿਨੇਟ ਦੇ ਵਿਚ ਅਮਨ ਅਰੋੜਾ ਇੰਦਰਬੀਰ ਸਿੰਘ ਨਿੱਝਰ ਫੌਜਾ ਸਿੰਘ ਚੇਤਨ ਸਿੰਘ ਅਤੇ ਅਨਮੋਲ ਗਗਨ ਮਾਨ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨੂੰ ਮਹਿਕਮੇ ਵੀ ਵੰਡ ਦਿੱਤੇ ਗਏ ਹਨ।

ਇੰਦਰਬੀਰ ਨੂੰ ਸਥਾਨਕ ਸਰਕਾਰਾਂ ਜਦੋਂ ਕਿ ਅਮਨ ਅਰੋੜਾ ਨੂੰ ਹਾਊਸਿੰਗ ਤੇ ਅਰਬਨ ਡਿਵਲੈਪਮੈਂਟ ਦੇ ਨਾਲ ਸੰਚਾਰ ਤੇ ਲੋਕ ਸੰਪਰਕ ਵਿਭਾਗ ਦਿੱਤੇ ਗਏ ਹਨ। ਅਨਮੋਲ ਗਗਨ ਮਾਨ ਨੂੰ ਟੂਰਿਜ਼ਮ ਵਿਭਾਗ ਸੌਂਪਿਆ ਗਿਆ ਹੈ ਪਰ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਕਿਸੇ ਵੀ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਜਿਸ ਕਾਰਨ ਮੁੜ ਤੋਂ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ।

ਆਮ ਆਦਮੀ ਪਾਰਟੀ ਨੇ ਕੀਤਾ ਮੁੜ ਕੈਬਨਿਟ ਦਾ ਵਿਸਥਾਰ

ਲੁਧਿਆਣਾ ਨੂੰ ਅਣਗੌਲਿਆ: ਪੰਜਾਬੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੁਧਿਆਣਾ ਵਿੱਚੋਂ ਕਿਸੇ ਵੀ ਵਿਧਾਇਕਾਂ ਨੂੰ ਕੈਬਨਿਟ ਵਿਚ ਸ਼ਾਮਿਲ ਫਿਲਹਾਲ ਨਹੀਂ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿਚ ਕਈ ਸੀਨੀਅਰ ਲੀਡਰ ਵਿਧਾਇਕ ਬਣੇ ਨੂੰ ਜਿਨ੍ਹਾਂ ਵਿਚ ਸਭ ਤੋਂ ਮੋਹਰੀ ਨਾਂ ਜਗਰਾਉਂ ਤੋਂ ਦੂਜੀ ਵਾਰ ਵਿਧਾਇਕ ਬਣੀ ਸਰਬਜੀਤ ਕੌਰ ਮਾਣੂੰਕੇ ਦਾ ਸੀ ਜਿਸ ਨੂੰ ਇਸ ਵਾਰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਉੱਥੇ ਹੀ ਚੌਧਰੀ ਮਦਨ ਲਾਲ ਭੋਲਾ ਗਰੇਵਾਲ ਅਤੇ ਜੀਵਨ ਸਿੰਘ ਸੰਗੋਵਾਲ ਵਰਗੇ ਲੀਡਰ ਵੀ ਮੰਤਰੀ ਮੰਡਲ ਚ ਸ਼ਾਮਲ ਨਹੀਂ ਕੀਤੇ ਗਏ ਹਾਲਾਂਕਿ ਇਹ ਤਿੰਨੇ ਵਿਧਾਇਕ ਪਹਿਲੀ ਵਾਰ ਹੀ ਆਮ ਆਦਮੀ ਪਾਰਟੀ ਦੀ ਸੀਟ ਤੋਂ ਚੋਣ ਲੜੇ ਸਨ ਅਤੇ ਵਿਧਾਨ ਸਭਾ ਪਹੁੰਚੇ ਸਨ ਪਰ ਸਰਬਜੀਤ ਕੌਰ ਮਾਣੂੰਕੇ ਦੂਜੀ ਵਾਰ ਵਿਧਾਨ ਸਭਾ ਦੀ ਪੌੜੀ ਚੜ੍ਹੀ ਸੀ ਅਤੇ ਪਿਛਲੀ ਸਰਕਾਰ ਦੇ ਦੌਰਾਨ ਉਹ ਵਿਰੋਧੀ ਧਿਰ ਚ ਡਿਪਟੀ ਲੀਡਰ ਦੀ ਭੂਮਿਕਾ ਵੀ ਅਦਾ ਕਰਦੀ ਰਹੀ।

ਮਾਝੇ ਮਾਲਵੇ ਅਤੇ ਦੁਆਬੇ ਦੇ ਵਿੱਚ ਮੰਤਰੀਆਂ ਦੀ ਵੰਡ: ਪੰਜਾਬ ਦੇ ਵਿੱਚ ਪੰਜ ਨਵੇਂ ਵਿਧਾਇਕਾਂ ਨੂੰ ਮੰਤਰੀ ਮੰਡਲ ਚ ਸ਼ਾਮਲ ਕਰਨ ਤੋਂ ਬਾਅਦ ਮਾਲਵਾ ਖੇਤਰ ਦੇ ਵਿੱਚ ਮੰਤਰੀ ਮੰਡਲ ਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦੀ ਫ਼ੀਸਦ ਪੰਜਾਬ ਕੈਬਨਿਟ ਵਿੱਚ 50 ਤੂੰ ਲੈ ਕੇ 60 ਫ਼ੀਸਦੀ ਤਕ ਪਹੁੰਚ ਚੁੱਕੀ ਹੈ, ਦਰਅਸਲ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਵੱਧ ਮਾਲਵਾ ਇਲਾਕੇ ਚੋਂ ਹੀ 72 ਫ਼ੀਸਦੀ ਸੀਟਾਂ ਜਿੱਤੀਆਂ ਗਈਆਂ ਸਨ ਮਾਲਵਾ ਦੀਆਂ 69 ਸੀਟਾਂ ਵਿਚੋਂ 66 ਸੀਟਾਂ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਇਆ ਸੀ ਜਦੋਂ ਕਿ ਮਾਝੇ ਦੀਆਂ 25 ਵਿੱਚੋਂ 16 ਸੀਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਸਨ ਜਦੋਂ ਕਿ ਦੋਆਬਾ ਦੇ ਵਿੱਚ 23 ਸੀਟਾਂ ਅੰਦਰ ਪਾਰਟੀ ਨੂੰ ਸੱਤਾ ਤੋਂ ਘੱਟ 10 ਸੀਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਵੱਲੋਂ ਆਪਣੀ ਪਹਿਲੇ ਮੰਤਰੀ ਮੰਡਲ ਦੇ ਵਿੱਚ ਕੁੱਲ ਦੱਸ ਮੰਤਰੀਆਂ ਨੇ ਖੰਡਨ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ 5 ਮਾਲਵਾ ਤੇ ਸਬੰਧਤ ਸਨ ਜਦੋਂ ਕਿ 4 ਮਾਝਾ ਤੋਂ ਅਤੇ ਦੁਆਬੇ ਤੋਂ ਸਿਰਫ਼ ਇੱਕੋ ਹੀ ਮੰਤਰੀ ਨੂੰ ਕੈਬਨਿਟ ਚ ਸ਼ਾਮਲ ਕੀਤਾ ਗਿਆ ਸੀ ਹਾਲਾਂਕਿ ਬਾਅਦ ਵਿੱਚ ਮਾਲਵਾ ਤੋਂ ਹੀ ਕੈਬਨਿਟ ਮੰਤਰੀ ਰਹੇ ਡਾ ਵਿਜੈ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।

ਅਕਾਲੀ ਦਲ ਅਤੇ ਕਾਂਗਰਸ ਦੇ ਮੰਤਰੀ ਮੰਡਲ: ਮਾਲਵਾ ਖੇਤਰ ਤੋਂ ਸਭ ਤੋਂ ਵੱਧ ਮੰਤਰੀ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੀ ਨਹੀਂ ਰਹੇ ਸਗੋਂ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਦੇ ਦੌਰਾਨ ਵੀ ਮਾਲਵਾ ਖੇਤਰ ਨੂੰ ਤਰਜੀਹ ਬਣੀ ਰਹੀ ਕਾਂਗਰਸ ਨੇ ਕੈਬਨਿਟ ਦੇ ਦੌਰਾਨ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਨਵਜੋਤ ਸਿੱਧੂ, ਸਾਧੂ ਧਰਮਸੋਤ, ਤ੍ਰਿਪਤ ਰਾਜਿੰਦਰ ਬਾਜਵਾ, ਰਾਣਾ ਗੁਰਜੀਤ ਚਰਨਜੀਤ ਸਿੰਘ ਚੰਨੀ ਅਰੁਣਾ ਚੌਧਰੀ ਰਜ਼ੀਆ ਸੁਲਤਾਨਾ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸੇ ਤਰ੍ਹਾਂ ਜੇਕਰ ਅਕਾਲੀ ਦਲ ਦਿੱਲੀ ਸਰਕਾਰ ਦੇ ਦੌਰਾਨ ਬਣੇ ਕੈਬਨਿਟ ਮੰਤਰੀਆਂ ਦੀ ਗੱਲ ਕੀਤੀ ਜਾਵੇ ਉਸ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਪਰਮਿੰਦਰ ਸਿੰਘ ਢੀਂਡਸਾ ਸਿਕੰਦਰ ਸਿੰਘ ਮਲੂਕਾ ਡਾ ਦਲਜੀਤ ਸਿੰਘ ਚੀਮਾ ਸਰਵਣ ਸਿੰਘ ਫਿਲੌਰ ਆਦੇਸ਼ ਪ੍ਰਤਾਪ ਕੈਰੋਂ ਅਜੀਤ ਸਿੰਘ ਕੋਹਾੜ ਗੁਲਜ਼ਾਰ ਸਿੰਘ ਰਣੀਕੇ ਤੋਤਾ ਸਿੰਘ ਜਗੀਰ ਕੌਰ ਸੁਰਜੀਤ ਸਿੰਘ ਰੱਖੜਾ ਸ਼ਰਨਜੀਤ ਸਿੰਘ ਢਿੱਲੋਂ ਨੂੰ ਸ਼ਾਮਿਲ ਕੀਤਾ ਗਿਆ ਸੀ।

ਲੁਧਿਆਣਾ ਨੂੰ ਤਰਜੀਹ ਨਾ ਦੇਣ ਤੇ ਸਵਾਲ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੁਧਿਆਣਾ ਤੋਂ ਕਿਸੇ ਵੀ ਵਿਧਾਇਕਾਂ ਨੂੰ ਕੈਬਨਿਟ ਚ ਸ਼ਾਮਲ ਨਾ ਕਰਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕੀਤੇ ਨਹੀਂ ਖਾਸਤੌਰ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਸਰਬਜੀਤ ਕੌਰ ਮਾਣੂੰਕੇ ਨੂੰ ਕੈਬਨਿਟ ਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ ਕਿ ਕੀ ਉਹ ਵਿਧਾਇਕ ਹੈ ਅਤੇ ਦੂਜੀ ਵਾਰ ਵਿਧਾਇਕ ਬਣੀ ਸੀ। ਉਨ੍ਹਾਂ ਕਿਹਾ ਭਾਵੇਂ ਇਹ ਉਨ੍ਹਾਂ ਦਾ ਆਪਣਾ ਨਿੱਜੀ ਫੈਸਲਾ ਹੈ ਪਰ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੋਵੇਗੀ ਜਿਸ ਨੇ ਲੁਧਿਆਣਾ ਤੋਂ ਕਿਸੇ ਨੂੰ ਵੀ ਵਿਧਾਇਕ ਨੂੰ ਮੰਤਰੀ ਮੰਡਲ ਚ ਸ਼ਾਮਲ ਨਾ ਕੀਤਾ ਹੋਵੇ।

ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਹੈ ਕਿ ਮੰਤਰੀ ਮੰਡਲ ਚ ਜਿਸ ਮਰਜ਼ੀ ਨੂੰ ਸ਼ਾਮਲ ਕਰ ਲਵੇ ਪਰ ਕੰਮ ਤਾਂ ਮੁੱਖ ਮੰਤਰੀ ਨੇ ਕਰਨਾ ਹੁੰਦਾ ਹੈ ਪਰ ਪੰਜਾਬ ਵਿੱਚ ਮੁੱਖ ਮੰਤਰੀ ਕੌਣ ਹੈ ਇਹ ਹੀ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੀ ਸਹੀ ਤਰ੍ਹਾਂ ਕੰਮ ਕਰ ਲੈਣ ਇਹ ਹੀ ਵੱਡੀ ਗੱਲ ਹੋਵੇਗੀ।

ਆਪ ਦੀ ਸਫ਼ਾਈ: ਉਥੇ ਹੀ ਲੁਧਿਆਣਾ ਤੋਂ ਕਿਸੇ ਵੀ ਵਿਧਾਇਕ ਨੂੰ ਮੰਤਰੀ ਮੰਡਲ ਚ ਸ਼ਾਮਲ ਨਾ ਕਰਨ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਸ਼ੀਨਾ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਤਿੰਨ ਮੰਤਰੀ ਹੋਰ ਬਣਾਉਣੇ ਨੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੋ ਵੀ ਫ਼ੈਸਲਾ ਕਰ ਰਹੇ ਨੇ ਬਹੁਤ ਸੋਚ ਸਮਝ ਕੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਲੁਧਿਆਣਾ ਤੋਂ ਕੋਈ ਨਾ ਕੋਈ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਜ਼ਰੂਰ ਸ਼ਾਮਿਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਸਰਕਾਰ ਨੇ ਅਣਗੌਲਿਆ ਨਹੀਂ ਹੈ ਸਗੋਂ ਸਮਾਂ ਆਉਣ ਤੇ ਕੋਈ ਨਾ ਕੋਈ ਵਿਧਾਇਕ ਨੂੰ ਜ਼ਰੂਰ ਮੰਤਰੀਮੰਡਲ ਚ ਸ਼ਾਮਿਲ ਕੀਤਾ ਜਾਵੇਗਾ ਇਸ ਗੱਲ ਦਾ ਉਨ੍ਹਾਂ ਨੂੰ ਪੂਰਾ ਯਕੀਨ ਹੈ।

ਇਹ ਵੀ ਪੜੋ: ਮਾਨ ਕੈਬਨਿਟ ’ਚ ਵਿਭਾਗਾਂ ਦੀ ਵੰਡ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮਹਿਕਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.