ETV Bharat / city

ਪੁਲਿਸ ਨੇ ਕੁੱਟੇ ਥਾਣੇ ਬਾਹਰ ਬੈਠੇ ਲੋਕ, ਪੱਤਰਕਾਰਾਂ ਨਾਲ ਵੀ ਕੀਤੀ ਬਦਸਲੂਕੀ, ਜਾਣੋ ਕਾਰਨ

author img

By

Published : Sep 8, 2022, 12:10 PM IST

Updated : Sep 8, 2022, 12:57 PM IST

ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਦੇ ਐਸਐਚਓ ਵੱਲੋਂ ਦਾਦਾਗਿਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨਸਾਫ਼ ਦੀ ਮੰਗ ਲਈ ਥਾਣੇ ਬਾਹਰ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਭਜਾ ਭਜਾ ਕੁੱਟਿਆ। ਪੱਤਰਕਾਰਾਂ ਨਾਲ ਵੀ ਗਾਲੀ ਗਲੋਚ ਕਰਨ ਦੀ ਵੀਡਿਓ ਵਾਇਰਲ ਹੋਈ ਹੈ।

Ludhiana police beat up the youth who stood for justice
Ludhiana police beat up the youth who stood for justice

ਲੁਧਿਆਣਾ: ਬੀਤੀ ਰਾਤ ਲੁਧਿਆਣਾ ਦੇ ਨੀਲਾ ਝੰਡਾ ਗੁਰਦੁਆਰਾ ਸਾਹਿਬ ਕੋਲ ਪਾਰਟੀ ਤੋਂ ਵਾਪਸ ਆ ਰਹੇ ਨੋਜਵਾਨ ਉਪਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਨੋਜਵਾਨਾਂ ਵਲੋਂ ਘੇਰ ਕੇ ਗੋਲੀਆਂ ਚਲਾਈਆਂ ਗਈਆਂ ਸਨ। ਨੌਜਵਾਨ ਨੇ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ। ਪੁਲਿਸ ਅਧਿਕਾਰੀਆਂ ਨੂੰ ਪੁੱਛਣ ਉੱਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਕਿ ਰਾਤੀਂ ਗੋਲੀਆ ਚਲਾਈਆਂ ਗਈਆਂ ਸਨ।



ਪੁਲਿਸ ਨੇ ਕੁੱਟੇ ਥਾਣੇ ਬਾਹਰ ਬੈਠੇ ਲੋਕ, ਪੱਤਰਕਾਰਾਂ ਨਾਲ ਵੀ ਕੀਤੀ ਬਦਸਲੂਕੀ, ਜਾਣੋ ਕਾਰਨ





ਪਰ, ਜਦੋਂ ਕੋਈ ਕਾਰਵਾਈ ਨਾ ਹੁੰਦੀ ਦਿਖੀ, ਤਾਂ ਪੀੜਤ ਪੱਖ ਨੇ ਜਾਨ ਨੂੰ ਖ਼ਤਰਾ ਹੋਣ (Firing on boy in ludhiana) ਅਤੇ ਇਨਸਾਫ਼ ਲਈ ਥਾਣੇ ਬਾਹਰ ਧਰਨਾ ਲਗਾਇਆ। ਪਰ, ਇਨਸਾਫ਼ ਦੇਣ ਦੀ ਬਜਾਏ ਪੁਲਿਸ ਨੇ ਪੀੜਤ ਪੱਖ ਨੂੰ ਹੀ ਭਜਾ ਭਜਾ ਕੇ ਕੁੱਟਿਆ। ਇਸ ਮੌਕੇ 'ਤੇ ਪੱਤਰਕਾਰਾਂ ਵੱਲੋਂ ਸਵਾਲ ਕਰਨ 'ਤੇ ਪੱਤਰਕਾਰਾਂ ਨੂੰ ਵੀ ਧੱਕੇ ਮਾਰੇ ਗਏ। ਇਸ ਮਾਮਲੇ ਨੂੰ ਲੈਕੇ ਹੁਣ ਪੱਤਰਕਾਰ ਪੁਲਿਸ ਕਮਿਸ਼ਨਰ ਲੁਧਿਆਣਾ ਨਾਲ ਮੁਲਾਕਾਤ ਕਰ ਆਪਣਾ ਵਿਰੋਧ ਦਰਜ ਕਰਵਾਉਣਗੇ।




ਨੌਜਵਾਨ ਉੱਤੇ ਫਾਇਰਿੰਗ ਦੀ ਸੀਸੀਟੀਵੀ ਫੁਟੇਜ ਅਤੇ ਵੀਡੀਓ




ਮਾਮਲਾ ਇੱਕ ਦਿਨ ਪਹਿਲਾਂ ਦਾ ਹੈ, ਜਦੋਂ ਇਕ ਨੌਜਵਾਨ ਉੱਤੇ ਫਾਇਰਿੰਗ ਹੋਈ ਜਿਸ ਦੀ ਵੀਡਿਓ ਵੀ ਉਸ ਨੇ ਕਾਰ ਚਲਾਉਂਦੇ ਹੋਏ ਬਣਾਈ ਅਤੇ ਜਦੋਂ ਉਹ ਥਾਣਾ ਡਵੀਜ਼ਨ 3 ਸ਼ਿਕਾਇਤ ਲੈਕੇ ਗਿਆ, ਤਾਂ ਪੁਲਿਸ ਨੇ ਉਲਟਾ ਉਸ ਉੱਤੇ ਹੀ 307 ਦਾ ਪਰਚਾ ਦਰਜ ਕਰ ਦਿੱਤਾ। ਇਸ ਦਾ ਉਸ ਦੇ ਪਰਿਵਾਰ ਨੇ ਵਿਰੋਧ ਕੀਤਾ ਅਤੇ ਪ੍ਰਦਰਸ਼ਨ ਦੌਰਾਨ ਸਿਵਿਲ ਵਿੱਚ ਐਸਐਚਓ ਦੇ ਗਾਰਡ ਨੇ ਪ੍ਰਦਰਸ਼ਨਕਾਰੀਆਂ ਨਾਲ ਕੁੱਟਮਾਰ ਕੀਤੀ। ਇਥੋਂ ਤੱਕ ਕੇ ਪੱਤਰਕਾਰਾਂ ਨਾਲ ਵੀ ਬਦਸਲੂਕੀ ਕੀਤੀ ਗਈ।

ਇਹ ਵੀ ਪੜ੍ਹੋ: ਗੁਰੂ ਨਗਰੀ ਵਿੱਚ ਵੱਡੀ ਵਾਰਦਾਤ, ਨਿਹੰਗ ਸਿੰਘਾਂ ਨੇ ਵਿਅਕਤੀ ਦਾ ਕੀਤਾ ਕਤਲ

Last Updated : Sep 8, 2022, 12:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.